Tata Group: ਕੋਵਿਡ-19 ਮਹਾਂਮਾਰੀ ਦੌਰਾਨ ਦੇਸ਼ ਵਿੱਚ ਡਾਕਟਰੀ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਟਾਟਾ ਸਮੂਹ ਨੇ ਇੱਕ ਵੱਡਾ ਫੈਸਲਾ ਲਿਆ ਹੈ। ਟਾਟਾ ਸਮੂਹ ਹੁਣ ਸੂਬਿਆਂ ਦੇ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਕਰਨ ਲਈ ਚੱਲ ਰਹੀ ਕੋਸ਼ਿਸ਼ਾਂ 'ਚ ਮਦਦ ਲਈ ਤਰਲ ਆਕਸੀਜਨ ਪਹੁੰਚਾਉਣ ਲਈ 24 ਕ੍ਰਿਓਜੈਨਿਕ ਕੰਟੇਨਰ ਆਯਾਤ ਕਰੇਗਾ।


ਟਾਟਾ ਸਮੂਹ ਨੇ ਐਲਾਨ ਕੀਤਾ ਕਿ ਟਾਟਾ ਸਮੂਹ ਵਿੱਚ ਅਸੀਂ ਕੋਵਿਡ 19 ਦੇ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਹਾਂ। ਭਾਰਤ 'ਚ ਆਕਸੀਜਨ ਸੰਕਟ ਨੂੰ ਘਟਾਉਣ ਲਈ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਹ ਕੋਸ਼ਿਸ਼ ਕਰ ਰਹੇ ਹਾਂ। ਇਸ ਤਹਿਤ ਟਾਟਾ ਸਮੂਹ ਤਰਲ ਆਕਸੀਜਨ ਲਈ 24 ਕ੍ਰਿਓਜੈਨਿਕ ਕੰਟੇਨਰ ਦਰਾਮਦ ਕਰ ਰਿਹਾ ਹੈ।


ਟਾਟਾ ਸਮੂਹ ਨੇ ਆਪਣੀ ਪੋਸਟ ਵਿਚ ਲਿਖਿਆ, “ਟਾਟਾ ਸਮੂਹ ਤਰਲ ਆਕਸੀਜਨ ਪਹੁੰਚਾਉਣ ਲਈ 24 ਕ੍ਰਿਓਜੈਨਿਕ ਕੰਟੇਨਰਾਂ ਦੀ ਦਰਾਮਦ ਕਰ ਰਿਹਾ ਹੈ। ਇਹ ਦੇਸ਼ ਵਿੱਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਵਿਚ ਮਦਦ ਕਰਨਗੇ।"



ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੌਰੋਨਾ ਮਹਾਂਮਾਰੀ ਦੀ ਦੂਜੀ ਲਹਿਰ 'ਤੇ ਰਾਸ਼ਟਰ ਦੇ ਸੰਬੋਧਨ' ਚ ਲੋਕਾਂ ਦੀ ਅਪੀਲ ਦੀ ਸ਼ਲਾਘਾ ਕਰਦਿਆਂ ਸਮੂਹ ਨੇ ਕਿਹਾ ਕਿ ਉਹ ਕੋਵਿਡ-19 ਨੂੰ ਵੱਧ ਤੋਂ ਵੱਧ ਕਾਬੂ ਪਾਉਣ ਦੀ ਕੋਸ਼ਿਸ਼ ਲਈ ਵਚਨਬੱਧ ਹੈ।


ਇਹ ਕਿਹਾ ਗਿਆ ਹੈ ਕਿ ਆਕਸੀਜਨ ਦੇ ਸੰਕਟ ਨੂੰ ਘਟਾਉਣ ਲਈ ਚਾਰਟਰਡ ਏਅਰਕ੍ਰਾਫਟ ਰਾਹੀਂ ਕ੍ਰਿਓਜੈਨਿਕ ਕੰਟੇਨਰਾਂ ਦੀ ਦਰਾਮਦ ਕਰਨਾ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਭਾਰਤ ਵਿੱਚ ਆਈ ਸੀ ਤਾਂ ਸਮੂਹ ਨੇ ਦੱਖਣੀ ਕੋਰੀਆ, ਅਮਰੀਕਾ ਤੇ ਚੀਨ ਵਰਗੇ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵੈਂਟੀਲੇਟਰਾਂ, ਪੀਪੀਈ ਕਿੱਟਾਂ, ਮਾਸਕ ਤੇ ਗਲੋਬਾਂ ਦੀ ਦਰਾਮਦ ਕਰਕੇ ਦੇਸ਼ ਦੀ ਮਦਦ ਕੀਤੀ ਸੀ। ਨਾਲ ਹੀ ਟਾਟਾ ਗਰੁਪ ਨੇ ਕੋਰੋਨਾਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ 1,500 ਕਰੋੜ ਰੁਪਏ ਦੀ ਵਿੱਤੀ ਮਦਦ ਵੀ ਪ੍ਰਦਾਨ ਕੀਤੀ ਸੀ।


ਇਹ ਵੀ ਪੜ੍ਹੋ: Shehnaaz Gill ਨੇ Justin Bieber ਦੇ ਗਾਣੇ 'ਤੇ ਕੀਤਾ ਜ਼ਬਰਦਸਤ ਡਾਂਸ, ਲੋਕਾਂ ਨੇ ਕੀਤੇ ਅਜਿਹੇ ਕੁਮੈਂਟ, ਵੇਖੋ ਵੀਡੀਓ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904