ਨਵੀਂ ਦਿੱਲੀ: ਭਾਰਤ ਵਿੱਚ ਆਧਾਰ ਕਾਰਡ ਤੋਂ ਬਾਅਦ ਰਾਸ਼ਨ ਕਾਰਡ ਇੱਕ ਬੇਹੱਦ ਜ਼ਰੂਰੀ ਦਸਤਾਵੇਜ਼ ਹੈ ਪਰ ਸੁਆਲ ਆਉਂਦੇ ਹਨ ਕਿ ਕੌਣ ਰਾਸ਼ਨ ਕਾਰਡ ਬਣਵਾ ਸਕਦਾ ਹੈ? ਇਸ ਲਈ ਕਿਹੜੇ ਦਸਤਾਵੇਜ਼ ਲੋੜੀਂਦੇ ਹਨ? ਇਸ ਨੂੰ ਬਣਾਉਣ ਲਈ ਉਮਰ ਕੀ ਹੋਣੀ ਚਾਹੀਦੀ ਹੈ? ਨਾਲ ਹੀ, ਰਾਸ਼ਨ ਕਾਰਡ ਪ੍ਰਾਪਤ ਕਰਨ ਦੇ ਕੀ ਫਾਇਦੇ ਹਨ? ਤੁਹਾਨੂੰ ਇਸ ਲੇਖ ਵਿੱਚ ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਮਿਲੇਗਾ। ਆਓ ਜਾਣਦੇ ਹਾਂ ਇਸ ਵਿਸਥਾਰ ਰਿਪੋਰਟ ਵਿੱਚ ਇਹ ਮਹੱਤਵਪੂਰਨ ਜਾਣਕਾਰੀ...



ਰਾਸ਼ਨ ਕਾਰਡ ਲਈ ਅਰਜ਼ੀ ਕਿਵੇਂ ਦੇਣੀ ਤੇ ਯੋਗਤਾ ਮਾਪਦੰਡ
ਗਰੀਬ ਅਤੇ ਲੋੜਵੰਦ ਲੋਕਾਂ ਲਈ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਤੇ ਸਹੂਲਤਾਂ ਹਨ। ਜਿਨ੍ਹਾਂ ਦਾ ਜੇ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਖ਼ਤਮ ਹੋ ਸਕਦੀਆਂ ਹਨ। ਭਾਰਤ ਵਿੱਚ ਵੀ ਗਰੀਬਾਂ ਲਈ ਰਾਸ਼ਨ ਕਾਰਡ ਦੀ ਇੱਕ ਪ੍ਰਣਾਲੀ ਹੈ, ਜਿਸ ਰਾਂਹੀ ਉਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀਡੀਐਸ) ਦੇ ਤਹਿਤ ਬਹੁਤ ਹੀ ਮਾਮੂਲੀ ਕੀਮਤ 'ਤੇ ਕਣਕ ਤੇ ਚਾਵਲ ਖਰੀਦ ਸਕਦੇ ਹਨ। ਇਸਦੇ ਨਾਲ, ਉਹ ਰਾਸ਼ਨ ਕਾਰਡ ਦੀ ਨੂੰ ਪ੍ਰਮਾਣ ਅਤੇ ਪਤੇ ਦੇ ਸਬੂਤ ਵਜੋਂ ਵਰਤ ਸਕਦਾ ਹਨ।

ਤੁਹਾਨੂੰ ਜਾਣਨ ਦੀ ਜ਼ਰੂਰਤ
ਅੱਜ ਅਸੀਂ ਉਨ੍ਹਾਂ ਲੋਕਾਂ ਲਈ ਬਹੁਤ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ ਜਿਹੜੇ ਗਰੀਬ ਅਤੇ ਲੋੜਵੰਦ ਹਨ, ਪਰ ਜਾਣਕਾਰੀ ਦੀ ਘਾਟ ਕਾਰਨ ਉਹ ਅਜੇ ਤੱਕ ਰਾਸ਼ਨ ਕਾਰਡ ਨਹੀਂ ਬਣਾ ਸਕੇ ਹਨ। ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਉਹ ਕਿਵੇਂ ਆਸਾਨੀ ਨਾਲ ਰਾਸ਼ਨ ਕਾਰਡ ਲਈ ਔਫਲਾਈਨ ਜਾਂ ਔਨਲਾਈਨ ਅਰਜ਼ੀ ਦੇ ਸਕਦੇ ਹਨ ਤੇ ਇਹ ਕਾਰਡ ਲੈਣ ਦੇ ਯੋਗ ਹੋ ਸਕਦੇ ਹਨ? ਇਸ ਦੇ ਨਾਲ, ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿੰਨੇ ਕਿਸਮਾਂ ਦੇ ਰਾਸ਼ਨ ਕਾਰਡ ਹਨ?

ਦਰਅਸਲ, ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ ਰਾਸ਼ਨ ਕਾਰਡ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਇਸ ਕਾਰਡ ਦੇ ਜ਼ਰੀਏ ਆਪਣੀਆਂ ਘੱਟੋ ਘੱਟ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ। ਭਾਰਤ ਵਿੱਚ 70 ਕਰੋੜ ਤੋਂ ਵੱਧ ਰਾਸ਼ਨ ਕਾਰਡ ਧਾਰਕ ਹਨ ਅਤੇ ਇਸ ਵੱਡੀ ਆਬਾਦੀ ਦੀ ਸਹੂਲਤ ਲਈ, ਸਰਕਾਰ ਨੇ ਹਾਲ ਹੀ ਵਿੱਚ ਮੇਰਾ ਰਾਸ਼ਨ ਮੋਬਾਈਲ ਐਪ ਲਾਂਚ ਕੀਤੀ ਹੈ, ਜਿਸ ਵਿੱਚ ਲੋਕ ਆਪਣੇ ਸਟੇਟਸ ਤੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਨਜ਼ਦੀਕੀ ਰਾਸ਼ਨ ਡੀਪੂ ਬਾਰੇ ਜਾਣ ਸਕਦੇ ਹਨ।

ਇੰਝ ਕਰੋ ਅਪਲਾਈ
ਰਾਸ਼ਨ ਕਾਰਡ ਲਈ ਅਰਜ਼ੀ ਦੇਣ ਲਈ, ਪਹਿਲਾਂ ਤੁਹਾਨੂੰ ਆਪਣੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਭੋਜਨ ਪੋਰਟਲ 'ਤੇ ਜਾਣਾ ਪਏਗਾ। ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ https://ejawaab.aahaar.nic.in/portal/State_Food_Portals ਤੇ ਜਾ ਕੇ ਆਪਣੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸੂਚੀ ਵੇਖ ਸਕਦੇ ਹੋ। ਇਸ ਤੋਂ ਬਾਅਦ, ਤੁਹਾਡੇ ਰਾਜ 'ਤੇ ਕਲਿੱਕ ਕਰਨ ਤੋਂ ਬਾਅਦ, ਇਕ ਨਵਾਂ ਪੇਜ ਖੁੱਲੇਗਾ, ਜਿਸ ਵਿਚ ਤੁਸੀਂ ਫੂਡ ਸਕਿਓਰਿਟੀ ਸੈਕਸ਼ਨ ਦੇਖੋਗੇ। ਇਸ ਵਿੱਚ ਤੁਸੀਂ ਅਰਜ਼ੀ ਫਾਰਮ ਤੇ ਕਲਿੱਕ ਕਰੋ।


ਇਸ ਤੋਂ ਬਾਅਦ, ਤੁਹਾਨੂੰ ਨਿੱਜੀ ਵੇਰਵੇ ਅਤੇ ਜ਼ਰੂਰੀ ਦਸਤਾਵੇਜ਼ ਪੁੱਛੇ ਜਾਣਗੇ, ਜੋ ਕਿ ਆਧਾਰ ਕਾਰਡ, ਵੋਟਰ ਆਈਡੀ, ਸਿਹਤ ਕਾਰਡ, ਕੋਈ ਵੀ ਸਰਕਾਰੀ ਸ਼ਨਾਖਤੀ ਕਾਰਡ ਅਤੇ ਹੋਰ ਕਾਰਡ ਹੋਣਗੇ।ਉਸ ਤੋਂ ਬਾਅਦ ਆਨਲਾਇਨ ਅਪਲਾਈ ਬਟਨ 'ਤੇ ਕਲਿੱਕ ਕਰੋ। ਤਸਦੀਕ ਆਦਿ ਤੋਂ ਬਾਅਦ 15 ਦਿਨਾਂ ਦੇ ਅੰਦਰ ਰਾਸ਼ਨ ਕਾਰਡ ਉਪਲਬਧ ਹੁੰਦਾ ਹੈ।