Twitter Verification Process: ਟਵਿੱਟਰ ਯੂਜ਼ਰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਬਦਲਣ ਵਾਲਾ ਹੈ। ਐਲੋਨ ਮਸਕ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਕਿ, 'ਫਿਲਹਾਲ ਸਮੁੱਚੀ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਮੂਲ ਰੂਪ ਨਾਲ ਬਦਲਿਆ ਜਾ ਰਿਹਾ ਹੈ।' ਹਾਲਾਂਕਿ ਉਨ੍ਹਾਂ ਨੇ ਇਸ ਸੰਦਰਭ ਵਿੱਚ ਵਿਸਥਾਰ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ।
ਨਿਊਜ਼ ਏਜੰਸੀ ਰਾਇਟਰਜ਼ ਨੇ ਪਲੇਟਫਾਰਮਰ ਦੇ ਹਵਾਲੇ ਨਾਲ ਕਿਹਾ ਹੈ ਕਿ ਟਵਿੱਟਰ ਖਾਤਾ ਧਾਰਕ ਦੇ ਖਾਤੇ ਦੀ ਪੁਸ਼ਟੀ ਕਰਨ ਅਤੇ ਬਲੂ ਟਿੱਕ ਦੇਣ ਲਈ ਫੀਸ ਵਸੂਲਣ 'ਤੇ ਵਿਚਾਰ ਕਰ ਰਿਹਾ ਹੈ। ਰਿਪੋਰਟ ਦੇ ਮੁਤਾਬਕ, ਟਵਿਟਰ ਯੂਜ਼ਰਸ ਨੂੰ ਬਲੂ ਟਿੱਕ ਨੂੰ ਬਰਕਰਾਰ ਰੱਖਣ ਲਈ 4.99 ਡਾਲਰ ਭਾਵ ਲਗਭਗ 415 ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਪੈ ਸਕਦੇ ਹਨ।
ਹਾਲਾਂਕਿ ਫਿਲਹਾਲ ਚੀਫ ਟਵਿੱਟਰ ਐਲੋਨ ਮਸਕ ਨੇ ਇਸ ਸਬੰਧ 'ਚ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ ਅਤੇ ਇਸ ਪੂਰੇ ਪ੍ਰੋਜੈਕਟ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਪਲੇਟਫਾਰਮ ਦੇ ਅਨੁਸਾਰ, ਇਹ ਸੰਭਵ ਹੈ ਕਿ ਵੈਰੀਫਿਕੇਸ਼ਨ ਟਵਿੱਟਰ ਬਲੂ ਦਾ ਹਿੱਸਾ ਹੋਵੇਗਾ।
ਦਿ ਵਰਜ ਦੀ ਇਕ ਰਿਪੋਰਟ ਦੇ ਅਨੁਸਾਰ, ਟਵਿਟਰ ਬਲੂ ਲਈ ਸਬਸਕ੍ਰਿਪਸ਼ਨ ਚਾਰਜ ਵਧਾ ਸਕਦਾ ਹੈ। ਇਸ ਰਾਹੀਂ ਯੂਜ਼ਰਸ ਦੀ ਵੈਰੀਫਿਕੇਸ਼ਨ ਵੀ ਕੀਤੀ ਜਾਂਦੀ ਹੈ। ਦਿ ਵਰਜ ਨੇ ਅੰਦਰੂਨੀ ਪੱਤਰ-ਵਿਹਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਫੀਸ $4.99 ਤੋਂ $19.99 ਪ੍ਰਤੀ ਮਹੀਨਾ ਹੋ ਸਕਦੀ ਹੈ।ਟਵਿਟਰ ਬਲੂ ਨੂੰ ਪਿਛਲੇ ਸਾਲ ਜੂਨ 'ਚ ਲਾਂਚ ਕੀਤਾ ਗਿਆ ਸੀ। ਟਵਿੱਟਰ ਬਲੂ ਉਪਭੋਗਤਾਵਾਂ ਨੂੰ ਵਿਸ਼ੇਸ਼ ਮਾਸਿਕ ਗਾਹਕੀਆਂ ਦੇ ਨਾਲ-ਨਾਲ ਉਨ੍ਹਾਂ ਦੇ ਟਵੀਟਸ ਨੂੰ ਸੰਪਾਦਿਤ ਕਰਨ ਦੀ ਯੋਗਤਾ ਮਿਲਦੀ ਹੈ।
ਹਾਲਾਂਕਿ, ਐਲੋਨ ਮਸਕ ਨੇ ਅਪ੍ਰੈਲ ਵਿੱਚ ਇੱਕ ਪੋਲ ਕਰਵਾਈ ਸੀ ਜਿਸ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਟਵੀਟ ਨੂੰ ਐਡਿਟ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ 70 ਪ੍ਰਤੀਸ਼ਤ ਲੋਕ ਸਹਿਮਤ ਹੋਏ। ਇਸ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ 'ਚ ਕੁਝ ਯੂਜ਼ਰਸ ਨੂੰ ਟਵੀਟਸ ਨੂੰ ਐਡਿਟ ਕਰਨ ਦੀ ਸਹੂਲਤ ਦਿੱਤੀ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।