Tomato Price: ਦੇਸ਼ ਭਰ 'ਚ ਟਮਾਟਰ ਦੀਆਂ ਕੀਮਤਾਂ ਕਹਿਰ ਢਾਹ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਟਮਾਟਰ 100 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਤਾਮਿਲਨਾਡੂ 'ਚ ਟਮਾਟਰ ਦੀਆਂ ਕੀਮਤਾਂ ਸਭ ਤੋਂ ਤੇਜ਼ ਹਨ। ਇਸ ਵੇਲੇ ਟਮਾਟਰ 200 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਤੇ ਅਨੁਮਾਨ ਹੈ ਕਿ ਅਗਲੇ ਹਫ਼ਤੇ ਤੱਕ ਇਸ ਟਮਾਟਰ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਹੋ ਜਾਵੇਗੀ।


ਆਈਏਐਨਐਸ ਦੀ ਰਿਪੋਰਟ ਅਨੁਸਾਰ, ਕੋਇਮਬੇਡੂ ਬਾਜ਼ਾਰ ਦੇ ਇੱਕ ਥੋਕ ਵਪਾਰੀ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਟਮਾਟਰਾਂ ਦੀ ਕਮੀ ਕਾਰਨ ਕੀਮਤਾਂ ਵਧੀਆਂ ਹਨ। ਤਾਮਿਲਨਾਡੂ ਦੇ ਲੋਕਾਂ ਨੂੰ ਟਮਾਟਰ ਦੀ ਵਧਦੀ ਕੀਮਤ ਕਾਰਨ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੀ ਰਾਜਧਾਨੀ ਤੇ ਕਈ ਸ਼ਹਿਰਾਂ ਵਿੱਚ ਸਬਜ਼ੀਆਂ ਦੀ ਥੋਕ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।


ਤਾਮਿਲਨਾਡੂ 'ਚ ਟਮਾਟਰਾਂ ਦੀਆਂ ਕੀਮਤਾਂ ਕਿਉਂ ਵਧ ਰਹੀਆਂ?
ਆਈਏਐਨਐਸ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਰਨਾਟਕ ਤੇ ਆਂਧਰਾ ਪ੍ਰਦੇਸ਼ ਤੋਂ ਟਮਾਟਰ ਦੀ ਸਪਲਾਈ ਘੱਟ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਇਲਾਕਿਆਂ 'ਚ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਫਸਲ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਸਾਰੀ ਫਸਲ ਬਰਬਾਦ ਹੋ ਗਈ ਹੈ, ਜਿਸ ਕਾਰਨ ਮੌਜੂਦਾ ਟਮਾਟਰਾਂ ਦੀ ਕਮੀ ਹੋ ਗਈ ਹੈ ਤੇ ਨਤੀਜੇ ਵਜੋਂ ਭਾਅ ਵੱਧ ਗਏ ਹਨ।


ਇਹ ਵੀ ਪੜ੍ਹੋ: ITR ਫਾਈਲ ਕਰਨ ਦਾ ਅੱਜ ਆਖ਼ਰੀ ਮੌਕਾ, ਹੁਣ ਤੱਕ 6 ਕਰੋੜ ਤੋਂ ਵੱਧ ਲੋਕ ਭਰ ਚੁੱਕੇ ਨੇ ਇਨਕਮ ਟੈਕਸ ਰਿਟਰਨ


ਟਮਾਟਰ ਦੀਆਂ ਕੀਮਤਾਂ ਇਸ ਹੱਦ ਤੱਕ ਵੱਧ ਸਕਦੀਆਂ
ਵਪਾਰੀਆਂ ਦੇ ਅੰਦਾਜ਼ੇ ਮੁਤਾਬਕ ਟਮਾਟਰ ਦੇ ਭਾਅ ਲਗਾਤਾਰ ਵਧਣ ਦੀ ਸੰਭਾਵਨਾ ਹੈ ਤੇ ਅਗਲੇ ਹਫਤੇ ਇਹ 250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦਾ ਹੈ। ਕੋਇਮਬੇਡੂ ਹੋਲਸੇਲ ਮਰਚੈਂਟਸ ਐਸੋਸੀਏਸ਼ਨ ਦੇ ਸਕੱਤਰ ਪੀ. ਸੁਕੁਮਾਰਨ ਨੇ ਦੱਸਿਆ ਕਿ ਇਸ ਬਾਜ਼ਾਰ ਦੇ ਖੁੱਲ੍ਹਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਟਮਾਟਰ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੀਮਤ 20 ਜੁਲਾਈ ਤੱਕ ਸਥਿਰ ਰਹਿਣ ਦੀ ਉਮੀਦ ਹੈ। ਥੋਕ ਮੰਡੀ ਵਿੱਚ ਟਮਾਟਰ 200 ਰੁਪਏ ਪ੍ਰਤੀ ਕਿਲੋ ਹੈ।


ਟਮਾਟਰ ਕਿੱਥੋਂ ਆਉਂਦੇ
ਇਸ ਸਮੇਂ ਦੇਸ਼ ਵਿੱਚ ਟਮਾਟਰਾਂ ਦੀ ਸਪਲਾਈ ਲਈ ਕਈ ਰਾਜਾਂ ਤੋਂ ਟਮਾਟਰ ਦੀ ਖਰੀਦ ਕੀਤੀ ਜਾ ਰਹੀ ਹੈ। ਪੀਟੀਆਈ ਅਨੁਸਾਰ, ਐਨਸੀਸੀਐਫ ਮੁੱਖ ਉਤਪਾਦਕ ਰਾਜਾਂ ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਖਰੀਦ ਕਰ ਰਿਹਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 29 ਜੁਲਾਈ ਤੱਕ ਟਮਾਟਰ ਦੀ ਅਖਿਲ ਭਾਰਤੀ ਔਸਤ ਪ੍ਰਚੂਨ ਕੀਮਤ 123.49 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂਕਿ ਘੱਟੋ-ਘੱਟ ਦਰ 29 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਅੰਕੜੇ ਦੱਸਦੇ ਹਨ ਕਿ 29 ਜੁਲਾਈ ਨੂੰ ਦਿੱਲੀ ਵਿੱਚ ਟਮਾਟਰ ਦੀ ਕੀਮਤ 167 ਰੁਪਏ ਪ੍ਰਤੀ ਕਿਲੋ, ਮੁੰਬਈ ਵਿੱਚ 155 ਰੁਪਏ ਪ੍ਰਤੀ ਕਿਲੋ ਤੇ ਚੇਨਈ ਵਿੱਚ 133 ਰੁਪਏ ਪ੍ਰਤੀ ਕਿਲੋਗ੍ਰਾਮ ਸੀ।


ਇਹ ਵੀ ਪੜ੍ਹੋ: Rule Changing from 1st August : ਕੱਲ੍ਹ ਤੋਂ ਬਦਲ ਜਾਣਗੇ ਨਿਯਮ, ਅੱਜ ਹੀ ਕਰ ਲਵੋ ਇਹ ਕੰਮ, ਨਹੀਂ ਤਾਂ ਜੇਬ ਨੂੰ ਲੱਗੇਗਾ ਝਟਕਾ