ਨਵੀਂ ਦਿੱਲੀ: ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਕਿਹਾ ਹੈ ਕਿ ਉਨ੍ਹਾਂ ਨੇ ਸਰਦੀਆਂ ਵਿਚ ਹਵਾਬਾਜ਼ੀ ਕੰਪਨੀਆਂ ਨੂੰ ਹਫ਼ਤਾਵਾਰੀ ਘਰੇਲੂ ਉਡਾਣਾਂ 12,983 ਮਨਜ਼ੂਰ ਕਰ ਲਈਆਂ ਹਨ। ਇਹ ਮਿਆਦ ਅਗਲੇ ਸਾਲ 27 ਮਾਰਚ ਐਤਵਾਰ ਤੋਂ ਸ਼ੁਰੂ ਹੋਏਗਾ। ਪਿਛਲੇ ਸਾਲ ਸਰਦੀਆਂ ‘ਚ ਹਵਾਬਾਜ਼ੀ ਰੈਗੂਲੇਟਰ ਨੇ 23,307 ਹਫਤਾਵਾਰੀ ਘਰੇਲੂ ਉਡਾਣਾਂ ਨੂੰ ਮਨਜ਼ੂਰੀ ਦਿੱਤੀ। ਜਿਸਦਾ ਮਤਲਬ ਹੈ ਕਿ ਇਸ ਸਾਲ 44 ਪ੍ਰਤੀਸ਼ਤ ਘੱਟ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ।


ਰੈਗੂਲੇਟਰ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਸਾਲ ਸਰਦੀਆਂ ਵਿੱਚ ਇੰਡੀਗੋ ਦੀਆਂ ਹਫਤਾਵਾਰੀ ਘਰੇਲੂ ਉਡਾਣਾਂ ਨੂੰ 6,006 ਮਨਜ਼ੂਰੀ ਦਿੱਤੀ ਹੈ। ਇੰਡੀਗੋ ਭਾਰਤ ਦੀ ਸਭ ਤੋਂ ਵੱਡੀ ਏਅਰ ਲਾਈਨ ਹੈ। ਸਪਾਈਸਜੈੱਟ ਅਤੇ ਗੋਏਅਰ ਨੂੰ ਕ੍ਰਮਵਾਰ 1,957 ਅਤੇ 1,203 ਹਫਤਾਵਾਰੀ ਘਰੇਲੂ ਉਡਾਣਾਂ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਮੇਂ ਦੇਸ਼ ਵਿੱਚ ਏਅਰਲਾਈਨਾਂ ਨੂੰ ਪ੍ਰੀ-ਕੋਰੋਨਾ ਵਾਇਰਸ ਦੀ ਸਥਿਤੀ ਵਿੱਚ ਹਫਤਾਵਾਰੀ ਘਰੇਲੂ ਉਡਾਣਾਂ ਦਾ ਵੱਧ ਤੋਂ ਵੱਧ 60 ਪ੍ਰਤੀਸ਼ਤ ਸੰਚਾਲਨ ਕਰਨ ਦੀ ਪ੍ਰਮਿਸ਼ਨ ਹੈ।

ਇਸ ਨਵੀਂ ਪ੍ਰਣਾਲੀ ਵਿਚ ਸਭ ਤੋਂ ਵੱਡੀ ਗਿਰਾਵਟ ਸਪਾਈਸ ਜੈੱਟ ਦੀਆਂ ਹਫਤਾਵਾਰੀ ਉਡਾਣਾਂ ‘ਚ ਹੋਈ ਹੈ ਜਿਸ ਦੀ ਗਿਣਤੀ 1957 ਹੈ। ਇਹ ਅੰਕੜਾ ਪਿਛਲੇ ਸਾਲ ਦੀਆਂ 4316 ਉਡਾਣਾਂ ਤੋਂ 55 ਪ੍ਰਤੀਸ਼ਤ ਘੱਟ ਹੈ। ਇਸ ਤੋਂ ਬਾਅਦ ਏਅਰ ਇੰਡੀਆ ਹੈ, ਜਿਸ ਨੇ 1126 ਉਡਾਣਾਂ ਘੱਟ ਕੀਤੀਆਂ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 50 ਪ੍ਰਤੀਸ਼ਤ ਘੱਟ ਹਨ। ਇਸ ਤੋਂ ਬਾਅਦ ਗੋਏਅਰ 1203 ਉਡਾਣਾਂ (48%) ਅਤੇ 6006 ਉਡਾਣਾਂ ਦੀ ਕਮੀ ਦੇ ਨਾਲ ਇੰਡੀਗੋ ਹੈ। ਸੂਬਿਆਂ ਮੁਤਾਬਕ ਉਡਾਣਾਂ ਦਾ ਸ਼ਡਿਊਲ ਇੱਥੇ ਵੇਖੋ:

ਚੀਨ ਨਾਲ ਤਨਾਅ ਦੇ ਵਿਚਕਾਰ ਚਾਰ ਦਿਨਾਂ ਆਰਮੀ ਕਮਾਂਡਰਾਂ ਦੀ ਕਾਨਫਰੰਸ, ਰੱਖਿਆ ਮੰਤਰੀ ਵੀ ਕਰਨਗੇ ਕਾਨਫਰੰਸ ਨੂੰ ਸੰਬੋਧਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904