Offline Digital Transaction: ਭਾਰਤੀ ਰਿਜ਼ਰਵ ਬੈਂਕ ਨੇ ਕੱਲ੍ਹ ਇੱਕ ਨੇਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ 'ਚ ਆਫਲਾਈਨ ਡਿਜੀਟਲ ਪੇਮੈਂਟਸ (RBI) ਨੂੰ ਲੈ ਕੇ ਨਵਾਂ ਐਲਾਨ ਕੀਤਾ ਗਿਆ ਹੈ। ਹੁਣ ਪਿੰਡਾਂ ਤੇ ਕਸਬਿਆਂ 'ਚ ਡਿਜ਼ੀਟਲ ਟ੍ਰਾਂਜ਼ੈਕਸ਼ਨ (Offline Digital Payments) ਆਫਲਾਈਨ ਤਰੀਕੇ ਨਾਲ ਹੋ ਸਕਣਗੀਆਂ। ਆਫਲਾਈਨ ਪੇਮੈਂਟ ਤਹਿਤ ਫਿਲਹਾਲ 200 ਰੁਪਏ ਤੱਕ ਦੇ ਟ੍ਰਾਂਜ਼ੈਕਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।



ਡਿਜ਼ੀਟਲ ਇੰਡੀਆ ਵੱਲ ਕਦਮ
ਆਰਬੀਆਈ ਨੇ ਕਿਹਾ ਕਿ 200 ਰੁਪਏ ਦੇ ਵੱਧ ਤੋਂ ਵੱਧ 10 ਟ੍ਰਾਂਜ਼ੈਕਸ਼ਨ ਯਾਨੀ ਕੁੱਲ 2000 ਰੁਪਏ ਤੱਕ ਦਾ ਆਫਲਾਈਨ ਡਿਜ਼ੀਟਲ ਟ੍ਰਾਂਜ਼ੈਕਸ਼ਨ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਇਸ ਵਿੱਚ ਡਿਜ਼ੀਟਲ ਇੰਡੀਆ ਵੱਲੋਂ ਅੱਗੇ ਵਧਾਉਣ ਚ ਮਦਦ ਮਿਲੇਗੀ।  

ਪਾਇਲਟ ਪ੍ਰਾਜੈਕਟ ਦੇ ਨਤੀਜੇ ਦੇ ਆਧਾਰ ਤੇ ਲਿਆ ਗਿਆ ਫੈਸਲਾ
ਦੇਸ਼ ਦੇ ਕਈ ਹਿੱਸਿਆਂ ਚ ਆਫਲਾਈਨ ਪੇਅਮੈਂਟ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤੇ ਲੋਕਾਂ ਦੇ ਰਿਐਕਸ਼ਨ ਦੇ ਆਧਾਰ ਤੇ ਫੈਸਲਾ ਲਿਆ ਗਿਆ ਕਿ ਆਫ ਪੇਮੈਂਟ ਮੋਡ ਦੀ ਜ਼ਰੂਰਤ ਪਿੰਡਾਂ ਤੇ ਕਸਬਿਆਂ ਚ ਕਾਫੀ ਜ਼ਿਆਦਾ ਹੈ ਤੇ ਬਹੁਤ ਛੋਟੇ ਪੇਅਮੈਂਟ ਲਈ ਇਸ ਤਰਾਂ ਦੀ ਯੋਜਨਾ ਸ਼ੁਰੂ ਕਰਨ ਨਾਲ ਲੋਕਾਂ ਨੂੰ ਸਹੂਲੀਅਤ ਹੋਵੇਗੀ।

ਰਿਜ਼ਰਵ ਬੈਂਕ ਨੇ ਕੀ ਕਿਹਾ
ਰਿਜ਼ਰਵ ਬੈਂਕ ਨੇ ਕਿਹਾ ਕਿ ਆਫਲਾਈਨ ਪੇਮੈਂਟ ਤੋਂ ਕਮਜ਼ੋਰ ਇੰਟਰਨੈੱਟ ਕਨੈਕਟੀਵਿਟੀ ਵਾਲੇ ਇਲਾਕਿਆਂ ਖਾਸ ਤੌਰ ‘ਤੇ ਪਿੰਡਾਂ ਤੇ ਕਸਬਿਆਂ ‘ਚ ਡਿਜੀਟਲ ਟ੍ਰਾਂਜ਼ੈਕਸ਼ਨ ਨੂੰ ਉਤਸਾਹ ਦੇਣ ਲਈ ਇਹ ਵਿਵਸਥਾ ਤਤਕਾਲ ਪ੍ਰਭਾਵ ਨਾਲ ਲਾਗੂ ਹੋ ਗਈ ਹੈ।

ਕੀ ਹੈ ਇਸ ਦੀ ਖਾਸੀਅਤ-
ਆਫਲਾਈਨ ਪੇਅਮੈਂਟ ਦੀ ਵਰਤੋਂ ਗ੍ਰਾਹਕਾਂ ਨੂੰ ਮਨਜ਼ੂਰੀ ਦੇਣ ਦੇ ਬਾਅਦ ਹੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਟ੍ਰਾਂਜ਼ੈਕਸ਼ਨ ਲਈ ‘ਐਡੀਸ਼ਨ ਫੈਕਟਰ ਆਫ ਆਥੰਟੀਕੇਸ਼ਨ’ (AFA) ਦੀ ਜਰੂਰਤ ਨਹੀਂ ਹੋਵੇਗੀ।
ਪੇਮੈਂਟ ਆਫਲਾਈਨ ਹੋਣ ਦੇ ਚਲਦੇ ਗ੍ਰਾਹਕਾਂ ਨੂੰ ਐਸਐਮਐਸ ਜਾਂ ਈਮੇਲ ਜ਼ਰੀਏ ਮਿਲਣ ਵਾਲਾ ਸੰਦੇਸ਼ ਕੁਝ ਦੇਰ ਬਾਅਦ ਮਿਲੇਗਾ


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/


https://apps.apple.com/in/app/811114904