ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਵੱਡਾ ਕਦਮ ਚੁੱਕਿਆ ਹੈ ਅਤੇ ਦੇਸ਼ ਵਿੱਚ 21 ਦਿਨਾਂ ਦਾ ਲੌਕਡਾਊਨ ਲਾਗੂ ਕਰ ਦਿੱਤਾ ਹੈ। ਹਾਲਾਂਕਿ, ਕੁਝ ਜ਼ਰੂਰੀ ਸੇਵਾਵਾਂ ਲਈ ਇਜਾਜ਼ਤ ਦਿੱਤੀ ਗਈ ਹੈ ਜਿਸ ‘ਚ ਰਾਸ਼ਨ ਦੀਆਂ ਦੁਕਾਨਾਂ, ਫਲ, ਸਬਜ਼ੀਆਂ ਦੇ ਸਟੋਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਵੀ ਖੁੱਲ੍ਹਾ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।


ਬਿੱਗ ਬਾਜ਼ਾਰ ਨੇ ਆਪਣੇ ਗਾਹਕਾਂ ਨੂੰ ਅਜਿਹੇ ਮੁਸ਼ਕਲ ਸਮਿਆਂ ਵਿੱਚ ਜ਼ਰੂਰੀ ਚੀਜ਼ਾਂ ਦੀ ਪ੍ਰਵਾਹ ਕਰਨ ਅਤੇ ਦਰਵਾਜ਼ੇ ਦੀ ਡਿਲਿਵਰੀ ਦੇਣ ਦਾ ਐਲਾਨ ਕੀਤਾ ਹੈ। ਬਿੱਗ ਬਾਜ਼ਾਰ ਨੇ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਸੂਬਿਆਂ ਵਿੱਚ ਡੋਰ-ਸਟੈਪ ਸਪਲਾਈ ਦੇਣ ਦਾ ਐਲਾਨ ਕੀਤਾ ਹੈ।

ਬਿੱਗ ਬਾਜ਼ਾਰ ਨੇ ਇਸ ਬਾਰੇ ਟਵਿੱਟਰ 'ਤੇ ਕਈ ਸੂਬਿਆਂ ‘ਚ ਦਰਵਾਜ਼ੇ ਤਕ ਸਪਲਾਈ ਨਾਲ ਜੁੜੇ ਥਾਂਵਾਂ ਦੇ ਫੋਨ ਨੰਬਰ ਅਤੇ ਥਾਂਵਾਂ ਦੇ ਨਾਂ ਜਾਰੀ ਕੀਤੇ ਹਨ, ਜਿੱਥੋਂ ਗ੍ਰਾਹਕ ਘਰ ਤੋਂ ਹੀ ਕਰਿਆਨੇ ਦਾ ਆਰਡਰ ਦੇ ਸਕਦੇ ਹਨ ਅਤੇ ਖਰੀਦ ਸਕਦੇ ਹਨ। ਇਸਦੇ ਲਈ, ਗਾਹਕ ਕਾਲ ਕਰ ਸਕਦੇ ਹਨ ਜਾਂ ਵ੍ਹੱਟਸਐਪ ਵੀ ਕਰ ਸਕਦੇ ਹਨ।



ਦੇਸ਼ ਦੇ ਵੱਡੇ ਗ੍ਰੋਸਰੀ ਮਾਲ ਬਿੱਗ ਬਾਜ਼ਾਰ ਨੇ ਪੰਜਾਬ ਅਤੇ ਹਰਿਆਣਾ ਲਈ ਆਪਣੇ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ 'ਤੇ ਫੋਨ ਕਰਕੇ ਤੁਸੀਂ ਆਪਣੀ ਜ਼ਰੂਰਤ ਦਾ ਸਮਾਨ ਘਰ ਮੰਗਵਾ ਸਕਦੇ ਹੋ।

ਲੁਧਿਆਣਾ : 9877152811

ਜਲੰਧਰ : 8847305260

ਬਠਿੰਡਾ : 7973918997

ਅੰਮ੍ਰਿਤਸਰ : 7973363607

ਪਟਿਆਲਾ : 7888815034

ਪਠਾਨਕੋਟ : 8837628360

ਚੰਡੀਗੜ੍ਹ : 639977089

ਜ਼ੀਰਕਪੁਰ : 7526915835

ਅੰਬਾਲਾ : 8708990136

ਪਾਨੀਪਤ : 8708560340

ਸੋਨੀਪਤ : 8295268116

ਯਮੁਨਾਨਗਰ : 7496821270

ਇਸ ਦੌਰਾਨ ਵੇਰਕਾ ਮਿਲਕ ਪਲਾਂਟ ਨੇ ਫੈਸਲਾ ਲਿਆ ਹੈ ਕਿ ਤੁਹਾਡੇ ਡੋਰ ਸਟੈਪ 'ਤੇ ਦੁੱਧ ਮੁਹੱਈਆ ਕਰਵਾਇਆ ਜਾਵੇਗਾ। ਇਸ ਦੌਰਾਨ ਹਰਾ ਦੁੱਧ ਦਾ ਪੈਕਟ 25 ਰੁਪਏ ਅਤੇ ਪੀਲਾ ਦੁੱਧ ਦਾ ਪੈਕਟ 20 ਰੁਪਏ ਮਿਲੇਗਾ।

ਦੁੱਧ ਲੈਣ ਲਈ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰੋ:

ਵੇਰਕਾ ਮਿਲਕ ਪਲਾਂਟ : 9265416969

ਵੇਰਕਾ ਮਾਰਕਿਟਿੰਗ ਮੈਨੇਜਰ ਅਮਰਜੀਤ ਸਿੰਘ : 7226822222

ਯਾਦਵ : 9872936504

ਰੁਪਾਲ : 9265416969