ਮੁੰਬਈ: ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਪਹਿਲਾਂ ਗਲੋਬਲ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਕਾਰਨ ਮੰਗਲਵਾਰ ਨੂੰ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 400 ਅੰਕਾਂ ਦੀ ਤੇਜ਼ੀ ਨਾਲ ਵਧਿਆ। ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ ਤੇ ਟੀਸੀਐਸ ਦੇ ਸ਼ੇਅਰਾਂ ਦੇ ਵਾਧੇ ਨਾਲ ਬਾਜ਼ਾਰ ਦੀ ਧਾਰਨਾ ਵੀ ਮਜ਼ਬੂਤ ਹੋਈ। ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 416.44 ਅੰਕ ਜਾਂ 1.04 ਫੀਸਦੀ ਦੀ ਤੇਜ਼ੀ ਨਾਲ 40,174.02 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 121.80 ਅੰਕ ਜਾਂ 1.04 ਪ੍ਰਤੀਸ਼ਤ ਦੇ ਵਾਧੇ ਨਾਲ 11,790.95 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਕੇਂਦਰ ਸਰਕਾਰ ਦੇ ਝਟਕੇ ਮਗਰੋਂ ਕੈਪਟਨ ਦਾ ਵੱਡਾ ਐਲਾਨ ਸੈਂਸੈਕਸ ਕੰਪਨੀਆਂ 'ਚ ਆਈਸੀਆਈਸੀਆਈ ਬੈਂਕ ਦਾ ਹਿੱਸਾ ਸਭ ਤੋਂ ਵੱਧ ਤਕਰੀਬਨ ਚਾਰ ਪ੍ਰਤੀਸ਼ਤ ਦੇ ਲਾਭ 'ਚ ਸੀ। ਐਸਬੀਆਈ, ਇੰਡਸਇੰਡ ਬੈਂਕ, ਐਚਡੀਐਫਸੀ ਬੈਂਕ, ਟਾਟਾ ਸਟੀਲ ਤੇ ਐਚਡੀਐਫਸੀ 'ਚ ਵੀ ਵਾਧਾ ਹੋਇਆ ਹੈ। ਦੂਜੇ ਪਾਸੇ, ਭਾਰਤੀ ਏਅਰਟੈਲ, ਰਿਲਾਇੰਸ ਇੰਡਸਟਰੀਜ਼, ਇਨਫੋਸਿਸ ਤੇ ਅਲਟਰਟੇਕ ਸੀਮੈਂਟ ਦੇ ਸ਼ੇਅਰ ਘਾਟੇ 'ਚ ਸੀ। ਯੂਰਪ ਹੋਇਆ ਲਹੁ-ਲੁਹਾਨ, ਕੋਰੋਨਾ ਮਗਰੋਂ ਅੱਤਵਾਦੀਆਂ ਨੇ ਮਚਾਈ ਤਬਾਹੀ, ਹੁਣ ਤੱਕ 12 ਵੱਡੇ ਹਮਲੇ ਸੈਂਸੈਕਸ ਪਿਛਲੇ ਕਾਰੋਬਾਰੀ ਸੈਸ਼ਨ 'ਚ 143.51 ਅੰਕ ਜਾਂ 0.36% ਦੀ ਤੇਜ਼ੀ ਨਾਲ 39,757.58 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ ਵੀ 26.75 ਅੰਕ ਜਾਂ 0.23 ਪ੍ਰਤੀਸ਼ਤ ਦੇ ਵਾਧੇ ਨਾਲ 11,669.51 ਅੰਕ 'ਤੇ ਬੰਦ ਹੋਇਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ