Oll Jewely Update: ਲੋਕ ਅਕਸਰ ਸੋਨੇ ਦੇ ਗਹਿਣਿਆਂ ਨੂੰ ਐਮਰਜੈਂਸੀ ਫੰਡ ਵਜੋਂ ਦੇਖਦੇ ਹਨ। ਜੇ ਤੁਹਾਡੇ ਘਰ 'ਚ ਵੀ ਬਹੁਤ ਸਾਰਾ ਸੋਨਾ ਬੇਕਾਰ ਰੱਖਿਆ ਹੈ ਅਤੇ ਤੁਸੀਂ ਉਸ ਨੂੰ ਵੇਚਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਹੁਣ ਤੱਕ ਤੁਸੀਂ ਬਿਨਾਂ ਕਿਸੇ ਨਿਯਮ ਦੇ ਆਪਣੇ ਸੋਨੇ ਦੇ ਗਹਿਣਿਆਂ ਨੂੰ ਵੇਚਦੇ ਜਾਂ ਬਦਲਦੇ ਸੀ ਪਰ ਹੁਣ ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ।
ਹੁਣ ਸਰਕਾਰ ਨੇ ਇਸ ਲਈ ਨਿਯਮ ਤੈਅ ਕਰ ਦਿੱਤੇ ਹਨ। ਸਰਕਾਰੀ ਨਿਯਮਾਂ ਦੇ ਮੁਤਾਬਕ ਹੁਣ ਕੋਈ ਵੀ ਬਿਨਾਂ ਹਾਲਮਾਰਕ ਵਾਲੇ ਗਹਿਣੇ ਵੇਚ ਜਾਂ ਖਰੀਦ ਨਹੀਂ ਸਕਦਾ। ਜੇ ਤੁਸੀਂ ਆਪਣਾ ਪੁਰਾਣਾ ਸੋਨਾ ਵੇਚਣਾ ਚਾਹੁੰਦੇ ਹੋ, ਤਾਂ ਇਸ ਨੂੰ ਹਾਲਮਾਰਕ ਕਰਵਾਉਣਾ ਜ਼ਰੂਰੀ ਹੈ।
ਇਹ ਹੈ ਸਰਕਾਰ ਦਾ ਨਿਯਮ
1 ਅਪ੍ਰੈਲ 2023 ਤੋਂ, ਸਰਕਾਰ ਨੇ ਸੋਨੇ ਦੇ ਗਹਿਣਿਆਂ ਦੀ ਖਰੀਦੋ-ਫਰੋਖਤ ਬਾਰੇ ਨਿਯਮ ਲਾਗੂ ਕੀਤੇ ਸਨ। ਇਸ ਨਿਯਮ ਦੇ ਤਹਿਤ ਕੋਈ ਵੀ ਵਿਅਕਤੀ ਬਿਨਾਂ ਹਾਲਮਾਰਕ ਜਾਂ 6 ਅੰਕਾਂ ਦੇ HUID ਨੰਬਰ ਦੇ ਗਹਿਣੇ ਨਹੀਂ ਖਰੀਦ ਸਕਦਾ ਹੈ। ਬਿਨਾਂ ਹਾਲਮਾਰਕ ਦੇ ਗਹਿਣਿਆਂ ਵਿੱਚ ਧੋਖਾਧੜੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੇ ਇਹ ਨਿਯਮ ਲਾਗੂ ਕੀਤਾ ਹੈ।
ਹਾਲਮਾਰਕਿੰਗ ਕਰਵਾਉਣਾ ਹੈ ਜ਼ਰੂਰੀ
ਬੀਆਈਐਸ ਭਾਵ ਭਾਰਤੀ ਮਿਆਰ ਬਿਊਰੋ ਦੇ ਅਨੁਸਾਰ, ਜੇ ਕਿਸੇ ਕੋਲ ਬਿਨਾਂ ਹਾਲਮਾਰਕ ਦੇ ਪੁਰਾਣੇ ਗਹਿਣੇ ਹਨ, ਤਾਂ ਉਸ 'ਤੇ ਹਾਲਮਾਰਕਿੰਗ ਕਰਵਾਉਣੀ ਜ਼ਰੂਰੀ ਹੋਵੇਗੀ। ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ ਬਾਰੇ ਜਾਣਕਾਰੀ ਦਿੰਦੀ ਹੈ। ਹਾਲਾਂਕਿ, ਕੋਈ ਵੀ ਹਾਲਮਾਰਕਿੰਗ ਕਰਵਾ ਸਕਦਾ ਹੈ। 1 ਅਪ੍ਰੈਲ ਤੋਂ ਪਹਿਲਾਂ ਸੋਨੇ ਦੇ ਗਹਿਣੇ ਬਿਨਾਂ ਹਾਲਮਾਰਕਿੰਗ ਦੇ ਵੀ ਵੇਚੇ ਜਾਂਦੇ ਸਨ। ਅਜਿਹੇ 'ਚ ਕਈ ਲੋਕਾਂ ਕੋਲ ਬਿਨਾਂ ਹਾਲਮਾਰਕ ਦੇ ਪੁਰਾਣੇ ਗਹਿਣੇ ਹੁੰਦੇ ਹਨ। ਜਿਸ ਨੂੰ ਉਹ ਬਦਲਣਾ ਜਾਂ ਵੇਚਣਾ ਚਾਹੁਣਗੇ।
ਇੰਝ ਕਰਵਾ ਸਕਦੇ ਹੋ ਹਾਲਮਾਰਕਿੰਗ
ਜੇ ਤੁਸੀਂ ਆਪਣੇ ਗਹਿਣਿਆਂ ਜਾਂ ਸੋਨੇ ਦੀਆਂ ਵਸਤੂਆਂ 'ਤੇ ਹਾਲਮਾਰਕਿੰਗ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਸੋਨੇ ਦੀ ਚੀਜ਼ ਨੂੰ ਹਾਲਮਾਰਕਿੰਗ ਸੈਂਟਰ ਲੈ ਕੇ ਜਾਣਾ ਹੋਵੇਗਾ। ਹਾਲਮਾਰਕਿੰਗ ਲਈ, ਤੁਹਾਨੂੰ ਕੇਂਦਰ 'ਤੇ ਇਕ ਆਈਟਮ ਲਈ 45 ਰੁਪਏ ਅਦਾ ਕਰਨੇ ਪੈਣਗੇ। ਹਾਲਮਾਰਕਿੰਗ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਨਵੇਂ ਨਿਯਮਾਂ ਅਨੁਸਾਰ ਤੁਹਾਡੇ ਸਾਮਾਨ ਦੀ ਹਾਲਮਾਰਕ ਕੀਤੀ ਜਾਵੇਗੀ। ਹੁਣ ਤੁਸੀਂ ਇਸ 'ਤੇ 6 ਅੰਕਾਂ ਦਾ HUID ਨੰਬਰ ਪ੍ਰਿੰਟ ਦੇਖੋਗੇ। ਜੋ ਇਸਦੀ ਸ਼ੁੱਧਤਾ ਦਾ ਸਬੂਤ ਹੋਵੇਗਾ।
ਦੱਸਣਯੋਗ ਹੈ ਕਿ ਇਹ ਨਿਯਮ ਕੁਝ ਚੀਜ਼ਾਂ 'ਤੇ ਲਾਗੂ ਨਹੀਂ ਹੁੰਦਾ ਹੈ। ਉਦਾਹਰਣ ਵਜੋਂ, ਕੋਈ ਵੀ ਕਾਰੋਬਾਰੀ ਜਿਸਦਾ ਸਾਲਾਨਾ ਟਰਨਓਵਰ 40 ਲੱਖ ਜਾਂ ਇਸ ਤੋਂ ਵੱਧ ਹੈ, ਇਸ ਨਿਯਮ ਤੋਂ ਬਾਹਰ ਹੈ। ਇਸ ਦੇ ਨਾਲ ਹੀ 2 ਗ੍ਰਾਮ ਤੋਂ ਘੱਟ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਜ਼ਰੂਰੀ ਨਹੀਂ ਹੈ।