Vegetable price: ਅਕਸਰ ਵੇਖਿਆ ਜਾਂਦਾ ਹੈ ਕਿ ਸਬਜ਼ੀਆਂ ਦੇ ਭਾਅ ਖੇਤ ਤੋਂ ਰਸੋਈ ਤੱਕ ਪਹੁੰਚਣ 'ਤੇ ਕਈ ਗੁਣਾ ਵੱਧ ਜਾਂਦੇ ਹਨ। ਇਸ ਨਾਲ ਕਿਸਾਨ ਦੇ ਪੱਲੇ ਵੀ ਕੁਝ ਨਹੀਂ ਪੈਂਦਾ ਤੇ ਆਮ ਲੋਕ ਵੀ ਮਹਿੰਗਾਈ ਦੀ ਚੱਕੀ ਵਿੱਚ ਪਿਸਦੇ ਹਨ। ਆਖਰ ਇਸ ਦਾ ਮੁੱਖ ਕਾਰਨ ਕੀ ਹੈ ਆਓ ਜਾਣਦੇ ਹਾਂ ਇਸ ਬਾਰੇ।


ਦਰਅਸਲ ਜਦੋਂ ਕੋਈ ਕਿਸਾਨ ਆਪਣੇ ਖੇਤ ਵਿੱਚੋਂ ਤੋੜੀ ਸਬਜ਼ੀ ਵੇਚਣ ਲਈ ਮੰਡੀ ਵਿੱਚ ਪਹੁੰਚਦਾ ਹੈ ਤਾਂ ਉਸ ਤੋਂ ਮਾਰਕੀਟ ਫੀਸ ਤੇ ਕਮਿਸ਼ਨ ਏਜੰਟ ਫੀਸ ਆਦਿ ਵਸੂਲੀ ਜਾਂਦੀ ਹੈ। ਇਸ ਤੋਂ ਬਾਅਦ ਥੋਕ ਵਿਕਰੇਤਾਵਾਂ ਦੀ ਲੜੀ ਆਉਂਦੀ ਹੈ। ਥੋਕ ਵਪਾਰੀਆਂ ਤੋਂ ਬਾਅਦ ਪਰਚੂਨ ਵਿਕਰੇਤਾਵਾਂ ਰਾਹੀਂ ਸਬਜ਼ੀਆਂ ਰਸੋਈ ਤੱਕ ਪਹੁੰਚਦੀਆਂ ਹਨ। ਆਓ ਇਸ ਦੇ ਗਣਿਤ ਨੂੰ ਸਮਝੀਏ।


ਖੇਤ ਤੋਂ ਰਸੋਈ ਤੱਕ ਪਹੁੰਚਣ ਵਾਲੀਆਂ ਸਬਜ਼ੀਆਂ ਦਾ ਖਰਚਾ


ਮਾਰਕੀਟ ਫੀਸ - 1.5%


ਕਮਿਸ਼ਨ ਏਜੰਟ ਫੀਸ - 2.5%


ਥੋਕ ਵਿਕਰੇਤਾ - 5% (ਅਨੁਮਾਨਿਤ)


ਸਟੋਰੇਜ-ਲਗਪਗ 5%


ਆਵਾਜਾਈ ਤੇ ਪੈਕੇਜਿੰਗ - 5%


ਰਿਟੇਲਰ-10%-20% (ਅਨੁਮਾਨਿਤ)


ਇੱਥੇ ਦੱਸ ਦਈਏ ਕਿ ਕੁਝ ਸਬਜ਼ੀਆਂ ਕੋਲਡ ਸਟੋਰਾਂ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। ਇਸ ਦਾ ਬੋਝ ਵੀ ਖਪਤਕਾਰਾਂ ਨੂੰ ਝੱਲਣਾ ਪੈਂਦਾ ਹੈ। ਇਸ ਤੋਂ ਇਲਾਵਾ ਥੋਕ ਤੇ ਪ੍ਰਚੂਨ ਵਪਾਰੀਆਂ ਦੇ ਮੁਨਾਫੇ ਦਾ ਅੰਦਾਜ਼ਾ ਹੈ, ਇਹ ਵੱਧ-ਘੱਟ ਵੀ ਹੋ ਸਕਦਾ ਹੈ।


ਕਈ ਹੋਰ ਕਾਰਨ ਵੀ ਜ਼ਿੰਮੇਵਾਰ


ਕਮਿਸ਼ਨ ਏਜੰਟ, ਥੋਕ ਵਿਕਰੇਤਾ ਤੇ ਪ੍ਰਚੂਨ ਵਿਕਰੇਤਾ ਤਾਜ਼ੀਆਂ ਸਬਜ਼ੀਆਂ ਦੇ ਭਾਅ ਵਿੱਚ ਖਰਾਬ ਹੋਈਆਂ ਸਬਜ਼ੀਆਂ ਦਾ ਨੁਕਸਾਨ ਵੀ ਜੋੜ ਦਿੰਦੇ ਹਨ। ਇਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ, ਹੜਤਾਲਾਂ ਤੇ ਮੌਸਮ ਵੀ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।


ਇਸ ਤੋਂ ਇਲਾਵਾ ਜ਼ਿਆਦਾ ਮੰਗ ਵੀ ਸਬਜ਼ੀਆਂ ਦੇ ਭਾਅ ਵਧਾਉਂਦੀ ਹੈ। ਖਾਸ ਕਰਕੇ ਵਿਆਹਾਂ ਦੇ ਸੀਜ਼ਨ ਦੌਰਾਨ ਮੰਗ ਜ਼ਿਆਦਾ ਹੋਣ ਕਾਰਨ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵਧ ਜਾਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਖੇਤ ਤੋਂ ਰਸੋਈ ਤੱਕ ਸਬਜ਼ੀਆਂ ਦਾ ਸਫ਼ਰ ਲਗਪਗ ਦੋ ਤੋਂ ਚਾਰ ਗੁਣਾ ਮਹਿੰਗਾ ਹੋ ਜਾਂਦਾ ਹੈ। ਕਈ ਵਾਰ ਤਾਂ ਇਸ ਤੋਂ ਵੀ ਵੱਧ ਜਾਂਦਾ ਹੈ।


ਇਹ ਵੀ ਪੜ੍ਹੋ: Animal: ਦੁਨੀਆ ਭਰ 'ਚ 100 ਕਰੋੜ ਦੀ ਸ਼ਾਨਦਾਰ ਓਪਨਿੰਗ ਕਰੇਗੀ ਰਣਬੀਰ ਕਪੂਰ ਦੀ 'ਐਨੀਮਲ', 'ਪਠਾਨ'-'ਜਵਾਨ' ਨੂੰ ਦੇਵੇਗੀ ਮਾਤ!


ਮੰਨ ਲਓ ਕਿ ਖੇਤ ਵਿੱਚੋਂ ਇੱਕ ਸਬਜ਼ੀ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦੀ ਹੈ ਤਾਂ ਸਾਰੇ ਖਰਚਿਆਂ ਨੂੰ ਮਿਲਾ ਕੇ ਜਦੋਂ ਇਹ ਰਸੋਈ ਤੱਕ ਪਹੁੰਚਦੀ ਹੈ ਤਾਂ ਇਹ 40-60 ਰੁਪਏ ਪ੍ਰਤੀ ਕਿਲੋ ਮਹਿੰਗੀ ਹੋ ਜਾਂਦੀ ਹੈ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸਾਨ ਸਭ ਤੋਂ ਵੱਧ ਲਾਗਤ ਲਾ ਕੇ ਕਈ ਮਹੀਨਿਆਂ ਵਿੱਚ ਸਬਜ਼ੀ ਦੀ ਕਾਸ਼ਤ ਕਰਦਾ ਹੈ ਪਰ ਉਸ ਨੂੰ ਖਰਚਾ ਪੂਰਾ ਕਰਨ ਜੋਗਾ ਭਾਅ ਵੀ ਨਹੀਂ ਮਿਲਦਾ ਪਰ ਵਿਚੋਲੇ ਦੋ-ਚਾਰ ਦਿਨਾਂ ਅੰਦਰ ਹੀ ਚਾਰ ਗੁਣਾ ਵੱਧ ਕਮਾ ਲੈਂਦੇ ਹਨ।


ਇਹ ਵੀ ਪੜ੍ਹੋ: Viral News: ਔਰਤ ਨੇ ਚਬਾ ਲਈ ਸਲਾਦ 'ਚ ਪਈ ਮਨੁੱਖੀ ਉਂਗਲੀ, ਰੈਸਟੋਰੈਂਟ 'ਤੇ ਮਾਮਲਾ ਦਰਜ, ਸੱਚ ਜਾਣ ਕੇ ਹੋ ਜਾਓਗੇ ਹੈਰਾਨ