EPFO Pension: ਸੇਵਾਮੁਕਤੀ ਤੋਂ ਬਾਅਦ ਪੈਨਸ਼ਨਰਾਂ ਨੂੰ ਹਰ ਸਾਲ EPFO ਨੂੰ ਆਪਣੇ ਜਿਉਂਦੇ ਰਹਿਣ ਦੇ ਸਬੂਤ ਵਜੋਂ ਜੀਵਨ ਸਰਟੀਫਿਕੇਟ ਜਮ੍ਹਾ ਕਰਨਾ ਪੈਂਦਾ ਹੈ। ਜੇਕਰ ਕੋਈ ਪੈਨਸ਼ਨਰ ਇਸ ਜੀਵਨ ਸਰਟੀਫਿਕੇਟ ਨੂੰ EPFO ਕੋਲ ਕਿਤੇ ਵੀ ਜਮ੍ਹਾ ਨਹੀਂ ਕਰਦਾ ਹੈ ਤਾਂ ਅਜਿਹੀ ਸਥਿਤੀ 'ਚ ਉਸ ਦੀ ਪੈਨਸ਼ਨ ਰੋਕਣ ਦੀ ਵਿਵਸਥਾ ਹੈ। ਸੇਵਾਮੁਕਤੀ ਤੋਂ ਬਾਅਦ ਦੀ ਪੈਨਸ਼ਨ ਸੀਨੀਅਰ ਨਾਗਰਿਕਾਂ ਲਈ ਆਮਦਨ ਦਾ ਬਹੁਤ ਮਹੱਤਵਪੂਰਨ ਸਰੋਤ ਹੈ। ਇਹ ਜੀਵਨ ਦੇ ਇਸ ਪੜਾਅ 'ਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਸਮਰੱਥ ਬਣਾ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਕਿਸੇ ਵੀ ਕਿਸਮ ਦੀ ਮੁਸੀਬਤ ਦੇ ਸਮੇਂ 'ਚ ਆਰਥਿਕ ਤੌਰ 'ਤੇ ਮਦਦ ਕਰਦਾ ਹੈ।


ਪੇਸ਼ੇਵਰਾਂ ਲਈ ਅਹਿਮ ਚੀਜ਼ਾਂ
ਹਾਲਾਂਕਿ ਇਸ ਦੇ ਲਈ ਪੈਨਸ਼ਨਰਾਂ ਨੂੰ ਸੇਵਾਮੁਕਤੀ ਤੋਂ ਬਾਅਦ ਆਪਣਾ ਜੀਵਨ ਸਰਟੀਫਿਕੇਟ ਬੈਂਕ ਵਰਗੀ ਅਧਿਕਾਰਤ ਪੈਨਸ਼ਨ ਵੰਡਣ ਵਾਲੀ ਏਜੰਸੀ ਕੋਲ ਜਮ੍ਹਾ ਕਰਵਾਉਣਾ ਪੈਂਦਾ ਹੈ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਇਹ ਉਨ੍ਹਾਂ ਲਈ ਸਿਰਦਰਦੀ ਵਾਂਗ ਹੈ। ਈਪੀਐਫਓ (EPFO- Employees’ Provident Fund Organisation) ਦੇ ਤਹਿਤ ਆਉਣ ਵਾਲੀ EPS (ਕਰਮਚਾਰੀ ਪੈਨਸ਼ਨ ਯੋਜਨਾ 1995) 'ਚ ਵੀ ਰਿਟਾਇਰ ਮੁਲਾਜ਼ਮਾਂ ਨੂੰ ਪੈਨਸ਼ਨ ਦਿੰਦਾ ਹੈ ਪਰ ਇਸ ਤਹਿਤ ਪੈਨਸ਼ਨਰਾਂ ਲਈ ਕਈ ਤਰ੍ਹਾਂ ਦੇ ਨਿਯਮ-ਕਾਨੂੰਨ ਤੈਅ ਕੀਤੇ ਗਏ ਹਨ। ਇਸ ਲਈ ਈਪੀਐਸ ਤਹਿਤ ਪੈਨਸ਼ਨ ਦੀ ਰਕਮ ਬਿਨਾਂ ਕਿਸੇ ਸਮੱਸਿਆ ਦੇ ਪ੍ਰਾਪਤ ਕਰਨ ਲਈ ਪੈਨਸ਼ਨਰਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।

ਲਾਈਫ ਸਰਟੀਫਿਕੇਟ ਹਰ ਸਾਲ ਦੀ ਡਿਊਟੀ
ਪੈਨਸ਼ਨਰਾਂ ਨੂੰ ਸੇਵਾਮੁਕਤੀ ਤੋਂ ਬਾਅਦ ਜਿਉਂਦੇ ਰਹਿਣ ਦੇ ਸਬੂਤ ਵਜੋਂ EPFO ਕੋਲ ਹਰ ਸਾਲ ਜੀਵਨ ਸਰਟੀਫਿਕੇਟ ਜਮ੍ਹਾ ਕਰਨਾ ਪੈਂਦਾ ਹੈ। ਜੇਕਰ ਕੋਈ ਪੈਨਸ਼ਨਰ EPFO ਕੋਲ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਨਹੀਂ ਕਰਵਾ ਪਾਉਂਦਾ ਹੈ, ਤਾਂ ਅਜਿਹੀ ਸਥਿਤੀ ਵਿੱਚ ਉਸ ਦੀ ਪੈਨਸ਼ਨ ਰੁਕ ਸਕਦੀ ਹੈ।

ਇੰਨੇ ਦਿਨਾਂ ਲਈ ਵੈਲਿਡ
ਜੀਵਨ ਸਰਟੀਫਿਕੇਟ ਦੀ ਇਕ ਸਾਲ ਦੀ ਵੈਧਤਾ ਹੈ। ਇਹੀ ਕਾਰਨ ਹੈ ਕਿ ਪੈਨਸ਼ਨਰਾਂ ਨੂੰ ਹਰ ਸਾਲ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣਾ ਪੈਂਦਾ ਹੈ। ਇਸ ਲਈ EPFO ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੀ ਆਖਰੀ ਮਿਤੀ ਤੈਅ ਕਰਦਾ ਸੀ, ਜਿਸ ਦੇ ਅੰਦਰ ਪੈਨਸ਼ਨਰਾਂ ਨੂੰ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਨਾ ਪੈਂਦਾ ਸੀ। EPFO ਨੇ ਪੈਨਸ਼ਨਰਾਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਲਾਈਫ਼ ਸਰਟੀਫਿਕੇਟ ਦੇ ਨਿਯਮ 'ਚ ਵੱਡੀ ਰਾਹਤ ਦਿੱਤੀ ਹੈ।

ਨਵੇਂ ਨਿਯਮਾਂ ਤਹਿਤ ਹੁਣ ਪੈਨਸ਼ਨਰ ਆਪਣੀ ਸਹੂਲਤ ਅਤੇ ਸਮੇਂ ਅਨੁਸਾਰ ਕਿਸੇ ਵੀ ਸਮੇਂ ਜੀਵਨ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹਨ। ਉਸ ਸਰਟੀਫਿਕੇਟ ਦੀ ਵੈਧਤਾ ਜਮ੍ਹਾਂ ਹੋਣ ਦੀ ਮਿਤੀ ਤੋਂ ਅਗਲੇ ਇੱਕ ਸਾਲ ਲਈ ਹੋਵੇਗੀ। ਮੰਨ ਲਓ ਕਿ ਤੁਸੀਂ 1 ਦਸੰਬਰ 2021 ਨੂੰ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕੀਤਾ ਹੈ ਤਾਂ ਇਸ ਦੀ ਵੈਧਤਾ 30 ਨਵੰਬਰ, 2022 ਤਕ ਰਹੇਗੀ।

ਇਹ ਵੀ ਪੜ੍ਹੋ: ਖੁਸ਼ਖਬਰੀ: ਇਸ ਆਦੇਸ਼ ਮਗਰੋਂ ਨਹੀਂ ਰੁਕੇਗੀ ਇਨ੍ਹਾਂ ਪੈਨਸ਼ਨਰਾਂ ਦੀ ਪੈਨਸ਼ਨ, ਜਾਣੋ ਕੀ ਬਦਲਿਆ ਤੇ ਕਿਵੇਂ ਮਿਲੇਗੀ ਰਾਹਤ?


ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904