ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਕਿਸਾਨਾਂ ਦੇ ਹੱਕ 'ਚ ਗਰਜੇ।ਸਿੱਧੂ ਨੇ ਦੁਸਹਿਰੇ ਦੇ ਤਿਉਹਾਰ ਵਾਲੇ ਦਿਨ ਭਾਸ਼ਣ ਦਿੰਦੇ ਹੋਏ ਕਿਹਾ, "ਜਿਵੇਂ ਰਾਵਣ ਦਾ ਹੰਕਾਰ ਟੁੱਟਿਆ, ਕੇਂਦਰ ਦਾ ਵੀ ਟੁੱਟੇਗਾ, ਕਿਸਾਨਾਂ ਦੀ ਗੱਲ ਨਾ ਸੁਣਨ ਵਾਲਿਆਂ ਦਾ ਪਤਨ ਨਿਸ਼ਚਿਤ ਹੈ।"

ਕਾਂਗਰਸੀ ਵਿਧਾਇਕ ਨੇ ਕਿਹਾ ਕਿ ,"ਕੇਂਦਰ ਸਰਕਾਰ ਪੰਜਾਬ ਨੂੰ ਵਰਤੇ ਕੇ ਸੁੱਟ ਰਹੀ ਹੈ।ਕਿਸਾਨੀ ਦਾ ਸੰਘਰਸ਼ ਸਿਰਫ਼ MSP ਹੈ, ਮੰਡੀ ਬਚਾਉਣ ਦਾ ਨਹੀਂ।25 ਸਾਲਾਂ ਤੋਂ ਕਿਸਾਨ ਖੁਦਕੁਸ਼ੀ ਕਿਉਂ ਕਰ ਰਹੇ ਹਨ।ਪੰਜਾਬ ਨੂੰ 'ਫੂਡ ਬਾਊਲ ਆਫ਼ ਇੰਡੀਆ' ਮੰਨਦੇ ਸੀ ਪਰ ਕੇਂਦਰ ਸਰਕਾਰ ਨੇ ਸੂਬੇ ਦੀ ਤਾਕਤ ਖੋਹ ਲਈ ਹੈ।ਉਨ੍ਹਾਂ ਕਿਹਾ ਜੇ ਕੇਂਦਰ ਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਦੇਵੇ ਸਰਕਾਰੀ ਮੁੱਲ।"

ਸਿੱਧੂ ਨੇ ਪੰਜਾਬ ਸਰਕਾਰ ਨੂੰ ਦਿੱਤੇ ਸੁਝਾਅ



  • ਪੰਜਾਬ ਸਰਕਾਰ ਕਿਸਾਨੀ 'ਚ ਨਿਵੇਸ਼ ਕਰੇ।

  • ਡਿਮਾਂਡ ਸਪਲਾਈ ਦਾ ਮਾਡਲ ਬਣਾਇਆ ਜਾਵੇ।

  • ਪੰਜਾਬ ਦੀ ਜ਼ਰੂਰਤ ਮੁਤਾਬਕ ਖੇਤੀ ਤੇ ਸਰਕਾਰੀ ਖਰੀਦ ਹੋਵੇ।

  • ਛੋਟੇ ਕਿਸਾਨ ਲਈ ਮਾਡਲ ਬਣਾਇਆ ਜਾਵੇ।

  • ਕਿਸਾਨ ਬਿਜਾਈ ਖੁਦ ਕਰੇ ਤੇ ਵੇਚੇ ਖੁਦ।

  • ਜੇ ਕੇਂਦਰ ਸਰਕਾਰੀ ਖਰੀਦ ਨਾ ਕਰੇ ਤਾਂ ਪੰਜਾਬ ਸਰਕਾਰ ਗਾਰੰਟੀ ਲਵੇ।

  • ਪੰਜਾਬ 'ਚ ਫੂਡ ਪ੍ਰੋਸੇਂਸਿੰਗ ਸਟੋਰੇਜ ਬਣਾਈ ਜਾਵੇ।

  • ਪੰਜਾਬ ਸਰਕਾਰ ਹਰ 5 ਪਿੰਡਾਂ 'ਚ ਕੋਲਡ ਸਟੋਰ ਬਣਾਏ।