Walmart Update: ਅਮਰੀਕਾ ਦੀ ਦਿੱਗਜ ਰਿਟੇਲ ਕੰਪਨੀ ਵਾਲਮਾਰਟ ਹੁਣ ਭਾਰਤ ਤੋਂ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਦਰਾਮਦ ਕਰ ਰਹੀ ਹੈ। ਵਾਲਮਾਰਟ ਮਾਲ ਦੀ ਦਰਾਮਦ ਲਈ ਚੀਨ 'ਤੇ ਨਿਰਭਰਤਾ ਨੂੰ ਲਗਾਤਾਰ ਘਟਾ ਰਿਹਾ ਹੈ। ਕੰਪਨੀ ਆਪਣੀ ਸਪਲਾਈ ਚੈਨ ਨੂੰ ਬਿਹਤਰ ਬਣਾਉਣ ਅਤੇ ਖਰਚਿਆਂ ਨੂੰ ਘਟਾਉਣ ਲਈ ਚੀਨ 'ਤੇ ਨਿਰਭਰਤਾ ਘਟਾ ਕੇ ਭਾਰਤ ਤੋਂ ਦਰਾਮਦ ਵਧਾ ਰਹੀ ਹੈ।
ਵਾਲਮਾਰਟ ਦੁਨੀਆ ਦੀਆਂ ਸਭ ਤੋਂ ਵੱਡੀਆਂ ਰਿਟੇਲ ਕੰਪਨੀਆਂ ਵਿੱਚੋਂ ਇੱਕ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਸਾਲ 2023 'ਚ ਜਨਵਰੀ ਤੋਂ ਅਗਸਤ ਤੱਕ ਕੰਪਨੀ ਨੇ ਅਮਰੀਕਾ 'ਚ ਕੀਤੇ ਗਏ ਆਯਾਤ ਦਾ ਇਕ ਚੌਥਾਈ ਹਿੱਸਾ ਭਾਰਤ ਤੋਂ ਦਰਾਮਦ ਕੀਤਾ ਹੈ। ਜਦੋਂ ਕਿ ਸਾਲ 2018 'ਚ ਇਹ ਸਿਰਫ 2 ਫੀਸਦੀ ਸੀ। ਚੀਨ ਤੋਂ ਦਰਾਮਦ ਜਨਵਰੀ ਤੋਂ ਅਗਸਤ ਦਰਮਿਆਨ 60 ਫੀਸਦੀ 'ਤੇ ਆ ਗਈ ਹੈ, ਜੋ 2018 'ਚ 80 ਫੀਸਦੀ ਸੀ।
ਵਾਲਮਾਰਟ ਭਾਰਤ ਤੋਂ ਦਰਾਮਦ ਵਧਾਉਣ ਦੇ ਬਾਵਜੂਦ, ਵਾਲਮਾਰਟ ਇਸ ਸਮੇਂ ਚੀਨ ਤੋਂ ਸਭ ਤੋਂ ਵੱਧ ਸਮਾਨ ਦਰਾਮਦ ਕਰਦਾ ਹੈ। ਚੀਨ ਤੋਂ ਦਰਾਮਦ ਲਾਗਤ ਵਧਣ ਦੇ ਨਾਲ-ਨਾਲ ਅਮਰੀਕਾ ਅਤੇ ਚੀਨ ਵਿਚਾਲੇ ਵਧਦੇ ਸਿਆਸੀ ਤਣਾਅ ਕਾਰਨ ਵਾਲਮਾਰਟ ਵਰਗੀਆਂ ਕੰਪਨੀਆਂ ਭਾਰਤ, ਥਾਈਲੈਂਡ ਅਤੇ ਵੀਅਤਨਾਮ ਤੋਂ ਜ਼ਿਆਦਾ ਸਾਮਾਨ ਦਰਾਮਦ ਕਰ ਰਹੀਆਂ ਹਨ।
ਵਾਲਮਾਰਟ ਦੇ ਕਾਰਜਕਾਰੀ ਉਪ ਪ੍ਰਧਾਨ ਐਂਡਰੀਆ ਆਲਬ੍ਰਾਈਟ ਨੇ ਕਿਹਾ, ਅਸੀਂ ਸਭ ਤੋਂ ਵਧੀਆ ਕੀਮਤਾਂ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਵਸਤੂਆਂ ਦੀ ਦਰਾਮਦ ਲਈ ਸਿਰਫ਼ ਇਕ ਸਪਲਾਇਰ ਜਾਂ ਇਕ ਖੇਤਰ 'ਤੇ ਨਿਰਭਰ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਵਾਲਮਾਰਟ ਲਈ ਨਿਰਮਾਣ ਸਮਰੱਥਾ ਪੈਦਾ ਕਰਨ ਲਈ ਮੁੱਖ ਹਿੱਸੇ ਵਜੋਂ ਉੱਭਰਿਆ ਹੈ। ਵਾਲਮਾਰਟ ਭਾਰਤ ਤੋਂ ਖਿਡੌਣਿਆਂ, ਇਲੈਕਟ੍ਰੋਨਿਕਸ ਵਸਤੂਆਂ ਤੋਂ ਲੈ ਕੇ ਸਾਈਕਲਾਂ ਅਤੇ ਦਵਾਈਆਂ ਤੱਕ ਹਰ ਚੀਜ਼ ਦੀ ਦਰਾਮਦ ਕਰਦਾ ਹੈ। ਇਸ ਤੋਂ ਇਲਾਵਾ ਵਾਲਮਾਰਟ ਸੁੱਕੇ ਅਨਾਜ ਅਤੇ ਪਾਸਤਾ ਨੂੰ ਵੀ ਦਰਾਮਦ ਕਰਦੀ ਹੈ।
ਵਾਲਮਾਰਟ ਦੀ ਦੇਸ਼ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਫਲਿੱਪਕਾਰਟ 'ਚ 77 ਫੀਸਦੀ ਹਿੱਸੇਦਾਰੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ 2027 ਤੱਕ ਉਹ ਭਾਰਤ ਤੋਂ ਹਰ ਸਾਲ 10 ਬਿਲੀਅਨ ਡਾਲਰ ਦੇ ਸਾਮਾਨ ਦੀ ਦਰਾਮਦ ਕਰੇਗੀ। ਵਰਤਮਾਨ ਵਿੱਚ ਵਾਲਮਾਰਟ 3 ਬਿਲੀਅਨ ਡਾਲਰ ਦੇ ਸਮਾਨ ਦੀ ਦਰਾਮਦ ਕਰ ਰਹੀ ਹੈ।
ਇਹ ਵੀ ਪੜ੍ਹੋ: Delhi: ਰਾਜਧਾਨੀ ‘ਚ ਬਿਨਾਂ ਕਿਸੇ ਰੋਕ ਤੋਂ ਚੱਲ ਸਕੇਗੀ ਬਾਈਕ-ਟੈਕਸੀ, ਕੇਜਰੀਵਾਲ ਸਰਕਾਰ ਨੇ ਦਿੱਤੀ ਮੰਜ਼ੂਰੀ