ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਬੇਸ਼ੱਕ ਚੀਨ ਤੇ ਅਮਰੀਕਾ ਵਰਗੇ ਵੱਡੇ ਦੇਸ਼ ਹੋਣ ਜਾਂ ਸਿੰਗਾਪੁਰ ਵਰਗੇ ਸਿਟੀ ਨੇਸ਼ਨਕੋਰੋਨਾਵਾਇਰਸ ਨੇ ਸਾਰਿਆਂ ਨੂੰ ਲੌਕਡਾਊਨ ਕਰਨ ਲਈ ਮਜ਼ਬੂਰ ਕੀਤਾ। ਮੌਜੂਦਾ ਸਮੇਂਦੁਨੀਆ ਦੀ ਦੋ ਤਿਹਾਈ ਆਬਾਦੀ ਲੌਕਡਾਊਨ ਨਾਲ ਪ੍ਰਭਾਵਿਤ ਹੈ ਪਰ ਇਹ ਵੀ ਨਹੀਂ ਕਿ ਲੌਕਡਾਊਨ ਨਾਲ ਸਭ ਖ਼ਰਾਬ ਹੋ ਰਿਹਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਵੀ ਵਾਪਰੀਆਂ।


ਘੱਟ ਹੋਇਆ ਪ੍ਰਦੂਸ਼ਣ: ਸਭ ਤੋਂ ਪਹਿਲਾਂ ਚੀਨ ਨੇ ਵੂਹਾਨ ਨੂੰ ਬੰਦ ਕੀਤਾ ਸੀ ਤੇ ਚੀਨ ਦਾ ਪ੍ਰਦੂਸ਼ਣ ਵਿਸ਼ਵਵਿਆਪੀ ਸਮੱਸਿਆ ਸੀ। ਲੌਕਡਾਊਨ ਕਾਰਨ ਫੈਕਟਰੀਆਂ ਤੇ ਵਾਹਨ ਵੀ ਬੰਦ ਹੋ ਗਏ। ਨਤੀਜਾ ਸੁਹਾਵਣਾ ਸੀਪ੍ਰਦੂਸ਼ਣ ਖ਼ਤਮ ਹੋ ਗਿਆ ਹੈਖ਼ਾਸਕਰ ਨਾਈਟ੍ਰੋਜਨ ਆਕਸਾਈਡ। ਨਾਸਾ ਨੇ ਟਵੀਟ ਕੀਤਾ ਕਿ ਚੀਨ ਦਾ ਪ੍ਰਦੂਸ਼ਣ 50 ਪ੍ਰਤੀਸ਼ਤ ਤੋਂ ਵੱਧ ਘਟਿਆ ਹੈ। ਭਾਰਤ ਵਿੱਚ ਵੀ ਇਹ ਜਨਤਾ ਕਰਫਿਊ ਤੇ ਸੋਮਵਾਰ ਨੂੰ ਬੰਦ ਵਿੱਚ ਮਹਿਸੂਸ ਕੀਤਾ ਗਿਆ। ਦਿੱਲੀ ਤੋਂ ਕੋਲਕਾਤਾ ਤੱਕ ਪੀਐਮ 2.5 ਦੇ ਪੱਧਰ ਚ ਗਿਰਾਵਟ ਰਿਕਾਰਡ ਕੀਤੀ ਗਈ।

ਵੇਨਿਸ ਦੀਆਂ ਨਹਿਰਾਂ ਸਾਫ਼ ਹੋ ਗਈਆਂ: ਸੈਲਾਨੀਆਂ ਤੇ ਹੋਰ ਸਮੁੰਦਰੀ ਜਹਾਜ਼ਾਂ ਤੇ ਸੈਲਾਨੀਆਂ ਦੇ ਭਾਰੀ ਦਬਾਅ ਕਾਰਨ ਵੇਨਿਸਕਰੂਜ਼ ਸ਼ਹਿਰਸੈਲਾਨੀਆਂ ਦਾ ਪਿਆਰਾ ਸ਼ਹਿਰਮਿੱਟੀ ਨਾਲ ਭਰ ਗਿਆ ਸੀ। ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦੀ ਨੀਂਹ ਹੜ੍ਹਾਂ ਨਾਲ ਭਰੀ ਹੋਈ ਸੀਸਿਰਫ 15-16 ਦਿਨਾਂ ਦੇ ਲਾਕਡਾਊਨ ਕਾਰਨ ਸ਼ਹਿਰ ਦੀ ਸਥਿਤੀ ਬਦਲ ਗਈ। ਨਹਿਰਾਂ ਫਿਰ ਨੀਲੀਆਂ ਹੋਣ ਲੱਗੀਆਂ। ਇੱਥੋਂ ਤਕ ਕਿ ਕਈ ਦਹਾਕਿਆਂ ਬਾਅਦ ਨਹਿਰਾਂ ਵਿੱਚ ਮੱਛੀ ਵੀ ਦਿਖਾਈ ਦਿੱਤੀਆਂ।

ਉਦਾਰਤਾ ਤੇ ਮਾਨਵਤਾ ਦੀ ਭਾਵਨਾ: ਲੌਕਡਾਊਨ ਦੇ ਵਿਚਕਾਰ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆਏ। ਨਿਊਯਾਰਕ ਵਿੱਚ 1300 ਵਿਅਕਤੀਆਂ ਨੇ 72 ਘੰਟੇ ਲਈ ਲੋੜਵੰਦਾਂ ਨੂੰ ਦਵਾਈਆਂ ਤੇ ਰਾਸ਼ਨ ਪਹੁੰਚਾਏ। ਅਜਿਹੀਆਂ ਰਿਪੋਰਟਾਂ ਬ੍ਰਿਟੇਨਫਰਾਂਸ ਤੇ ਇਟਲੀ ਤੋਂ ਵੀ ਆਈਆਂ। ਇੱਥੇ ਵੀ ਲੋਕ ਦੂਜਿਆਂ ਦੀ ਮਦਦ ਲਈ ਅੱਗੇ ਆਏ। ਯੂਰਪੀਅਨ ਦੇਸ਼ਾਂ ਚ ਦਾਨੀਆਂ ਦੀ ਗਿਣਤੀ ਵਿਚ ਵਾਧਾ ਹੋਇਆ।

ਮਜ਼ਬੂਤ ਸਮਾਜਕ ਤਾਣਾ-ਬਾਣਾ: ਅਸੀਂ ਸਪੇਨਇਟਲੀ ਦੀਆਂ ਤਸਵੀਰਾਂ ਵੇਖੀਆਂਜਿਯਥੇ ਲੋਕ ਆਪਣੀ ਬਾਲਕੋਨੀ ਤੋਂ ਇੱਕ-ਦੂਜੇ ਲਈ ਗਿਟਾਰ ਵਜਾ ਰਹੇ ਹਨ ਜਾਂ ਗਾ ਰਹੇ ਸੀ। ਉਹ ਸਿਹਤ ਕਰਮਚਾਰੀਆਂ ਨੂੰ ਵੀ ਵਧਾਈ ਦੇ ਰਹੇ ਹਨ। ਐਤਵਾਰ ਨੂੰ ਸਾਨੂੰ ਵੀ ਸਾਡੇ ਦੇਸ਼ ਚ ਅਜਿਹੀਆਂ ਤਸਵੀਰਾਂ ਮਿਲੀਆਂ। ਦੁਨੀਆ ਭਰ ਦੇ ਲੋਕ ਸੋਸ਼ਲ ਮੀਡੀਆ 'ਤੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਫੋਟੋਆਂ ਪੋਸਟ ਕਰ ਰਹੇ ਹਨ।

ਸਿਰਜਣਾਤਮਕਤਾ ਦੀ ਸ਼ੁਰੂਆਤ: ਰਸੋਈ ਕੁਆਰੰਟੀਨ ਇੱਕ ਮੁਹਿੰਮ ਹੈ ਜੋ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ। ਇਸ 'ਚ ਖਾਣਾ ਬਣਾਉਣ ਦੇ ਸੁਝਾਅ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਸੰਗੀਤਪੇਂਟਿੰਗ ਤੇ ਹੋਰ ਖੇਤਰਾਂ ਲਈ ਸੁਝਾਅ ਵੀ ਆਨਲਾਈਨ ਦਿੱਤੇ ਜਾ ਰਹੇ ਹਨਉਹ ਵੀ ਮੁਫਤ। ਭਾਰਤ ਵਿੱਚ ਵੀ ਲੋਕ ਪ੍ਰੇਮਚੰਦ ਤੋਂ ਲੈ ਕੇ ਚੇਤਨ ਭਗਤ ਤੱਕ ਦੀਆਂ ਕਿਤਾਬਾਂ ਦੇ ਪੀਡੀਐਫਐਸ ਵਟਸਐਪ ਤੇ ਸਾਂਝਾ ਕਰ ਰਹੇ ਹਨ।