ਕੋਰੋਨਾ ਸੰਕਰਮਣ ਦੇ ਇਸ ਦੌਰ ਵਿੱਚ ਨੌਕਰੀਆਂ ਦੀ ਘਾਟ, ਤਨਖਾਹਾਂ ਵਿੱਚ ਕਟੌਤੀ ਤੇ ਛਾਂਟੀ ਨੇ ਹਰ ਵਰਗ ਦਾ ਬਜਟ ਖਰਾਬ ਕਰ ਦਿੱਤਾ ਹੈ। ਹਰ ਉਮਰ ਦੇ ਕਰਮਚਾਰੀ ਤੇ ਪੇਸ਼ੇਵਰ ਇਸ ਦੀ ਪਕੜ ਵਿੱਚ ਹਨ। ਫਿਰ Millennials ਯਾਨੀ 19-20 ਸਾਲ ਤੋਂ 24-25 ਸਾਲ ਦੇ ਨੌਜਵਾਨ ਕਿਵੇਂ ਬਚ ਸਕਦੇ ਹਨ। ਇਨ੍ਹਾਂ ਨੌਜਵਾਨਾਂ ਦਾ ਵੱਡਾ ਹਿੱਸਾ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਬਚਤ ਉਪਾਵਾਂ ਨੂੰ ਅਪਨਾਉਣ ਤੇ ਆਪਣੇ ਵਿੱਤ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਵੇਖੀਏ ਕਿ ਉਹ ਇਹ ਸਭ ਕਿਵੇਂ ਕਰ ਸਕਦੇ ਹਨ।


ਹੋ ਸਕੇ ਤਾਂ ਰੈਂਟ ਦੇਣ ਤੋਂ ਬਚੋ


ਜੇ ਸ਼ਹਿਰ ਵਿੱਚ ਕਿਰਾਏ ਤੇ ਰਹਿ ਰਹੇ ਹੋ ਤੇ ਘਰ ਤੋਂ ਕੰਮ ਕਰ ਰਹੇ ਹੋ, ਤਾਂ ਤੁਸੀਂ ਆਪਣੇ ਮਾਪਿਆਂ ਦੇ ਘਰ ਸ਼ਿਫਟ ਸਕਦੇ ਹੋ। ਤੁਸੀਂ ਆਪਣੇ ਮਕਾਨ ਮਾਲਕ ਨਾਲ ਗੱਲ ਕਰ ਸਕਦੇ ਹੋ ਤੇ ਕਮਰਾ ਖਾਲੀ ਕਰ ਸਕਦੇ ਹੋ ਜਾਂ ਲੀਜ਼ ਦਾ ਸਮਝੌਤਾ ਬਦਲ ਸਕਦੇ ਹੋ ਤੇ ਮਾਪਿਆਂ ਨਾਲ ਰਹਿ ਸਕਦੇ ਹੋ। ਇਹ ਤੁਹਾਡੇ ਕਿਰਾਏ ਨੂੰ ਬਚਾਏਗਾ।


 ਲੋਨ ਦੀ ਕਿਸ਼ਤ ਨੂੰ ਐਡਜਸਟ ਕਰੋ


ਆਪਣੇ ਬੈਂਕ ਜਾਂ ਉਧਾਰ ਦੇਣ ਵਾਲੀ ਸੰਸਥਾ ਨਾਲ ਗੱਲ ਕਰੋ ਤੇ ਦੁਬਾਰਾ ਰੀ ਸਟਰਕਚਰਿੰਗ ਦੀ ਚੋਣ ਕਰੋ। ਜੇ ਕੁਝ ਪੈਸੇ ਜਮ੍ਹਾ ਹਨ, ਤਾਂ ਇਕਮੁਸ਼ਤ ਰਕਮ ਅਦਾ ਕਰਕੇ EMI ਦਾ ਬੋਝ ਹਲਕਾ ਕਰੋ ਜਾਂ ਜੇ ਕੋਈ ਲੋਨ ਥੋੜ੍ਹਾ ਬਹੁਤ ਬਚਿਆ ਹੈ ਤਾਂ ਇਸ ਨੂੰ ਵਾਪਸ ਕਰ ਦਿਓ। ਇਸ ਨੂੰ ਅੱਗੇ ਨਾ ਲਿਜਾਓ।


ਐਮਰਜੈਂਸੀ ਫੰਡ ਬਣਾਓ


ਇਸ ਵਕਤ ਘੱਟੋ ਘੱਟ ਛੇ ਮਹੀਨੇ ਦਾ ਪੈਸਾ ਇੱਕ ਤਰਫ ਬਚਾ ਕੇ ਰੱਖੋ। ਜੇ ਹਾਲੇ ਤੱਕ ਤੁਸੀਂ ਐਮਰਜੈਂਸੀ ਫੰਡ ਨਹੀਂ ਬਣਾਇਆ ਹੈ ਤਾਂ ਇਸ ਨੂੰ ਬਿਲਕੁਲ ਵੀ ਨਾ ਟਾਲੋ। ਵਿੱਤ ਦੇ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਇਸ ਲਈ ਇਸ ਫੰਡ ਦੀ ਗੰਭੀਰਤਾ ਨੂੰ ਸਮਝੋ ਤੇ ਇਸ ਵਿਕਲਪ ਦਾ ਇਸਤਮਾਲ ਕਰੋ।


ਕੋਈ ਨਵਾਂ ਸਕਿਲ ਡੇਵਲਪ ਕਰੋ


ਆਰਥਿਕ ਸੰਕਟ ਦੇ ਦੌਰ 'ਚ ਕੋਈ ਨਵਾਂ ਸਕਿਲ ਡੇਵਲਪ ਕਰਨਾ ਸ਼ੁਰੂ ਕਰੋ। ਇਹ ਨਵਾਂ ਸਕਿਲ ਤੁਹਾਨੂੰ ਕਾਫੀ ਕੰਮ ਆਏਗਾ। ਆਨਲਾਈਨ ਸਰਚ ਕਰੋ ਤੇ ਕੋਈ ਨਵਾਂ ਕੋਰਸ ਚੁਣੋ। ਇਸ ਨਾਲ ਤੁਹਾਡੀ ਕਮਾਈ ਦੀ ਸਮਰਥਾ ਵੀ ਵਧੇਗੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904