ਸੋਲਰ ਕੰਪਨੀ KPI Green Energy ਦੇ ਸ਼ੇਅਰਾਂ ਵਿੱਚ ਜ਼ਬਰਦਸਤ ਤੇਜ਼ੀ ਆਈ ਹੈ। KPI Green Energy ਦੇ ਸ਼ੇਅਰ ਵੀਰਵਾਰ(18 ਅਪ੍ਰੈਲ) ਨੂੰ 5 ਫ਼ੀਸਦੀ ਦੀ ਤੇਜ਼ੀ ਨਾਲ 1773.35 ਰੁਪਏ ਤੱਕ ਪਹੁੰਚ ਗਏ। ਕੰਪਨੀ ਦੇ ਸ਼ੇਅਰਾਂ ਨੇ 4 ਸਾਲਾਂ ਵਿੱਚ ਹੀ ਨਿਵੇਸ਼ਕਾਂ ਨੂੰ ਮਾਲੋਮਾਲ ਕਰ ਦਿੱਤਾ


4 ਸਾਲਾਂ ਵਿੱਚ KPI Green Energy ਦੇ ਸ਼ੇਅਰ 8 ਰੁਪਏ ਤੋਂ ਵਧ ਕੇ 1700 ਰੁਪਏ ਤੋਂ ਪਾਰ ਹੋ ਗਏ ਹਨ। ਕੇਪੀਆਈ ਗ੍ਰੀਨ ਐਨਰਜੀ ਦੇ ਸ਼ੇਅਰਾਂ ਦੇ ਇਸ ਵਾਧੇ ਨੇ ਨਿਵੇਸਕਾਂ  ਨੂੰ 22000 ਫ਼ੀਸਦੀ ਦਾ ਰਿਟਰਨ ਦਿੱਤਾ ਹੈ।


KPI Green Energy ਦੇ ਸ਼ੇਅਰਾਂ ਵਿੱਚ ਪਿਛਲੇ 4 ਸਾਲਾਂ ਦੌਰਾਨ ਤਾਬੜਤੋੜ ਤੇਜ਼ੀ ਆਈ ਹੈ। ਕੰਪਨੀ ਦੇ ਸ਼ਏਅਰ 17 ਅਪ੍ਰੈਲ 2020 ਨੂੰ 8  ਰੁਪਏ ਉੱਤੇ ਸੀ ਤੇ ਹੁਣ 18 ਅਪ੍ਰੈਲ 2024 ਨੂੰ ਇਹ 1773.35 ਰੁਪਏ ਤੱਕ ਪਹੁੰਚ ਗਏ ਹਨ। 


ਪਿਛਲੇ 4 ਸਾਲਾਂ ਦੌਰਾਨ  KPI Green Energy ਦੇ ਸ਼ੇਅਰਾਂ ਵਿੱਚ 22066 ਫ਼ੀਸਦੀ ਦਾ ਉਛਾਲ ਆਇਆ ਹੈ। ਕੰਪਨੀ ਦੇ ਸ਼ੇਅਰਾਂ ਦਾ  52 ਹਫ਼ਤਿਆਂ ਦਾ ਹਾਈ ਲੈਵਲ 1895.95 ਰੁਪਏ ਹੈ। ਉੱਥੇ ਹੀ ਕੇਪੀਆਈ ਦੇ ਸ਼ੇਅਰਾਂ ਦਾ ਹੇਠਲਾ ਪੱਧਰ 309 ਰੁਪਏ ਹੈ।
KPI Green Energy ਦੇ ਪਿਛਲੇ ਇੱਕ ਸਾਲ ਦੀ ਕਾਰਗੁਜ਼ਾਰੀ ਉੱਤੇ ਨਜ਼ਰ  ਮਾਰੀ ਜਾਵੇ ਤਾਂ ਇਸ ਵਿੱਚ 457 ਫ਼ੀਸਦ ਦਾ ਉਛਾਲ ਆਇਆ  ਹੈ। ਕੰਪਨੀ ਦੇ ਸ਼ੇਅਰ 18 ਅਪ੍ਰੈਲ 2023 ਨੂੰ 318.77 ਰੁਪਏ ਉੱਤੇ ਸਨ ਤੇ ਹੁਣ 18 ਅਪ੍ਰੈਲ 2024 ਨੂੰ ਇਹ 1773.35 ਰੁਪਏ ਤੱਕ ਪਹੁੰਚ ਹਏ ਹਨ।


ਉੱਥੇ ਹੀ ਜੇ ਪਿਛਲੇ 6 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਦੇ ਸ਼ੇਅਰਾਂ ਵਿੱਚ 207 ਫ਼ੀਸਦੀ ਦੀ ਤੇਜ਼ੀ ਆਈ ਹੈ। KPI Green Energy ਦੇ 18 ਅਕਤੂਬਰ 2023 ਨੂੰ 577.37 ਰੁਪਏ ਉੱਤੇ ਸਨ ਜੋਂ ਕਿ 18 ਅਪ੍ਰੈਲ 2024 ਨੂੰ 1773.36 ਰੁਪਏ ਉੱਤੇ ਪਹੁੰਚੇ ਹਨ। ਇਸੇ ਸਾਲ ਵਿੱਚ ਕੰਪਨੀ ਦੇ ਸ਼ੇਅਰਾਂ ਵਿੱਚ 86 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।