ਕੌਫੀ ਬਹੁਤ ਲੋਕਾਂ ਦੀ ਪਸੰਦ ਹੁੰਦੀ ਹੈ ਪਰ ਜ਼ਿਆਦਾ ਕੌਫੀ ਪੀਣਾ ਵੀ ਸਿਹਤ ਲਈ ਲਾਭਦਾਇਕ ਨਹੀਂ ਹੁੰਦਾ। ਇਸ ਲਈ ਹੋਰ ਬਹੁਤ ਅਜਿਹੇ ਤਰਲ ਪਦਾਰਥ ਹਨ ਜਿਨ੍ਹਾਂ ਨਾਲ ਤੁਸੀਂ ਬਿਨਾਂ ਕੌਫੀ ਤੋਂ ਆਪਣੇ ਆਪ ਨੂੰ ਐਕਟਿਵ ਰੱਖ ਸਕਦੇ ਹੋ।


ਵੱਧ ਤੋਂ ਵੱਧ ਪਾਣੀ ਪੀਓ। ਪਾਣੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਲਈ ਥੋੜਾ ਥੋੜ੍ਹਾ ਪਾਣੀ ਪੀਂਦੇ ਰਹੋ ਇਸ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ।


ਗਰੀਨ ਟੀ: ਕੌਫੀ ਦੀ ਥਾਂ 'ਤੇ ਗਰੀਨ ਟੀ ਵੀ ਪੀਤੀ ਜਾ ਸਕਦੀ ਹੈ। ਇਹ ਸਿਹਤ ਲਈ ਵੀ ਲਾਹੇਵੰਦ ਹੈ ਤੇ ਸਰੀਰ ਨੂੰ ਐਕਟਿਵ ਵੀ ਰੱਖਦੀ ਹੈ।


ਨਿੰਬੂ ਪਾਣੀ: ਸਰੀਰ 'ਚ ਵਿਟਾਮਿਨ ਸੀ ਦੀ ਕਮੀ ਵੀ ਨਹੀਂ ਰਹਿੰਦੀ। ਪਿਆਸ ਬੁਝਾਉਣ ਦਾ ਕੰਮ ਵੀ ਹੋਵੇਗਾ। ਗਰਮੀ 'ਚ ਲੂ ਤੋਂ ਵੀ ਬਚਾਅ ਕਰਦਾ ਹੈ ਤੇ ਸਰੀਰ ਨੂੰ ਤਰੋਤਾਜ਼ਾ ਵੀ ਰੱਖਦਾ ਹੈ।


ਡਾਰਕ ਚੌਕਲੇਟ: ਕੌਫੀ ਤੋਂ ਇਲਾਵਾ ਡਾਰਕ ਚੌਕਲੇਟ ਵੀ ਲਿਆ ਜਾ ਸਕਦਾ ਹੈ। ਡਾਇਜੈਸਟਿਵ ਸਿਸਟਮ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਦਿਮਾਗ ਦੀ ਗ੍ਰੋਥ ਹੁੰਦੀ ਹੈ।


ਸੇਬ ਦਾ ਸਿਰਕਾ: ਇਹ ਸਰੀਰ ਨੂੰ ਐਨਰਜੀ ਦਿੰਦਾ ਹੈ। ਸਰੀਰ 'ਚ ਇਮਿਊਨਿਟੀ ਸਮਰੱਥਾ ਵਧਾਉਂਦਾ ਹੈ। ਸੋ ਪਾਣੀ ਚ ਮਿਕਸ ਕਰਕੇ ਤੁਸੀਂ ਇਹ ਲੈ ਸਕਦੇ ਹੋ।


ਸੇਬ ਦਾ ਜੂਸ: ਇਹ ਵੀ ਸਰੀਰ ਨੂੰ ਐਕਟਿਵ ਰੱਖਣ 'ਚ ਸਹਾਈ ਹੁੰਦਾ ਹੈ। ਸੋ ਤੁਸੀਂ ਸੁਸਤੀ ਤਿਆਗਣ ਲਈ ਜਾਂ ਤਾਂ ਪੂਰਾ ਸੇਬ ਖਾ ਸਕਦੇ ਹੋ ਜਾਂ ਫਿਰ ਇਸ ਨੂੰ ਜੂਸ ਦੇ ਰੂਪ 'ਚ ਲੈ ਸਕਦੇ ਹੋ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ