ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਭਾਰਤੀ ਸਟਾਕ ਮਾਰਕੀਟ ਲਈ ਗੰਭੀਰ ਸਥਿਤੀ ਹੈ, ਪਰ ਖ਼ਬਰਾਂ ਅਤੇ ਸਰਕਾਰ ਦੇ ਨਿਰੰਤਰ ਕਦਮਾਂ ਦੀ ਉਮੀਦ ਨਾਲ ਸਟਾਕ ਮਾਰਕੀਟ ‘ਚ ਦੋ ਦਿਨਾਂ ਤੋਂ ਤੇਜ਼ੀ ਵੇਖ ਰਿਹਾ ਹੈ। ਅੱਜ ਸ਼ੇਅਰ ਬਾਜ਼ਾਰ ਚੰਗੀ ਸਪੀਡ ਨਾਲ ਸ਼ੁਰੂ ਹੋਇਆ ਤੇ ਸੈਂਸੇਕਸ-ਨਿਫਟੀ 'ਚ ਵਾਧਾ ਜਾਰੀ ਹੈ। ਨਿਫਟੀ ਨੇ 8400 ਦੇ ਪੱਧਰ ਤੋਂ ਉੱਪਰ ਦੀ ਸ਼ੁਰੂਆਤ ਕੀਤੀ ਅਤੇ ਸੈਂਸੇਕਸ 29000 ਦੇ ਪੱਧਰ ਤੋਂ ਉਪਰ ਖੁੱਲ੍ਹਿਆ ਤਾਂ ਕਿ ਨਿਵੇਸ਼ਕਾਂ ਨੂੰ ਕੁਝ ਰਾਹਤ ਮਿਲੇ।
ਸਵਾ ਦਸ ਵਜੇ ਦੀ ਬਾਜ਼ਾਰ ਦੀ ਸਥਿਤੀ:
ਕਾਰੋਬਾਰ ਨੂੰ ਸ਼ੁਰੂ ਹੋਇਆ ਇੱਕ ਘੰਟਾ ਹੋ ਚੁੱਕਿਆ ਹੈ ਤੇ ਨਿਫਟੀ ਸਵੇਰੇ 10.15 ਵਜੇ 358.60 ਅੰਕ ਯਾਨੀ 4.31 ਪ੍ਰਤੀਸ਼ਤ ਦੇ ਵਾਧੇ ਨਾਲ 8676 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ, ਸੈਂਸੇਕਸ ਇਸ ਸਮੇਂ 1296 ਅੰਕਾਂ ਦੀ ਛਾਲ ਤੋਂ ਬਾਅਦ 4.5 ਪ੍ਰਤੀਸ਼ਤ ਦੇ ਵਾਧੇ ਨਾਲ 29,832.14 'ਤੇ ਕਾਰੋਬਾਰ ਕਰ ਰਿਹਾ ਹੈ।
ਕਿਵੇਂ ਖੁੱਲ੍ਹਿਆ ਬਾਜ਼ਾਰ:
ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਵਿੱਚ 30 ਸ਼ੇਅਰਾਂ ਵਾਲਾ ਬੀਐਸਸੀ ਸੈਂਸੇਕਸ 450 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਅਤੇ ਪਹਿਲੇ 5 ਮਿੰਟਾਂ ਵਿੱਚ 139 ਅੰਕ ਦੀ ਮਾਮੂਲੀ ਤੇਜ਼ੀ ਦੇ ਬਾਅਦ 0.49% ਦੀ ਤੇਜ਼ੀ ਨਾਲ 28,674.78 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ, ਐਨਐਸਈ ਦਾ 50 ਸ਼ੇਅਰਾਂ ਵਾਲਾ ਨਿਫਟੀ 43.60 ਅੰਕ ਯਾਨੀ 0.52% ਦੀ ਤੇਜ਼ੀ ਦੇ ਨਾਲ 8361.45 'ਤੇ ਕਾਰੋਬਾਰ ਕਰ ਰਿਹਾ ਹੈ।
ਏਸ਼ੀਆਈ ਬਾਜ਼ਾਰਾਂ ਵਿੱਚ ਅੱਜ ਕਾਰੋਬਾਰ:
ਏਸ਼ੀਆਈ ਬਾਜ਼ਾਰ ਵੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਜਾਪਾਨ ਦੇ ਨਿੱਕੇਈ ਅੱਜ ਸਵੇਰੇ 3.80 ਪ੍ਰਤੀਸ਼ਤ ਜਾਂ 743 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸੀ। ਇਸ ਤੋਂ ਇਲਾਵਾ ਏਸ਼ੀਆ ਦੇ ਹੋਰ ਬਾਜ਼ਾਰ ਵੀ ਸੁਸਤਤਾ ਨਾਲ ਕਾਰੋਬਾਰ ਕਰਦੇ ਦਿਖਾਈ ਦੇ ਰਹੇ ਹਨ।
ਅੱਜ ਰੁਪਏ ‘ਚ ਮਾਮੂਲੀ ਕਮਜ਼ੋਰੀ
ਅੱਜ ਰੁਪਿਆ ਸਿਰਫ 1 ਪੈਸੇ ਦੀ ਕਮਜ਼ੋਰੀ ਨਾਲ ਸ਼ੁਰੂ ਹੋਇਆ। ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 75.888 ਦੇ ਪੱਧਰ 'ਤੇ ਖੁੱਲ੍ਹਿਆ, ਜਦੋਂਕਿ ਇਹ ਕੱਲ੍ਹ 75.87 ਦੇ ਪੱਧਰ 'ਤੇ ਬੰਦ ਹੋਇਆ।
Stock Market: ਸੈਂਸੇਕਸ 1300 ਅੰਕ ਚੜ੍ਹਿਆ, ਨਿਫਟੀ ਵੀ 8600 ਦੇ ਪੱਧਰ ਤੋਂ ਪਾਰ
ਏਬੀਪੀ ਸਾਂਝਾ
Updated at:
26 Mar 2020 10:36 AM (IST)
ਅਮਰੀਕੀ ਬਾਜ਼ਾਰਾਂ ਵਿੱਚ ਕੱਲ੍ਹ ਲਗਪਗ 500 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਸਦਾ ਅਸਰ ਅੱਜ ਭਾਰਤੀ ਘਰੇਲੂ ਬਜ਼ਾਰ ਵਿੱਚ ਦੇਖਣ ਨੂੰ ਮਿਲਿਆ। ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਸ਼ਾਨਦਾਰ ਤੇਜ਼ੀ ਨਾਲ ਹੋਈ।
- - - - - - - - - Advertisement - - - - - - - - -