Post Office Scheme: ਪੋਸਟ ਆਫ਼ਿਸ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਪੈਸੇ ਨੂੰ ਸੁਰੱਖਿਅਤ ਰੱਖ ਸਕਦੇ ਹੋ। ਇਸ ਦੇ ਨਾਲ ਹੀ ਇਨ੍ਹਾਂ ਸਕੀਮਾਂ ਰਾਹੀਂ ਤੁਹਾਡੀ ਰਕਮ ਡਬਲ ਵੀ ਹੋ ਸਕਦੀ ਹੈ। ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਾਰੀਆਂ ਸਕੀਮਾਂ 'ਚ ਤੁਹਾਨੂੰ ਵਿਆਜ ਦਾ ਲਾਭ ਵੀ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਪੋਸਟ ਆਫ਼ਿਸ ਦੀ ਅਜਿਹੀ ਸਕੀਮ ਬਾਰੇ ਦੱਸਾਂਗੇ, ਜਿਸ ਰਾਹੀਂ ਤੁਹਾਨੂੰ ਹਰ ਮਹੀਨੇ ਕਮਾਈ ਹੋਵੇਗੀ। ਇਸ ਸਕੀਮ 'ਚ ਤੁਸੀਂ ਹਰ ਸਾਲ 29,700 ਰੁਪਏ ਕਮਾ ਸਕਦੇ ਹੋ। ਇਸ ਸਕੀਮ ਦਾ ਨਾਮ ਪੋਸਟ ਆਫ਼ਿਸ ਮੰਥਲੀ ਇਨਕਮ ਸਕੀਮ (Post Office Monthly Income Scheme) ਹੈ। ਸਿਰਫ਼ ਇੱਕ ਵਾਰ ਕਰੋ ਨਿਵੇਸ਼ਤੁਹਾਨੂੰ ਇਸ ਸਕੀਮ 'ਚ ਇੱਕਮੁਸ਼ਤ ਪੈਸੇ ਜਮ੍ਹਾਂ ਕਰਨਾ ਹੋਵੇਗਾ। ਮਤਲਬ MIS ਅਕਾਊਂਟ 'ਚ ਸਿਰਫ਼ ਇੱਕ ਵਾਰ ਨਿਵੇਸ਼ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਹਰ ਮਹੀਨੇ ਕਮਾਈ ਕਰ ਸਕਦੇ ਹੋ। ਦੱਸ ਦੇਈਏ ਕਿ ਪੋਸਟ ਆਫ਼ਿਸ ਦੀ ਕਿਸੇ ਵੀ ਸਕੀਮ 'ਤੇ ਬਾਜ਼ਾਰ ਦੇ ਉਤਾਰ-ਚੜ੍ਹਾਅ ਦਾ ਕੋਈ ਅਸਰ ਨਹੀਂ ਪੈਂਦਾ। ਜਾਣੋ ਕੀ ਹੈ ਸਕੀਮ ਦੀ ਖ਼ਾਸੀਅਤ ਤੁਹਾਨੂੰ 1000 ਦੇ ਮਲਟੀਪਲ 'ਚ ਪੈਸਾ ਨਿਵੇਸ਼ ਕਰਨਾ ਹੋਵੇਗਾ। ਤੁਸੀਂ ਸਿੰਗਲ ਅਕਾਊਂਟ ਰਾਹੀਂ ਵੱਧ ਤੋਂ ਵੱਧ 4.5 ਲੱਖ ਦਾ ਨਿਵੇਸ਼ ਕਰ ਸਕਦੇ ਹੋ। ਜੇਕਰ ਤੁਸੀਂ ਸਾਂਝਾ ਅਕਾਊਂਟ ਖੋਲ੍ਹਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ 9 ਲੱਖ ਦਾ ਨਿਵੇਸ਼ ਕਰ ਸਕਦੇ ਹੋ। ਇਸ ਦੀ ਮੈਚਿਊਰਿਟੀ 5 ਸਾਲ ਦੀ ਹੁੰਦੀ ਹੈ। ਪੋਸਟ ਆਫ਼ਿਸ ਦੀ MIS 'ਤੇ ਮੌਜੂਦਾ ਸਮੇਂ 6.6% ਸਾਲਾਨਾ ਵਿਆਜ ਮਿਲ ਰਿਹਾ ਹੈ। ਕਿਵੇਂ ਹੋਵੇਗੀ 29,700 ਦੀ ਕਮਾਈ? ਦੱਸ ਦੇਈਏ ਕਿ ਜੇਕਰ ਤੁਸੀਂ ਇਸ 'ਚ ਇਕਮੁਸ਼ਤ 4.5 ਲੱਖ ਰੁਪਏ ਜਮ੍ਹਾਂ ਕਰਦੇ ਹੋ ਤਾਂ ਮੈਚਿਊਰਿਟੀ ਪੂਰੀ ਹੋਣ ਤੋਂ ਬਾਅਦ ਅਗਲੇ 5 ਸਾਲਾਂ ਲਈ ਤੁਹਾਨੂੰ ਸਾਲਾਨਾ ਆਮਦਨ 29,700 ਰੁਪਏ ਹੋਵੇਗੀ। ਮਤਲਬ ਤੁਹਾਨੂੰ ਹਰ ਮਹੀਨੇ 2475 ਰੁਪਏ ਮਿਲਣਗੇ। ਪ੍ਰੀ-ਮੈਚਿਊਰਿਟੀ 'ਚ ਕੱਟੇ ਜਾਣਗੇ ਪੈਸੇਇਸ ਸਕੀਮ ਦੀ ਮੈਚਿਊਰਿਟੀ 5 ਸਾਲ ਹੈ ਤੇ ਤੁਸੀਂ ਡਿਪਾਜ਼ਿਟ ਕਰਨ ਤੋਂ ਬਾਅਦ ਇੱਕ ਸਾਲ ਤੱਕ ਪੈਸੇ ਨਹੀਂ ਕਢਵਾ ਸਕਦੇ। ਇਸ 'ਚ ਜੇਕਰ ਤੁਸੀਂ 1 ਤੋਂ 3 ਸਾਲ ਦੇ ਵਿਚਕਾਰ ਪੈਸੇ ਕਢਾਉਂਦੇ ਹੋ ਤਾਂ ਤੁਹਾਨੂੰ ਜਮ੍ਹਾਂ ਰਕਮ ਵਿੱਚੋਂ 2 ਫ਼ੀਸਦੀ ਦੀ ਕਟੌਤੀ ਕਰਨ ਤੋਂ ਬਾਅਦ ਪੈਸੇ ਮਿਲਣਗੇ। ਇਸ ਦੇ ਨਾਲ ਹੀ ਜੇਕਰ ਤੁਸੀਂ ਮਿਆਦ ਪੂਰੀ ਹੋਣ ਤੋਂ 3 ਸਾਲ ਬਾਅਦ ਪੈਸੇ ਕਢਾਉਂਦੇ ਹੋ ਤਾਂ ਇਸ ਵਿੱਚੋਂ 1% ਰਕਮ ਕੱਟੀ ਜਾਵੇਗੀ। ਇਸ ਤੋਂ ਇਲਾਵਾ 5 ਸਾਲ ਪੂਰੇ ਹੋਣ ਤੋਂ ਬਾਅਦ ਇਸ ਨੂੰ 5 ਸਾਲ ਲਈ ਵਧਾਇਆ ਜਾ ਸਕਦਾ ਹੈ। ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਲੋੜਇਸ ਸਕੀਮ ਦਾ ਲਾਭ ਲੈਣ ਲਈ ਤੁਹਾਨੂੰ ਆਧਾਰ ਕਾਰਡ, ਪਾਸਪੋਰਟ, ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਨੂੰ ਆਈਡੀ ਪਰੂਫ਼ ਵਜੋਂ ਦੇਣਾ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ 2 ਪਾਸਪੋਰਟ ਸਾਈਜ਼ ਫ਼ੋਟੋਆਂ ਵੀ ਦੇਣੀਆਂ ਪੈਣਗੀਆਂ। ਇਸ ਤੋਂ ਇਲਾਵਾ ਐਡਰੈਸ ਪਰੂਫ਼ ਲਈ ਸਰਕਾਰ ਵੱਲੋਂ ਜਾਰੀ ਆਈਡੀ ਕਾਰਡ ਜਾਂ ਯੂਟਿਲਿਟੀ ਬਿੱਲ ਵੈਧ ਹੋਵੇਗਾ।
ਖੁਸ਼ਖ਼ਬਰੀ! ਖਾਤੇ 'ਚ ਆਉਣਗੇ 29,700 ਰੁਪਏ, ਪੋਸਟ ਆਫ਼ਿਸ ਦੀ ਇਸ ਸਕੀਮ ਲਈ ਜਲਦੀ ਕਰੋ ਅਪਲਾਈ
abp sanjha | ravneetk | 15 May 2022 10:29 AM (IST)
ਅੱਜ ਅਸੀਂ ਤੁਹਾਨੂੰ ਪੋਸਟ ਆਫ਼ਿਸ ਦੀ ਅਜਿਹੀ ਸਕੀਮ ਬਾਰੇ ਦੱਸਾਂਗੇ, ਜਿਸ ਰਾਹੀਂ ਤੁਹਾਨੂੰ ਹਰ ਮਹੀਨੇ ਕਮਾਈ ਹੋਵੇਗੀ। ਇਸ ਸਕੀਮ 'ਚ ਤੁਸੀਂ ਹਰ ਸਾਲ 29,700 ਰੁਪਏ ਕਮਾ ਸਕਦੇ ਹੋ।
Post Office scheme