ਚੰਡੀਗੜ੍ਹ: ਬਿੱਗ ਬੌਸ 13 'ਚ ਹਿੱਸਾ ਲੈਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਪੌਪਲੈਰਟੀ ਕਾਫੀ ਜ਼ਿਆਦਾ ਵਧ ਗਈ ਹੈ। ਹੁਣ ਦੇਸ਼ ਦੇ ਹਰ ਕੋਨੇ ਵਿੱਚ ਲੋਕ ਸ਼ਹਿਨਾਜ਼ ਨੂੰ ਪਛਾਣਦੇ ਹਨ ਤੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਤੇ ਵੀਡਿਓ ਦੇਖਣ ਲਈ ਬੇਤਾਬ ਰਹਿੰਦੇ ਹਨ। ਇਸ ਸਿਲਸਿਲੇ 'ਚ ਸ਼ਹਿਨਾਜ਼ ਗਿੱਲ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਕਿ ਉਹ ਇਸ ਵੀਡੀਓ 'ਚ ਜਸਟਿਨ ਬੀਬਰ ਦੇ ਗਾਣੇ 'ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ।


ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਦਾ ਸਵੈਗ ਦੇਖਣ ਵਾਲਾ ਹੈ ਜਿਸ ਢੰਗ ਨਾਲ ਉਹ ਪ੍ਰਫਾਰਮ ਕਰ ਰਹੀ ਹੈ, ਉਸਨੂੰ ਫੈਨਸ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੇ ਜਸਟਿਨ ਬੀਬਰ ਦੇ ਗਾਣੇ 'ਤੇ ਡਾਂਸ ਦੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਸ਼ਹਿਨਾਜ਼ ਗਿੱਲ ਡਾਂਸ ਵੀਡੀਓ 'ਤੇ ਹਜ਼ਾਰਾਂ ਕੁਮੈਂਟ ਵੀ ਆਏ ਹਨ।



ਸ਼ਹਿਨਾਜ਼ ਦੀ ਇਸ ਵੀਡੀਓ 'ਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੰਨਾ ਹੀ ਨਹੀਂ ਇੱਕ ਪ੍ਰਸ਼ੰਸਕ ਨੇ ਸ਼ਹਿਨਾਜ਼ ਨੂੰ 'ਟ੍ਰੈਂਡਿੰਗ ਕਵੀਨ' ਬੁਲਾਇਆ ਹੈ। ਹਾਲ ਹੀ ਵਿੱਚ, ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਇੱਕ ਨਾਈਟ ਸੂਟ ਵਿੱਚ ਗਾਣੇ ‘Bailaconmigo’ ‘ਤੇ ਡਾਂਸ ਕਰਦੀ ਦਿਖਾਈ ਦਿੱਤੀ ਸੀ। ਵੀਡੀਓ ਵਿੱਚ ਸ਼ਹਿਨਾਜ਼ ਬਹੁਤ ਹੀ ਪਿਆਰੇ ਅੰਦਾਜ਼ ਵਿੱਚ ਡਾਂਸ ਕਰਦੀ ਦਿਖਾਈ ਦਿੱਤੀ। ਬਿੱਗ ਬੌਸ 13 ਵਿੱਚ ਸ਼ਹਿਨਾਜ਼ ਗਿੱਲ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਉਸ ਦੇ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਸੀ।



ਇਹ ਵੀ ਪੜ੍ਹੋ: India Corona Cases Today: ਭਾਰਤ 'ਚ ਨਿੱਤ ਨਵੇਂ ਰਿਕਾਰਡ ਤੋੜ ਰਿਹਾ ਕੋਰੋਨਾਵਾਇਰਸ, ਬੀਤੇ 24 ਘੰਟੇ 'ਚ ਆਏ ਤਿੰਨ ਲੱਖ ਦੇ ਕਰੀਬ ਕੇਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904