ਅੱਜ 1 ਜਨਵਰੀ ਚੜ੍ਹ ਗਈ ਹੈ ਅਤੇ ਲੋਕ ਨਵੇਂ ਸਾਲ 2026 ਦੇ ਵਿੱਚ ਪਰਵੇਸ਼ ਕਰ ਗਏ ਹਨ। ਨਵੇਂ ਸਾਲ ਮੌਕੇ ਕਈ ਥਾਵਾਂ ‘ਤੇ ਛੁੱਟੀ ਹੋਣ ਕਾਰਨ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ 1 ਜਨਵਰੀ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਨਹੀਂ। ਜੇਕਰ ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਬੈਂਕ ਨਾਲ ਸੰਬੰਧਿਤ ਕੋਈ ਜ਼ਰੂਰੀ ਕੰਮ ਨਿਪਟਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸ਼ਹਿਰ ਦੀ ਬੈਂਕ ਛੁੱਟੀਆਂ ਦੀ ਲਿਸਟ ਜ਼ਰੂਰ ਵੇਖ ਲਓ।
ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ ਬੈਂਕਾਂ ਦੀਆਂ ਛੁੱਟੀਆਂ ਦੀ ਘੋਸ਼ਣਾ ਕੀਤੀ ਜਾਂਦੀ ਹੈ, ਜਿਸ ਵਿੱਚ ਬੈਂਕ ਹਾਲੀਡੇ ਨਾਲ ਸਬੰਧਿਤ ਜਾਣਕਾਰੀ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿ 1 ਜਨਵਰੀ ਨੂੰ ਬੈਂਕ ਖੁੱਲ੍ਹੇ ਹਨ ਜਾਂ ਨਹੀਂ।
1 ਜਨਵਰੀ ਨੂੰ ਬੈਂਕਾਂ ਦੀ ਛੁੱਟੀ
ਆਰਬੀਆਈ (ਰਿਜ਼ਰਵ ਬੈਂਕ ਆਫ਼ ਇੰਡੀਆ) ਦੀ ਛੁੱਟੀਆਂ ਦੀ ਲਿਸਟ ਮੁਤਾਬਕ ਕੱਲ੍ਹ 1 ਜਨਵਰੀ ਨੂੰ ਦੇਸ਼ ਦੇ ਕੁਝ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ। ਹਾਲਾਂਕਿ ਜ਼ਿਆਦਾਤਰ ਸ਼ਹਿਰਾਂ ਵਿੱਚ ਬੈਂਕਾਂ ਦਾ ਆਮ ਕੰਮਕਾਜ ਜਾਰੀ ਰਹੇਗਾ। ਅੱਜ ਆਈਜ਼ੋਲ, ਚੇਨਈ, ਗੈਂਗਟੋਕ, ਇੰਫਾਲ, ਇਟਾਨਗਰ, ਕੋਹਿਮਾ, ਕੋਲਕਾਤਾ ਅਤੇ ਸ਼ਿਲਾਂਗ ਵਿੱਚ ਬੈਂਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਬੈਂਕ ਖੁੱਲ੍ਹੇ ਰਹਿਣਗੇ। ਅਜਿਹੇ ਵਿੱਚ ਜੇਕਰ ਤੁਸੀਂ ਇਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਹੋ, ਤਾਂ ਅੱਜ ਬੈਂਕ ਬ੍ਰਾਂਚ ਜਾਣ ਤੋਂ ਬਚਣਾ ਚਾਹੀਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਬੈਂਕ ਖੁੱਲ੍ਹੇ ਰਹਿਣਗੇ ਅਤੇ ਬੈਂਕਾਂ ਵਿੱਚ ਆਮ ਕੰਮਕਾਜ ਹੁੰਦਾ ਰਹੇਗਾ।
ਆਨਲਾਈਨ ਸੇਵਾਵਾਂ ਰਹਿਣਗੀਆਂ ਚਾਲੂ
ਭਾਵੇਂ ਇਨ੍ਹਾਂ ਸ਼ਹਿਰਾਂ ਵਿੱਚ ਬੈਂਕ ਬ੍ਰਾਂਚ ਬੰਦ ਰਹਿਣਗੀਆਂ, ਪਰ ਆਨਲਾਈਨ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਰਹਿਣਗੀਆਂ। ਗ੍ਰਾਹਕ ਆਨਲਾਈਨ ਸੇਵਾਵਾਂ ਰਾਹੀਂ ਆਪਣਾ ਕੰਮ ਨਿਪਟਾ ਸਕਣਗੇ। ਹਾਲਾਂਕਿ ਜਿਨ੍ਹਾਂ ਕੰਮਾਂ ਲਈ ਬੈਂਕ ਜਾਣਾ ਲਾਜ਼ਮੀ ਹੁੰਦਾ ਹੈ, ਉਹ ਕੰਮ ਕੱਲ੍ਹ ਨਹੀਂ ਹੋ ਸਕਣਗੇ।
ਡਿਜ਼ਿਟਲ ਬੈਂਕਿੰਗ ਦੀ ਵਰਤੋਂ ਕਰਕੇ ਗ੍ਰਾਹਕ ਘਰ ਬੈਠਿਆਂ ਫੰਡ ਟ੍ਰਾਂਸਫਰ, ਬਿੱਲ ਭੁਗਤਾਨ ਅਤੇ ਹੋਰ ਕਈ ਕੰਮ ਆਸਾਨੀ ਨਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਕਰੈਡਿਟ/ਡੈਬਿਟ ਕਾਰਡ ਅਤੇ ਏਟੀਐਮ ਵਰਗੀਆਂ ਸੇਵਾਵਾਂ ਵੀ ਛੁੱਟੀ ਦੇ ਦਿਨਾਂ ਦੌਰਾਨ ਚਾਲੂ ਰਹਿੰਦੀਆਂ ਹਨ।