Rupee Hits All Time Low As Major Currencies Crack Against Dollar: ਅਮਰੀਕੀ ਮੁਦਰਾ ’ਚ ਮਜ਼ਬੂਤੀ ਦੌਰਾਨ ਅੱਜ ਸ਼ੁਰੂਆਤੀ ਕਾਰੋਬਾਰ ’ਚ ਡਾਲਰ ਦੇ ਮੁਕਾਬਲੇ ਰੁਪਿਆ 43 ਪੈਸੇ ਡਿੱਗ ਕੇ 81.52 ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਯੂਕਰੇਨ ਦੇ ਸੰਘਰਸ਼ ਦੇ ਕਾਰਨ ਵਧ ਰਹੇ ਭੂ-ਰਾਜਨੀਤਕ ਜ਼ੋਖ਼ਮ, ਘਰੇਲੂ ਇਕੁਵਿਟੀ ਬਾਜ਼ਾਰਾਂ ਵਿੱਚ ਗਿਰਾਵਟ ਤੇ ਵਿਦੇਸ਼ੀ ਫੰਡਾਂ ਦੇ ਨਿਕਾਸ ਦਾ ਵੀ ਨਿਵੇਸ਼ਕਾਂ ’ਤੇ ਬੋਝ ਪਿਆ ਹੈ। 


ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ ਡਾਲਰ ਦੇ ਮੁਕਾਬਲੇ 81.47 ’ਤੇ ਖੁੱਲ੍ਹਿਆ ਅਤੇ ਫਿਰ ਡਿੱਗ ਕੇ 81.52 ’ਤੇ ਆ ਗਿਆ। ਪਿਛਲੇ ਬੰਦ ਮੁੱਲ ਦੇ ਮੁਕਾਬਲੇ ਰੁਪਏ ਦੀ ਕੀਮਤ 43 ਪੈਸੇ ਹੋਰ ਘਟੀ ਹੈ। ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 30 ਪੈਸੇ ਟੁੱਟ ਕੇ 81.09 ਦੇ ਪੱਧਰ ’ਤੇ ਬੰਦ ਹੋਇਆ ਸੀ। 


ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.67 ਫੀਸਦੀ ਵਧ ਕੇ 113.94 ’ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.58 ਫੀਸਦੀ ਡਿੱਗ ਕੇ 85.65 ਡਾਲਰ ਪ੍ਰਤੀ ਬੈਰਲ ’ਤੇ ਰਿਹਾ।


ਬਿਕਵਾਲੀ ਦੇ ਚੱਲਦੇ ਹੇਠਾਂ ਡਿੱਗਿਆ ਬਾਜ਼ਾਰ, ਸੈਂਸੈਕਸ 950 ਤੇ ਨਿਫਟੀ 311 ਅੰਕ ਡਿੱਗ ਕੇ ਹੋਇਆ ਬੰਦ


ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਨਿਰਾਸ਼ਾ ਵਾਲਾ ਰਿਹਾ। ਵਿਦੇਸ਼ੀ ਨਿਵੇਸ਼ਕਾਂ ਦੇ ਵਿਕਣ ਕਾਰਨ ਬਾਜ਼ਾਰ ਹੇਠਾਂ ਡਿੱਗ ਗਿਆ। ਅੱਜ ਕਾਰੋਬਾਰ ਦੇ ਅੰਤ 'ਤੇ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 953 ਅੰਕਾਂ ਦੀ ਗਿਰਾਵਟ ਨਾਲ 57,145 ਅੰਕਾਂ 'ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 311 ਅੰਕ ਡਿੱਗ ਕੇ 17,016 ਅੰਕਾਂ 'ਤੇ ਬੰਦ ਹੋਇਆ।


ਡਾਲਰ ਦੇ ਮੁਕਾਬਲੇ ਰੁਪਏ ਵਿੱਚ ਕਮਜ਼ੋਰੀ ਅਤੇ ਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਦੀ ਸੰਭਾਵਨਾ ਅਤੇ ਸੰਸਾਰਕ ਮੰਦੀ ਦੇ ਡਰ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਹਫ਼ਤੇ ਦੇ ਪਹਿਲੇ ਦਿਨ 1000 ਅੰਕਾਂ ਦੇ ਨੇੜੇ ਡਿੱਗ ਗਿਆ ਹੈ। ਇਹ ਲਗਾਤਾਰ ਦੂਜਾ ਕਾਰੋਬਾਰੀ ਸੈਸ਼ਨ ਹੈ ਜਦੋਂ ਬਾਜ਼ਾਰ 'ਚ 1,000 ਅੰਕਾਂ ਦੇ ਕਰੀਬ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ 23 ਸਤੰਬਰ ਨੂੰ ਸੈਂਸੈਕਸ 'ਚ 1,000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ। 


ਆਈਟੀ ਨੂੰ ਛੱਡ ਕੇ ਬਾਕੀ ਸਾਰੇ ਸੈਕਟਰ ਦੇ ਸ਼ੇਅਰਾਂ 'ਚ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਨਿਫਟੀ 930 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਆਟੋ, ਐਨਰਜੀ, ਧਾਤੂ, ਫਾਰਮਾ, ਐੱਫਐੱਮਸੀਜੀ ਸੈਕਟਰ ਦੇ ਸ਼ੇਅਰਾਂ 'ਚ ਮੁਨਾਫਾ ਬੁਕਿੰਗ ਦੇਖਣ ਨੂੰ ਮਿਲੀ। ਮਿਡਕੈਪ ਅਤੇ ਸਮਾਲਕੈਪ ਸ਼ੇਅਰ ਵੀ ਇਸ ਗਿਰਾਵਟ ਤੋਂ ਅਛੂਤੇ ਨਹੀਂ ਰਹੇ। ਨਿਫਟੀ ਦੇ 50 ਸਟਾਕਾਂ 'ਚੋਂ ਸਿਰਫ 7 ਸ਼ੇਅਰ ਹਰੇ ਨਿਸ਼ਾਨ 'ਚ ਬੰਦ ਹੋਏ, ਜਦਕਿ ਬਾਕੀ 43 ਸ਼ੇਅਰਾਂ 'ਚ ਗਿਰਾਵਟ ਆਈ, ਜਦਕਿ ਸੈਂਸੈਕਸ ਦੇ 30 ਸ਼ੇਅਰਾਂ 'ਚੋਂ ਸਿਰਫ 7 ਸ਼ੇਅਰ ਹਰੇ ਨਿਸ਼ਾਨ 'ਚ ਬੰਦ ਹੋਏ, ਬਾਕੀ 23 ਸ਼ੇਅਰ ਲਾਲ ਨਿਸ਼ਾਨ 'ਚ ਬੰਦ ਹੋਏ।


ਇਹ ਵੀ ਪੜ੍ਹੋ 


PM ਕਿਸਾਨ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ, ਇਸ ਦਿਨ ਖਾਤੇ 'ਚ ਆਉਣਗੀਆਂ ਕਿਸ਼ਤ ਦੇ 2 ਹਜ਼ਾਰ


LIC Recruitment 2022: LIC 'ਚ CTO, CDO, CISO ਅਸਾਮੀਆਂ ਲਈ ਭਰਤੀ, ਕਿਵੇਂ ਕਰੀਏ ਅਪਲਾਈ, ਯੋਗਤਾ ਤੇ ਆਖਰੀ ਮਿਤੀ ਦੀ ਕਰੋ ਜਾਂਚ


ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ 'ਤੇ ਹਮਲਾ, ਜਦ ਸਾਡੇ ਦੇਸ਼ ਦੇ ਮੁਲਾਜ਼ਮ ਜਾਂ ਕਰਮਚਾਰੀ ਤੁਸੀਂ ਕੱਚੇ ਰੱਖੇ ਹੋਏ, ਫਿਰ ਲਾਲ ਕਿਲ੍ਹੇ 'ਤੇ ਬੋਲਣ ਦੀ ਹਿੰਮਤ ਪਤਾ ਨਹੀਂ ਕਿਵੇਂ ਕਰ ਲੈਣੇ ਹੋ?


Jacqueline Fernandez Bail : 200 ਕਰੋੜ ਦੀ ਠੱਗੀ ਦੇ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ, ਪਟਿਆਲਾ ਹਾਊਸ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ