Vistara Sale 2023: ਜੇ ਤੁਸੀਂ ਵੀ ਹਵਾਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਲਾਭਦਾਇਕ ਖਬਰ ਹੈ। ਜੇਕਰ ਤੁਸੀਂ ਵੀ ਆਉਣ ਵਾਲੇ ਦਿਨਾਂ 'ਚ ਕਿਤੇ ਘਰੇਲੂ ਜਾਂ ਅੰਤਰਰਾਸ਼ਟਰੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ ਤਾਂ ਹੁਣ ਤੁਸੀਂ ਸਸਤੇ 'ਚ ਟਿਕਟ ਬੁੱਕ ਕਰਵਾ ਸਕਦੇ ਹੋ। ਟਾਟਾ ਗਰੁੱਪ (Tata Group) ਦੀ ਪ੍ਰੀਮੀਅਮ ਏਅਰਲਾਈਨ ਵਿਸਤਾਰਾ ਤੁਹਾਨੂੰ ਘੱਟ ਪੈਸਿਆਂ ਵਿੱਚ ਟਿਕਟ ਬੁੱਕ (Ticekt Booking) ਕਰਨ ਦਾ ਮੌਕਾ ਦੇ ਰਹੀ ਹੈ। ਕੰਪਨੀ ਨੇ ਆਪਣੀ ਅੱਠਵੀਂ ਵਰ੍ਹੇਗੰਢ 'ਤੇ ਯਾਤਰੀਆਂ ਲਈ ਇਹ ਆਫਰ ਲਿਆ ਹੈ।
ਵਿਸਤਾਰਾ ਨੇ ਕੀਤਾ ਟਵੀਟ
ਵਿਸਤਾਰਾ ਆਪਣੀ 8ਵੀਂ ਵਰ੍ਹੇਗੰਢ 'ਤੇ ਤੁਹਾਡੇ ਲਈ ਇੱਕ ਵਿਸ਼ੇਸ਼ ਪੇਸ਼ਕਸ਼ ਲੈ ਕੇ ਆਇਆ ਹੈ, ਜਿਸ ਵਿੱਚ ਤੁਹਾਨੂੰ ਐਡਵਾਂਸ ਸੀਟ ਦੀ ਚੋਣ ਅਤੇ ਐਕਸੈਸ ਬੈਗੇਜ 'ਤੇ 23% ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਵਿਸਤਾਰਾ ਤੁਹਾਡੇ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੌਰਾਨ ਤੁਹਾਡੀ ਯਾਤਰਾ ਨੂੰ ਮਜ਼ੇਦਾਰ ਬਣਾਉਣ ਲਈ ਵਿਸ਼ੇਸ਼ ਆਫਰ ਲੈ ਕੇ ਆਇਆ ਹੈ।
ਅਧਿਕਾਰਤ ਲਿੰਕ ਦੀ ਕਰੋ ਜਾਂਚ
ਇਸ ਸੈੱਲ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ ਅਧਿਕਾਰਤ ਲਿੰਕ https://bit.ly/3IFmP90 'ਤੇ ਜਾ ਸਕਦੇ ਹੋ।
ਬੁਕਿੰਗ 12 ਜਨਵਰੀ ਤੱਕ ਜਾ ਸਕਦੀ ਹੈ ਕਰਵਾਈ
ਵਿਸਤਾਰਾ ਤੁਹਾਨੂੰ ਸਿਰਫ਼ 1899 ਰੁਪਏ ਵਿੱਚ ਇਸ ਸੇਲ ਵਿੱਚ ਹਵਾਈ ਸਫ਼ਰ ਕਰਨ ਦਾ ਮੌਕਾ ਦੇ ਰਿਹਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਸੇਲ 'ਚ ਤੁਸੀਂ 12 ਜਨਵਰੀ ਤੱਕ ਸਸਤੇ 'ਚ ਟਿਕਟ ਬੁੱਕ ਕਰਵਾ ਸਕਦੇ ਹੋ। ਫਿਲਹਾਲ ਤੁਹਾਡੇ ਕੋਲ ਟਿਕਟਾਂ ਬੁੱਕ ਕਰਨ ਲਈ 4 ਦਿਨ ਹਨ।
ਤੁਸੀਂ ਕਿੰਨੀ ਦੇਰ ਤੱਕ ਕਰ ਸਕਦੇ ਹੋ ਸਫ਼ਰ
ਦੱਸ ਦੇਈਏ ਕਿ ਇਸ ਸੇਲ ਵਿੱਚ ਤੁਸੀਂ 23 ਜਨਵਰੀ 2023 ਤੋਂ 30 ਸਤੰਬਰ 2023 ਤੱਕ ਸਫਰ ਕਰ ਸਕਦੇ ਹੋ। ਘਰੇਲੂ ਯਾਤਰਾ ਲਈ ਇੱਕ ਤਰਫਾ ਟਿਕਟ ਦੀ ਕੀਮਤ 1899 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਰਿਟਰਨ ਟਿਕਟ ਦੀ ਕੀਮਤ 13,299 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਐਡਵਾਂਸ ਸੀਟ ਸਿਲੈਕਸ਼ਨ ਅਤੇ ਐਕਸੈਸ ਬੈਗੇਜ 'ਤੇ 23 ਫੀਸਦੀ ਦੀ ਛੋਟ ਦੇ ਰਹੀ ਹੈ।
ਟਾਟਾ ਗਰੁੱਪ ਦੀ 51 ਫੀਸਦੀ ਹਿੱਸੇਦਾਰੀ
ਦੱਸ ਦੇਈਏ ਕਿ ਵਿਸਤਾਰਾ ਏਅਰਲਾਈਨ ਵਿੱਚ ਟਾਟਾ ਗਰੁੱਪ ਦੀ ਕਰੀਬ 51 ਫੀਸਦੀ ਹਿੱਸੇਦਾਰੀ ਹੈ ਅਤੇ ਬਾਕੀ ਦੀ 49 ਫੀਸਦੀ ਹਿੱਸੇਦਾਰੀ ਸਿੰਗਾਪੁਰ ਏਅਰਲਾਈਨਜ਼ (ਐਸਆਈਏ) ਕੋਲ ਹੈ। ਫਿਲਹਾਲ ਸਿੰਗਾਪੁਰ ਏਅਰਲਾਈਨਜ਼ ਨੇ ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨਾਲ ਵਿਸਤਾਰਾ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਸੌਦੇ ਤਹਿਤ 2,058.5 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਜਾਵੇਗਾ।