ਨਵੀਂ ਦਿੱਲੀ: ਅੱਜ ਘਰੇਲੂ ਸਟਾਕ ਮਾਰਕੀਟ ਲਈ ਕੁਝ ਰਾਹਤ ਮਿਲੀ ਹੈ ਤੇ ਇਸ ਸਮੇਂ ਸੈਂਸੇਕਸ ਤੇ ਨਿਫਟੀ 6 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਮੋਦੀ ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋ ਗਈ ਹੈ ਤੇ ਸਟਾਕ ਮਾਰਕੀਟ ਨੂੰ ਉਮੀਦ ਹੈ ਕਿ ਸਰਕਾਰ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ।


ਇਸ ਉਮੀਦ ਕਰਕੇ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੈਂਸੇਕਸ 1600 ਅੰਕਾਂ ਤੋਂ ਵੱਧ ਤੇ 6 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ। ਇਸ ਤੇਜ਼ੀ ਦੇ ਨਾਲ ਇਹ 28250 ਦੇ ਪੱਧਰ 'ਤੇ ਵਪਾਰ ਕਰ ਰਿਹਾ ਹੈ।

ਦੁਪਹਿਰ 3 ਵਜੇ ਹੋਵੇਗੀ ਪ੍ਰੈੱਸ ਕਾਨਫਰੰਸ
ਦੁਪਹਿਰ 3 ਵਜੇ ਕੇਂਦਰ ਸਰਕਾਰ ਦੀ ਇੱਕ ਪ੍ਰੈੱਸ ਕਾਨਫਰੰਸ ਕਰੇਗੀ ਅਤੇ ਇਸ ਵਿੱਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਸਰਕਾਰ ਦੇ ਕਦਮਾਂ ਦਾ ਐਲਾਨ ਕਰਨਗੇ। ਇਹ ਮੰਨਿਆ ਜਾਂਦਾ ਹੈ ਕਿ ਸਰਕਾਰ ਕੁਝ ਸੈਕਟਰਾਂ ਲਈ ਚੰਗੇ ਫੰਡਾਂ ਦਾ ਐਲਾਨ ਕਰ ਸਕਦੀ ਹੈ। ਇਸ 'ਚ ਹਵਾਬਾਜ਼ੀ ਖੇਤਰ ਵੀ ਸ਼ਾਮਲ ਹੋਵੇਗਾ। ਇਸ ਲਈ ਹਵਾਬਾਜ਼ੀ ਸਟਾਕਾਂ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਅੱਜ ਦੇ ਕਾਰੋਬਾਰ ‘ਚ ਬੈਂਕ ਨਿਫਟੀ ‘ਚ ਸ਼ਾਨਦਾਰ ਤੇਜ਼ੀ ਵੇਖੀ ਗਈ ਤੇ ਇਸ ‘ਚ 1100 ਅੰਕਾਂ ਤੋਂ ਵੱਧ ਦਾ ਵਾਧਾ ਦੇਖਿਆ ਗਿਆ।