ਕੋਰੋਨਾਵਾਇਰਸ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦੇ ਚਲਦਿਆਂ ਸਰਕਾਰ ਨੇ 2018-19 ਦੀ ਜੀਐਸਟੀ ਰਿਟਰਨ ਦੀ ਅੰਤਮ ਤਾਰੀਕ ਵਧਾ ਕੇ 31 ਅਕਤੂਬਰ 2020 ਕਰ ਦਿੱਤੀ ਹੈ।  Central board of Indirect taxes and customs (CBIC) ਨੇ ਟਵੀਟ ਕਰਕੇ ਕਿਹਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਆਦਰਸ਼ ਚੋਣ ਜ਼ਾਬਤਾ, ਮਨਜ਼ੂਰੀ ਮਿਲਣ ਤੋਂ ਬਾਅਦ ਸਰਕਾਰ ਨੇ 2018-19 ਲਈ GSTR-9 ਅਤੇ GSTR-9C ਦਾਖਲ ਕਰਨ ਦੀ ਤਰੀਕ ਨੂੰ 30 ਸਤੰਬਰ 2020 ਤੋਂ  31 ਅਕਤੂਬਰ 2020 ਤੱਕ ਵਧਾ ਦਿੱਤਾ ਗਿਆ ਹੈ।

Central board of Indirect taxes and customs (CBIC) ਜਲਦੀ ਹੀ ਜੀਐਸਟੀ ਰਿਟਰਨ ਦਾਖਲ ਕਰਨ ਦੀ ਵਧਾਈ ਗਈ ਤਾਰੀਕ ਬਾਰੇ ਨੋਟੀਫਿਕੇਸ਼ਨ ਜਾਰੀ ਕਰੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਜੀਐਸਟੀ ਰਿਟਰਨ ਦੀ ਤਰੀਕ 30 ਸਤੰਬਰ 2020 ਤੱਕ ਵਧਾ ਦਿੱਤੀ ਸੀ। ਇਹ ਦੂਜਾ ਮੌਕਾ ਹੈ ਜਦੋਂ ਸਰਕਾਰ ਨੇ ਜੀਐਸਟੀ ਰਿਟਰਨ ਭਰਨ ਦੀ ਅੰਤਮ ਤਾਰੀਕ 31 ਅਕਤੂਬਰ 2020 ਤੱਕ ਵਧਾ ਦਿੱਤੀ ਹੈ।

ਮਾਹਰ ਮੰਨਦੇ ਹਨ ਕਿ ਸਰਕਾਰ ਦੇ ਇਸ ਫੈਸਲੇ ਨਾਲ ਕਾਰੋਬਾਰੀਆਂ ਅਤੇ ਜੀਐਸਟੀ ਪੇਸ਼ੇਵਰਾਂ ਨੂੰ ਕਾਫ਼ੀ ਰਾਹਤ ਮਿਲੇਗੀ ਜਿਨ੍ਹਾਂ ਨੂੰ ਜੀਐਸਟੀ ਸਾਲਾਨਾ ਰਿਟਰਨ ਅਤੇ ਜੀਐਸਟੀ ਆਡਿਟ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਕਾਰਨ ਟੈਕਸ ਪੇਸ਼ੇਵਰ ਅਤੇ ਰਿਟਰਨ ਫਾਈਲ ਕਰਨ ਵਾਲਿਆਂ ਦੋਵਾਂ ਨੂੰ ਵੱਧਦੇ ਸਮੇਂ ਦਾ ਲਾਭ ਮਿਲ ਰਿਹਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ