CBSE To Give Psychological Counselling To 10th, 12th Students: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਬੋਰਡ ਵੱਲੋਂ ਉਨ੍ਹਾਂ ਨੂੰ ਅੱਜ 9 ਜਨਵਰੀ 2023 ਤੋਂ ਮਨੋਵਿਗਿਆਨਕ ਕਾਊਂਸਲਿੰਗ ਦੀ ਸਹੂਲਤ ਦਿੱਤੀ ਜਾਵੇਗੀ। ਪਹਿਲਾਂ ਇਹਦੀ ਸ਼ੁਰੂਆਤ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਹੋਣੀ ਸੀ ਪਰ ਹੁਣ ਕਾਊਂਸਲਿੰਗ ਪ੍ਰੀਪੋਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਬੋਰਡ ਵੱਲੋਂ ਦਿੱਤੀ ਗਈ ਹੈ। ਜੋ ਵਿਦਿਆਰਥੀ ਸੀਬੀਐਸਈ ਵੱਲੋਂ ਪ੍ਰਦਾਨ ਕੀਤੀ ਗਈ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਟੋਲ-ਫ੍ਰੀ ਨੰਬਰ 'ਤੇ ਕਾਲ ਕਰ ਸਕਦੇ ਹਨ।
ਨੋਟਿਸ ਵਿੱਚ ਕੀ ਲਿਖਿਆ ਹੈ
ਇਸ ਸਬੰਧ ਵਿੱਚ ਜਾਰੀ ਨੋਟਿਸ ਵਿੱਚ ਸੀਬੀਐਸਈ ਨੇ ਕਿਹਾ ਹੈ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੋਵਿਡ ਮਹਾਮਾਰੀ ਤੋਂ ਬਾਅਦ ਸੀਬੀਐਸਈ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਫਿਜੀਕਲ ਮੋਡ ਵਿੱਚ ਕਰਵਾਈਆਂ ਜਾ ਰਹੀਆਂ ਹਨ। ਵਿਦਿਆਰਥੀ ਲਗਭਗ ਦੋ ਸਾਲਾਂ ਦੇ ਵਕਫੇ ਤੋਂ ਬਾਅਦ ਲਿਖਤੀ ਪ੍ਰੀਖਿਆ ਦੇਣਗੇ। ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬੋਰਡ ਨੇ ਪਹਿਲਾਂ ਹੀ ਸੈਂਪਲ ਪੇਪਰ ਜਾਰੀ ਕਰ ਦਿੱਤੇ ਹਨ, ਪ੍ਰੀਖਿਆ ਦਾ ਪੈਟਰਨ ਅਤੇ ਅੰਕਾਂ ਦੀ ਵੰਡ ਨੂੰ ਵੀ ਵੈੱਬਸਾਈਟ 'ਤੇ ਸਪੱਸ਼ਟ ਕਰ ਦਿੱਤਾ ਗਿਆ ਹੈ।
ਨੋਟਿਸ ਵਿੱਚ ਅੱਗੇ ਲਿਖਿਆ ਹੈ ਕਿ ਇਸ ਸਭ ਤੋਂ ਇਲਾਵਾ ਬੋਰਡ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਨੋਵਿਗਿਆਨਕ ਸਲਾਹ (Psychological Counselling) ਦੀ ਸਹੂਲਤ ਪ੍ਰਦਾਨ ਕਰੇਗਾ। ਇਹ ਸਹੂਲਤ ਪਹਿਲਾਂ ਫਰਵਰੀ ਵਿੱਚ ਸ਼ੁਰੂ ਕੀਤੀ ਜਾਣੀ ਸੀ ਪਰ ਹੁਣ ਇਹ ਜਨਵਰੀ ਮਹੀਨੇ ਵਿੱਚ ਸ਼ੁਰੂ ਹੋਵੇਗੀ।
ਇਸ ਨੰਬਰ 'ਤੇ ਕਾਲ ਕਰੋ
ਮਾਪੇ ਅਤੇ ਵਿਦਿਆਰਥੀ ਇਸ ਸਹੂਲਤ ਦਾ ਲਾਭ ਲੈਣ ਲਈ ਇਸ ਨੰਬਰ ਨੂੰ ਡਾਇਲ ਕਰ ਸਕਦੇ ਹਨ - 1800-11-8004, ਇਹ ਇੱਕ ਮੁਫਤ IVRS ਸਹੂਲਤ ਹੈ ਜੋ 24x7 ਉਪਲਬਧ ਹੋਵੇਗੀ। ਇਸ ਦੇ ਨਾਲ ਹੀ CBSE ਮੁਫ਼ਤ ਟੈਲੀ-ਕਾਊਂਸਲਿੰਗ ਦੀ ਸਹੂਲਤ ਵੀ ਪ੍ਰਦਾਨ ਕਰੇਗਾ। ਇਸ ਦੇ ਲਈ ਸਵੇਰੇ 9.30 ਤੋਂ ਸ਼ਾਮ 5.30 ਵਜੇ ਤੱਕ ਉਪਰੋਕਤ ਨੰਬਰ 'ਤੇ ਹੀ ਸੰਪਰਕ ਕੀਤਾ ਜਾ ਸਕਦਾ ਹੈ।
ਤਣਾਅ ਮੁਕਤ ਹੋ ਕੇ ਪ੍ਰੀਖਿਆ ਦਿਉ
ਇਸ ਰਾਹੀਂ ਤਣਾਅ ਰਹਿਤ ਹੋ ਕੇ ਪ੍ਰੀਖਿਆ ਦੀ ਤਿਆਰੀ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਤਣਾਅ ਪ੍ਰਬੰਧਨ ਸਿਖਾਇਆ ਜਾਵੇਗਾ ਅਤੇ ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਇਸ ਦੇ ਨਾਲ, ਕੋਵਿਡ ਤੋਂ ਬਚਾਅ ਬਾਰੇ ਜਾਣਕਾਰੀ, ਸੀਬੀਐਸਈ ਦਫ਼ਤਰ ਦੇ ਮਹੱਤਵਪੂਰਨ ਸੰਪਰਕ ਵੇਰਵੇ ਆਦਿ ਹਿੰਦੀ ਅਤੇ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ। ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਇਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਸ਼ਿਆਂ 'ਤੇ CBSE ਦੇ ਪੌਡਕਾਸਟ ਵੀ ਸੁਣੇ ਜਾ ਸਕਦੇ ਹਨ।
Education Loan Information:
Calculate Education Loan EMI