Vodafone Layoff : ਸਾਲ 2023 ਦੀ ਸ਼ੁਰੂਆਤ ਮੰਦੀ ਦੇ ਪਰਛਾਵੇਂ ਵਿੱਚ ਹੋਈ ਹੈ। ਪਿਛਲੇ ਕੁਝ ਸਮੇਂ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਹੁਣ ਇਸ ਸੂਚੀ ਵਿੱਚ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਵੋਡਾਫੋਨ ਦਾ ਨਾਮ ਵੀ ਜੁੜ ਗਿਆ ਹੈ। ਬਾਜ਼ਾਰ 'ਚ ਵਧਦੇ ਦਬਾਅ ਦਾ ਅਸਰ ਵੋਡਾਫੋਨ 'ਤੇ ਪਿਆ ਹੈ। ਇਸ ਕੰਪਨੀ ਨੇ ਇੱਕ ਵਾਰ ਫਿਰ ਵੱਡੀ ਗਿਣਤੀ ਵਿੱਚ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਅਗਲੇ 5 ਸਾਲਾਂ ਤੱਕ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦੇਵੇਗੀ।


ਵੋਡਾਫੋਨ ਨੇ ਲਾਗਤ ਘਟਾਉਣ ਦਾ ਕੀਤਾ ਫੈਸਲਾ 


ਬਾਜ਼ਾਰ 'ਚ ਮੰਦੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਵੋਡਾਫੋਨ ਨੇ ਨਵੰਬਰ 2022 'ਚ ਹੀ ਆਪਣੀ ਲਾਗਤ 'ਚ ਕਟੌਤੀ ਦਾ ਐਲਾਨ ਕੀਤਾ ਸੀ। ਕੰਪਨੀ ਨੇ ਐਲਾਨ ਕੀਤਾ ਸੀ ਕਿ ਸਾਲ 2026 ਤੱਕ ਕੰਪਨੀ ਆਪਣੇ ਖਰਚਿਆਂ ਨੂੰ 1.08 ਅਰਬ ਡਾਲਰ ਤੱਕ ਘਟਾ ਦੇਵੇਗੀ। ਯੂਰਪੀ ਬਾਜ਼ਾਰ 'ਚ ਵੱਡੀਆਂ ਟੈਲੀਕਾਮ ਕੰਪਨੀਆਂ ਜਿਵੇਂ ਕਿ ਸਪੇਨ 'ਚ ਟੈਲੀਫੋਨਿਕਾ ਤੇ ਫਰਾਂਸ 'ਚ ਔਰੇਂਜ ਨੇ ਲਾਗਤਾਂ 'ਚ 50 ਫੀਸਦੀ ਤੱਕ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ।

 

 ਇਹ ਵੀ ਪੜ੍ਹੋ : ਨਹੀਂ ਰਹੇ ਸੰਤੋਖ ਚੌਧਰੀ, ਪੰਜਾਬ ਦੇ ਫਿਲੌਰ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, CM ਨੇ ਪ੍ਰਗਟਾਇਆ ਦੁੱਖ

ਇਨ੍ਹਾਂ ਥਾਵਾਂ 'ਤੇ ਹੋਵੇਗੀ ਮੁਲਾਜ਼ਮਾਂ ਦੀ ਛਾਂਟੀ 

ਫਾਈਨੈਂਸ਼ੀਅਲ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਵੋਡਾਫੋਨ ਦੁਨੀਆ ਭਰ 'ਚ ਸੈਂਕੜੇ ਨੌਕਰੀਆਂ 'ਚ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਵਿਚ ਕੰਪਨੀ ਦੇ ਲੰਡਨ ਦਫਤਰ ਵਿਚ ਸਭ ਤੋਂ ਵੱਡੀ ਛਾਂਟੀ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਪੂਰੀ ਦੁਨੀਆ ਵਿੱਚ ਲਗਭਗ 1,04,000 ਲੋਕਾਂ ਨੂੰ ਨੌਕਰੀਆਂ ਦਿੰਦੀ ਹੈ। 

 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ, ਡਰੇਕ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ

ਕਈ ਕੰਪਨੀਆਂ ਨੇ ਕੀਤੀ ਕਰਮਚਾਰੀਆਂ ਦੀ ਛਾਂਟੀ 

ਵੋਡਾਫੋਨ ਤੋਂ ਇਲਾਵਾ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਵਿੱਚ ਬਹੁਤ ਸਾਰੀਆਂ ਸਟਾਰਟਅੱਪ ਕੰਪਨੀਆਂ ਹਨ, ਬਾਈਜੂ, ਯੂਨਾਅਕੈਡਮੀ, ਲੀਡ, ਸਵਿਗੀ, ਵੇਦਾਂਤੂ ਆਦਿ। ਸਾਲ 2023 ਦੀ ਸ਼ੁਰੂਆਤ ਮੰਦੀ ਦੇ ਪਰਛਾਵੇਂ ਵਿੱਚ ਹੋਈ ਹੈ। ਸਾਲ 2022 'ਚ ਵੀ ਟਵਿਟਰ, ਅਮੇਜ਼ਨ, ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ, ਅਮੇਜ਼ਨ, ਮਾਈਕ੍ਰੋਸਾਫਟ ਵਰਗੀਆਂ ਕਈ ਵੱਡੀਆਂ ਕੰਪਨੀਆਂ ਨੇ ਵੱਡੀ ਗਿਣਤੀ 'ਚ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।