Whatsapp Banking in State Bank Of India: ਸੈਕਟਰ ਕੋਈ ਵੀ ਹੋਵੇ, ਅੱਜਕੱਲ੍ਹ ਤਕਨਾਲੋਜੀ ਦੀ ਵਰਤੋਂ ਹਰ ਕਿਸੇ ਲਈ ਜ਼ਰੂਰੀ ਹੋ ਗਈ ਹੈ। ਹੁਣ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਵੀ ਟੈਕਨਾਲੋਜੀ ਦੀ ਦਿਸ਼ਾ 'ਚ ਇੱਕ ਕਦਮ ਅੱਗੇ ਵਧਾਉਂਦੇ ਹੋਏ WhatsApp ਬੈਂਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਨਵੀਂ ਸਹੂਲਤ ਦੇ ਨਾਲ ਤੁਸੀ ਬ੍ਰਾਂਚ ਵਿੱਚ ਜਾਣ ਤੋਂ ਬਿਨਾਂ ਹੀ ਸਿਰਫ Whatsapp ਰਾਹੀਂ ਬਹੁਤ ਸਾਰੇ ਕੰਮ ਕਰ ਸਕੋਗੇ। ਤੁਸੀਂ ਬੈਂਕ ਦੁਆਰਾ ਜਾਰੀ ਵਟਸਐਪ ਨੰਬਰ 'ਤੇ ਚੈਟ ਕਰਕੇ ਆਪਣੇ ਬੈਂਕ ਬੈਲੇਂਸ ਅਤੇ ਮਿੰਨੀ ਸਟੇਟਮੈਂਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋਵੋਗੇ। 


ਜਾਣੋ ਕਿਵੇਂ ਵਰਤੋ ਕਰਨੀ 


ਸਭ ਤੋਂ ਪਹਿਲਾਂ ਤੁਹਾਨੂੰ SBI ਵਿੱਚ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਹੋਵੇਗਾ। ਇਸਦੇ ਲਈ ਤੁਹਾਨੂੰ WAREG ਲਿਖ ਕੇ ਸਪੇਸ ਦੇਣੀ ਹੋਵੇਗੀ। ਫਿਰ ਤੁਹਾਨੂੰ ਆਪਣਾ ਖਾਤਾ ਨੰਬਰ ਲਿਖ ਕੇ 7208933148 'ਤੇ ਇੱਕ SMS ਭੇਜਣਾ ਹੋਵੇਗਾ। ਇਸ ਸੰਦੇਸ਼ ਨੂੰ ਭੇਜਣ ਦਾ ਫਾਰਮੈਟ ਇਸ ਤਰ੍ਹਾਂ ਹੋਵੇਗਾ: - WAREG Account Number ਤੇ ਇਸਨੂੰ 7208933148 'ਤੇ ਭੇਜੋ। ਮੈਸੇਜ ਭੇਜਣ ਸਮੇਂ ਖਾਸ ਧਿਆਨ ਰੱਖਣਾ ਹੋਵੇਗਾ ਕਿ ਮੈਸੇਜ ਉਸੇ ਨੰਬਰ ਤੋਂ ਭੇਜੋ, ਜੋ ਤੁਹਾਡੇ SBI ਖਾਤੇ ਵਿੱਚ ਰਜਿਸਟਰਡ ਹੈ। ਜਦੋਂ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਤਾਂ ਤੁਹਾਡੇ WhatsApp ਨੰਬਰ 'ਤੇ SBI ਦੇ ਨੰਬਰ 90226 90226 ਤੋਂ ਇੱਕ ਸੁਨੇਹਾ ਆਵੇਗਾ। ਜੇਕਰ ਤੁਸੀਂ ਚਾਹੋ ਤਾਂ ਇਸ ਨੰਬਰ ਨੂੰ ਸੇਵ ਵੀ ਕਰ ਸਕਦੇ ਹੋ।


ਤੁਸੀਂ ਇਸ ਤਰ੍ਹਾਂ ਚੈਟਿੰਗ ਕਰ ਸਕਦੇ ਹੋ


ਜਦੋਂ ਤੁਸੀਂ ਬੈਂਕ ਵਿੱਚ ਰਜਿਸਟਰ ਹੁੰਦੇ ਹੋ, ਤਾਂ ਤੁਸੀਂ Hi ਟਾਈਪ ਕਰਕੇ ਚੈਟਿੰਗ ਸ਼ੁਰੂ ਕਰ ਸਕਦੇ ਹੋ। ਇਸ ਤੋਂ ਬਾਅਦ SBI ਤੋਂ ਇੱਕ ਸੁਨੇਹਾ ਆਵੇਗਾ ਅਤੇ ਤੁਹਾਡੀ ਮਦਦ ਲਈ ਜ਼ਰੂਰੀ ਚੀਜ਼ਾਂ ਮੰਗੀਆਂ ਜਾਣਗੀਆਂ। ਇਹ ਸੰਦੇਸ਼ ਇਸ ਤਰ੍ਹਾਂ ਹੋਵੇਗਾ- 
 
Dear Customer, Welcome to SBI Whatsapp Banking Services!
Please choose from any of the options below.
1. Account Balance
2. Mini Statement
3. De-register from WhatsApp Banking
You may also type your query to get started.


ਤੁਸੀਂ ਆਪਣੀ ਲੋੜ ਅਨੁਸਾਰ ਵਰਤ ਸਕਦੇ ਹੋ


ਇਸ ਸੰਦੇਸ਼ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਆਪਣੀ ਜ਼ਰੂਰਤ ਅਨੁਸਾਰ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ। ਉਦਾਹਰਣ ਲਈ, ਜੇਕਰ ਤੁਸੀਂ 1 ਟਾਈਪ ਕਰਕੇ ਭੇਜਦੇ ਹੋ, ਤਾਂ ਖਾਤੇ ਦੀ ਬਕਾਇਆ ਜਾਣਕਾਰੀ ਤੁਹਾਡੀ ਚੈਟਿੰਗ 'ਤੇ ਆ ਜਾਵੇਗੀ। ਦੂਜੇ ਪਾਸੇ, 2 ਟਾਈਪ ਕਰਨ ਨਾਲ, ਤੁਹਾਨੂੰ ਮਿੰਨੀ ਸਟੇਟਮੈਂਟ ਦਾ ਵੇਰਵਾ ਮਿਲ ਜਾਵੇਗਾ। ਇਸ ਦੇ ਨਾਲ ਹੀ 3 ਟਾਈਪ ਕਰਨ ਨਾਲ ਤੁਹਾਨੂੰ WhatsApp ਬੈਂਕਿੰਗ (Whatsapp Banking) ਤੋਂ ਡੀ-ਰਜਿਸਟਰ ਕਰਨ ਦੀ ਸਹੂਲਤ ਮਿਲੇਗੀ।


ਸੁਵਿਧਾਵਾਂ ਸੱਤ ਦਿਨ - 24 ਘੰਟੇ ਉਪਲਬਧ ਹੋਣਗੀਆਂ


ਸੂਤਰਾਂ ਦੇ ਮੁਤਾਬਕ, ਫਿਲਹਾਲ ਤੁਹਾਨੂੰ SBI ਦੀ ਇਸ WhatsApp ਬੈਂਕਿੰਗ 'ਤੇ ਸਿਰਫ ਇਹ 3 ਸੁਵਿਧਾਵਾਂ ਮਿਲ ਸਕਣਗੀਆਂ। ਸਮਾਂ ਆਉਣ ’ਤੇ ਇਸ ਕੰਮ ਵਿੱਚ ਹੌਲੀ-ਹੌਲੀ ਹੋਰ ਸਹੂਲਤਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਸਹੂਲਤ ਦਾ ਫਾਇਦਾ ਉਠਾ ਕੇ ਤੁਸੀਂ ਬੈਂਕ ਜਾਣ ਅਤੇ ਉੱਥੇ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਣ ਦੀ ਪਰੇਸ਼ਾਨੀ ਤੋਂ ਬਚ ਸਕਦੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਹੂਲਤ ਤੁਹਾਨੂੰ 24 ਘੰਟੇ 7 ਦਿਨ ਉਪਲਬਧ ਹੋਵੇਗੀ, ਜਿਸ ਨਾਲ ਤੁਹਾਡੇ ਕੰਮ ਵਿਚ ਵੀ ਤੇਜ਼ੀ ਆਵੇਗੀ।