LIC IPO: LIC ਦਾ IPO ਆਮ ਨਿਵੇਸ਼ਕਾਂ ਲਈ 4 ਤੋਂ 9 ਮਈ ਤੱਕ ਖੁੱਲ੍ਹਾ ਰਹੇਗਾ। ਸਰਕਾਰ ਆਈਪੀਓ ਰਾਹੀਂ ਸਭ ਤੋਂ ਵੱਡੀ ਬੀਮਾ ਕੰਪਨੀ ਵਿੱਚ 3.5 ਫੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। ਪਾਲਿਸੀਧਾਰਕਾਂ ਤੋਂ ਲੈ ਕੇ ਪ੍ਰਚੂਨ ਨਿਵੇਸ਼ਕਾਂ ਨੂੰ ਐਲਆਈਸੀ ਦੇ ਆਈਪੀਓ ਵਿੱਚ ਛੋਟ ਵੀ ਦਿੱਤੀ ਜਾਵੇਗੀ। ਇਹ ਜਾਣਕਾਰੀ ਐਲਆਈਸੀ ਦੇ ਆਈਪੀਓ ਦੇ ਸਬੰਧ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ।  



IPO ਦਾ ਆਕਾਰ ਤੇ ਹੋਰ ਵੇਰਵੇ ਜਾਣੋ
LIC ਦਾ IPO ਨਿਵੇਸ਼ਕਾਂ ਦੇ ਨਿਵੇਸ਼ ਲਈ 4 ਤੋਂ 9 ਮਈ ਤੱਕ ਖੁੱਲ੍ਹੇਗਾ। ਐਂਕਰ ਨਿਵੇਸ਼ਕ 2 ਮਈ ਨੂੰ ਪ੍ਰੀ-ਆਈਪੀਓ ਪਲੇਸਮੈਂਟ ਵਿੱਚ ਨਿਵੇਸ਼ ਕਰ ਸਕਦੇ ਹਨ। ਆਈਪੀਓ ਰਾਹੀਂ 20,557 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਆਈਪੀਓ ਰਾਹੀਂ 60,000 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਸੀ ਪਰ ਆਈਪੀਓ ਦਾ ਆਕਾਰ ਘਟਾ ਦਿੱਤਾ ਗਿਆ ਹੈ।

IPO ਦਾ ਪ੍ਰਾਈਸ ਬੈਂਡ 902 ਤੋਂ 949 ਰੁਪਏ ਤੱਕ ਤੈਅ ਕੀਤਾ ਗਿਆ ਹੈ। DIPAM ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਐਲਆਈਸੀ ਆਈਪੀਓ ਦਾ ਆਕਾਰ ਘਟਾਉਣ ਤੋਂ ਬਾਅਦ ਵੀ ਇਹ ਸਭ ਤੋਂ ਵੱਡਾ ਆਈਪੀਓ ਹੈ। ਉਨ੍ਹਾਂ ਕਿਹਾ ਕਿ ਪੂੰਜੀ ਬਾਜ਼ਾਰ ਦੇ ਮਾਹੌਲ ਨੂੰ ਦੇਖਦੇ ਹੋਏ ਆਈਪੀਓ ਦਾ ਆਕਾਰ ਸਹੀ ਹੈ ਅਤੇ ਇਸ ਨਾਲ ਬਾਜ਼ਾਰ ਵਿੱਚ ਪੂੰਜੀ ਤੇ ਮੁਦਰਾ ਸਪਲਾਈ ਵਿੱਚ ਵਿਘਨ ਨਹੀਂ ਪਵੇਗਾ।

IPO ਕੀਮਤ 'ਤੇ ਛੋਟ
LIC ਆਪਣੇ IPO ਵਿੱਚ ਨਿਵੇਸ਼ ਕਰਨ ਵਾਲੇ ਪਾਲਿਸੀਧਾਰਕਾਂ ਨੂੰ ਛੋਟ ਦੇ ਰਹੀ ਹੈ। ਪਾਲਿਸੀਧਾਰਕਾਂ ਨੂੰ ਪ੍ਰਤੀ ਸ਼ੇਅਰ 60 ਰੁਪਏ ਦੀ ਛੂਟ ਦਿੱਤੀ ਜਾਵੇਗੀ, ਫਿਰ ਰਿਟੇਲ ਨਿਵੇਸ਼ਕਾਂ ਤੇ ਕੰਪਨੀ ਦੇ ਕਰਮਚਾਰੀਆਂ ਨੂੰ ਪ੍ਰਤੀ ਸ਼ੇਅਰ 40 ਰੁਪਏ ਦੀ ਛੋਟ ਮਿਲੇਗੀ।

ਲੰਬੇ ਸਮੇਂ ਲਈ ਲਾਭਦਾਇਕ ਰਹੇਗਾ
DIPAM ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਐਲਆਈਸੀ ਦਾ ਆਈਪੀਓ ਲੰਬੇ ਸਮੇਂ ਵਿੱਚ ਨਿਵੇਸ਼ਕਾਂ ਲਈ ਬਿਹਤਰ ਨਿਵੇਸ਼ ਸਾਬਤ ਹੋਵੇਗਾ। ਐਲਆਈਸੀ ਦੇ ਚੇਅਰਮੈਨ ਐਮਆਰ ਕੁਮਾਰ ਨੇ ਕਿਹਾ ਕਿ ਐਲਆਈਸੀ ਆਈਪੀਓ ਦਾ ਮੁਲਾਂਕਣ ਮੌਜੂਦਾ ਸਥਿਤੀ ਤੇ ਸੂਚੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਹੋਰ ਹਿੱਸੇਦਾਰੀ ਵੇਚਣ 'ਤੇ ਅਜੇ ਚਰਚਾ ਹੋਣੀ ਬਾਕੀ ਹੈ। ਹਾਲਾਂਕਿ, ਆਉਣ ਵਾਲੇ ਸਮੇਂ ਵਿੱਚ ਇਸਦੀ ਸੰਭਾਵਨਾ ਬਹੁਤ ਘੱਟ ਹੈ।

17 ਮਈ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ
ਉਪਰਲੇ ਪ੍ਰਾਇਸ ਬੈਂਡ 'ਤੇ ਪ੍ਰੀ-ਆਈਪੀਓ ਪਲੇਸਮੈਂਟ ਰਾਹੀਂ 5630 ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। ਆਈਪੀਓ ਵਿੱਚ 221.37 ਮਿਲੀਅਨ ਸ਼ੇਅਰ ਵੇਚੇ ਜਾਣਗੇ, ਜਿਨ੍ਹਾਂ ਵਿੱਚੋਂ 59.29 ਮਿਲੀਅਨ ਸ਼ੇਅਰ ਐਂਕਰ ਨਿਵੇਸ਼ਕਾਂ ਲਈ ਰਾਖਵੇਂ ਰੱਖੇ ਗਏ ਹਨ। ਕਰਮਚਾਰੀਆਂ ਲਈ 1.58 ਮਿਲੀਅਨ ਸ਼ੇਅਰ, ਪਾਲਿਸੀਧਾਰਕਾਂ ਲਈ 22.14 ਮਿਲੀਅਨਅਤੇ ਸੰਸਥਾਗਤ ਨਿਵੇਸ਼ਕਾਂ ਲਈ 98.83 ਮਿਲੀਅਨ ਸ਼ੇਅਰ ਰਾਖਵੇਂ ਰੱਖੇ ਗਏ ਹਨ। ਸ਼ੇਅਰ 12 ਮਈ ਨੂੰ ਅਲਾਟ ਕੀਤੇ ਜਾਣਗੇ ਅਤੇ ਸ਼ੇਅਰ 16 ਮਈ ਤੱਕ ਨਿਵੇਸ਼ਕਾਂ ਦੇ ਡੀਮੈਟ ਖਾਤੇ ਵਿੱਚ ਜਮ੍ਹਾ ਹੋ ਜਾਣਗੇ। LIC ਦਾ IPO 17 ਮਈ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਹੋਵੇਗਾ।


 


ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ CM ਭਗਵੰਤ ਮਾਨ ਨੂੰ ਦੱਸਿਆ 'ਐਲਾਨਵੰਤ, ਕਿਹਾ- ਜਿੰਨੇ ਐਲਾਨ ਕੀਤੇ ਉਸ ਦਾ ਨੋਟੀਫਿਕੇਸ਼ਨ ਕਿੱਥੇ ?