ਬੈਂਗਲੁਰੂ ਸਥਿਤ ਵੱਡੀ ਆਈਟੀ ਕੰਪਨੀ ਵਿਪ੍ਰੋ (WIPRO) ਨੇ ਬੈਂਕਿੰਗ ਤੇ ਫ਼ਾਈਨੈਂਸ਼ੀਅਲ ਸਰਵਿਸ ਸੈਕਟਰ ਵਿੱਚ ਕੰਸਲਟੈਂਸੀ (CONSULTANCY) ਸੇਵਾਵਾਂ ਦੇਣ ਵਾਲੀ ਕੰਪਨੀ CAPCO 1.45 ਅਰਬ ਡਾਲਰ ’ਚ ਖ਼ਰੀਦ ਲਈ ਹੈ।


ਵਿਪ੍ਰੋ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਬੈਂਕਿੰਗ, ਫ਼ਾਈਨੈਂਸ਼ੀਅਲ ਸੇਵਾਵਾਂ ਤੇ BFSI ਸੈਕਟਰ ਵਿੱਚ ਵਿਪ੍ਰੋ ਦੀ ਆਈਟੀ ਸਰਵਿਸ ਪ੍ਰੋਵਾਈਡਰ ਵਜੋਂ ਮਜ਼ਬੂਤੀ ਹੋਰ ਵਧੇਗੀ। ਕਨਸਲਟੈਂਸੀ ਕਾਰੋਬਾਰ ੳਚ ਕੰਪਨੀ ਦੀ ਪਛਾਣ ਨੂੰ ਹੋਰ ਮਜ਼ਬੂਤੀ ਮਿਲੇਗੀ।


ਦੱਸ ਦੇਈਏ ਕਿ CAPCO ਦੇ 30 ਸਥਾਨਾਂ ’ਤੇ 5,000 ਕਰਮਚਾਰੀ ਹਨ।  30 ਜੂਨ, 2021 ਨੂੰ ਖ਼ਤਮ ਹੋਣ ਵਾਲੀ ਤਿਮਾਹੀ ’ਚ ਇਹ ਸੌਦਾ ਮੁਕੰਮਲ ਹੋਣ ਦੀਆਂ ਸੰਭਾਵਨਾਵਾਂ ਹਨ। ਇਹ ਵਿਪ੍ਰੋ ਵੱਲੋਂ ਕੀਤਾ ਗਿਆ ਹੁਦ ਤੱਕ ਦਾ ਸਭ ਤੋਂ ਵੱਡਾ ਸੌਦਾ ਹੈ।


CAPCO ਦਾ ਮੁੱਖ ਦਫ਼ਤਰ ਲੰਦਨ ’ਚ ਹੈ। ਕੰਪਨੀ ਪੂੰਜੀ ਬਾਜ਼ਾਰ ਨਾਲ ਜੁੜੀ ਹੋਈ ਹੈ।  31 ਦਸੰਬਰ, 2020 ਨੂੰ ਖ਼ਤਮ ਹੋਈ ਤਿਮਾਹੀ ’ਚ ਵਿਪ੍ਰੋ ਦਾ ਮੁਨਾਫ਼ਾ ਪਿਛਲੇ ਸਾਲ ਦੇ ਮੁਕਾਬਲੇ 20.8 ਫ਼ੀ ਸਦੀ ਵਧਿਆ ਸੀ। ਤੀਜੀ ਤਿਮਾਹੀ ਦੇ ਨਤਿਆਂ ਅਨੁਸਾਰ ਦਸੰਬਰ ਮਹੀਨੇ ਖ਼ਤਮ ਹੋਈ ਤਿਮਾਹੀ ਦੌਰਾਨ ਕੰਪਨੀ ਦਾ ਮੁਨਾਫ਼ਾ 2,967 ਕਰੋੜ ਰੁਪਏ ਰਿਹਾ ਸੀ। ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਕੰਪਨੀ ਨੂੰ 2,456 ਕਰੋੜ ਰੁਪਏ ਦਾ ਫ਼ਾਇਦਾ ਹੋਇਆ ਸੀ।


ਇਹ ਵੀ ਪੜ੍ਹੋ: ਘਰ 'ਚ ਦਾਖ਼ਲ ਹੁੰਦਿਆਂ ਹੀ ਖਿੱਲਰ ਗਿਆ 3.28 ਲੱਖ ਦਾ ਫ਼੍ਰਿੱਜ, ਵੀਡੀਓ ਵਾਇਰਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904