ਨਵੀਂ ਦਿੱਲੀ:  ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ ਯੂਪੀਆਈ ਨਾਲ ਜੁੜੀ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ ਯੂਪੀਆਈ ਦੀ ਮਦਦ ਨਾਲ ਏਟੀਐੱਮ ਵਿੱਚੋਂ ਪੈਸੇ ਕੱਢੇ ਜਾ ਸਕਦੇ ਹਨ। ਇਸ ਨਵੀਂ ਸਹੂਲਤ ਨੂੰ Interoperable Card-Less Cash Withdrawal (ICCW) ਦਾ ਨਾਮ ਦਿੱਤਾ ਗਿਆ ਹੈ। ਇਸ ਨਵੇਂ ਪ੍ਰਬੰਧ ਦੇ ਤਹਿਤ ਗਾਹਕਾਂ ਨੂੰ ਏਟੀਐੱਮ ਜਾਂ ਡੈਬਿਟ ਕਾਰਡ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ। 
ਬਸ ਨਾਲ ਮੋਬਾਈਲ ਫੋਲ ਹੋਣਾ ਜ਼ਰੂਰੀ ਹੈ। ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਏਟੀਐੱਮ ਵਿੱਚ ਆਈਸੀਸੀਡਬਲਯੂ ਦੀ ਸਹੂਲਤ ਸ਼ੁਰੂ ਕਰ ਦੇਣ ਤਾਂ ਕਿ ਕਾਰਡ ਤੋਂ ਹੋਣ ਵਾਲੇ ਸਾਈਬਰ ਫਰਾਡ ਤੋਂ ਛੁਟਕਾਰਾ ਮਿਲ ਸਕੇ। ਕਿਉਂਕਿ ਇਸ ਵਿੱਚ ਏਟੀਐੱਮ ਵਿੱਚ ਕਾਰਡ ਲਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਸਕਰੀਨ ਉੱਤੇ ਦਿਖਣ ਵਾਲੇ QR ਕੋਡ ਤੋਂ ਹੀ ਪੈਸੇ ਕੱਢੇ ਜਾਣਗੇ। ਇਸ ਲਈ ਕਾਰਡ ਸਕੀਮਿੰਗ ਆਦਿ ਦੇ ਖਤਰੇ ਤੋਂ ਬਚਿਆ ਜਾ ਸਕੇਗਾ। 
ਹੁਣ ਇਹ ਸਹੂਲਤ ਕੁੱਝ ਹੀ ਬੈਂਕਾਂ ਵਿੱਚ ਮਿਲ ਰਹੀ ਹੈ। ਨਾਲ ਹੀ ਰੁਪੇ ਡੈਬਿਟ ਕਾਰਡ ਉੱਤੇ ਹੀ ਸਰਵਿਸ ਮਿਲ ਰਹੀ ਹੈ। ਹੌਲੀ-ਹੌਲੀ ਮਾਸਟਰ ਕਾਰਡ ਅਤੇ ਵੀਜਾ ਵੀ ਇਸ ਨੈੱਟਵਰਕ ਵਿੱਚ ਆਵੇਗਾ। ਹੁਣ ਸਵਾਲ ਹੈ ਕਿ ਕੀ ਯੂਪੀਆਈ ਤੋਂ ਏਟੀਐੱਮ ਤੋਂ ਪੈਸੇ ਕੱਢਣ ਉੱਤੇ ਕੋਈ ਫੀਸ ਤਾਂ ਨਹੀਂ ਦੇਣੀ ਪਵੇਗੀ?
ਕੀ ਅਲੱਗ ਤੋਂ ਦੇਣੀ ਪਵੇਗੀ ਫੀਸ
ਫੀਸ ਦੇਣ ਦੇ ਬਾਰੇ ਵਿੱਚ ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਗਾਹਕ ਤੋਂ ਅਲੱਗ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। Card-Less Cash Withdrawal (ICCW) ਠੀਕ ਉਸੇ ਤਰ੍ਹਾਂ ਦੀ ਹੀ ਸਹੂਲਤ ਹੈ ਜੋ ਅਸੀਂ ਏਟੀਐੱਮ ਜਾਂ ਡੈਬਿਟ ਕਾਰਡ ਦੇ ਰਾਹੀਂ ਲੈਂਦੇ ਹੈ।