WPI Inflation: ਜੂਨ 'ਚ ਥੋਕ ਮਹਿੰਗਾਈ ਦਰ (Wholesale Price Index)  'ਚ ਵੱਡੀ ਰਾਹਤ ਮਿਲੀ ਹੈ ਅਤੇ ਇਹ 8 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਜੂਨ 'ਚ ਥੋਕ ਮਹਿੰਗਾਈ ਦਰ ਘਟ ਕੇ -4.12 ਫੀਸਦੀ 'ਤੇ ਆ ਗਈ ਹੈ। ਇਸ ਤੋਂ ਪਿਛਲੇ ਮਹੀਨੇ ਭਾਵ ਮਈ 'ਚ ਥੋਕ ਮਹਿੰਗਾਈ ਦਰ -3.8 ਫੀਸਦੀ 'ਤੇ ਸੀ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਦਰ ਨਕਾਰਾਤਮਕ ਆਈ ਹੈ। 8 ਸਾਲ ਦੇ ਹੇਠਲੇ ਪੱਧਰ 'ਤੇ ਜਾਣ ਤੋਂ ਬਾਅਦ ਮਹਿੰਗਾਈ ਦੇ ਮੋਰਚੇ 'ਤੇ ਕੁਝ ਰਾਹਤ ਵੇਖੀ ਜਾ ਸਕਦੀ ਹੈ।



ਕੀ ਮਹਿੰਗਾਈ ਦਰ ਵਿੱਚ ਆਈ ਗਿਰਾਵਟ 



ਵਣਜ ਮੰਤਰਾਲੇ ਦੇ ਇਸ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਕਿਹੜੇ-ਕਿਹੜੇ Articles 'ਚ ਮਹਿੰਗਾਈ ਦਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ 'ਚ ਮੁੱਖ ਤੌਰ 'ਤੇ ਖਣਿਜ ਤੇਲ, ਖੁਰਾਕੀ ਵਸਤਾਂ, ਮੂਲ ਧਾਤਾਂ, ਕੱਚਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਟੈਕਸਟਾਈਲ ਦੀਆਂ ਕੀਮਤਾਂ ਵੀ ਹੇਠਲੇ ਪੱਧਰ 'ਤੇ ਚਲੀਆਂ ਗਈਆਂ ਹਨ, ਜਿਸ ਦਾ ਅਸਰ ਮਹਿੰਗਾਈ ਦਰ 'ਚ ਕਮੀ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ।



ਕਿੰਨੀ ਰਹੀ ਖੁਰਾਕੀ ਮਹਿੰਗਾਈ ਦਰ



ਦੇਸ਼ 'ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਦਰ ਵੀ ਘਟ ਕੇ ਜੂਨ 'ਚ 1.24 ਫੀਸਦੀ 'ਤੇ ਆ ਗਈ ਹੈ, ਜੋ ਮਈ 'ਚ 1.59 ਫੀਸਦੀ ਸੀ।



ਕੀ ਸੀ ਈਂਧਨ ਤੇ ਬਿਜਲੀ ਹਿੱਸੇ ਦੀ ਥੋਕ ਮਹਿੰਗਾਈ ਦਰ 



ਈਂਧਨ ਅਤੇ Power Segment ਦੀ ਮਹਿੰਗਾਈ ਦਰ ਵਿੱਚ ਵੀ ਗਿਰਾਵਟ ਦੇਖੀ ਗਈ ਹੈ ਤੇ ਇਹ ਜੂਨ ਵਿੱਚ ਘਟ ਕੇ -12.63 ਫੀਸਦੀ 'ਤੇ ਆ ਗਈ ਹੈ।



Primary Articles ਦੀ ਮਹਿੰਗਾਈ ਦੀ ਦਰ ਕਿੰਨੀ ਰਹੀ?



ਪ੍ਰਾਇਮਰੀ ਵਸਤਾਂ ਦੀ ਮਹਿੰਗਾਈ ਦਰ ਘਟ ਕੇ 2.87 ਫੀਸਦੀ 'ਤੇ ਆ ਗਈ ਹੈ।



ਨਿਰਮਾਣ ਉਤਪਾਦਾਂ ਦੀ ਮਹਿੰਗਾਈ ਦਰ



ਮੈਨੂਫੈਕਚਰਿੰਗ ਉਤਪਾਦਾਂ ਦੀ ਮਹਿੰਗਾਈ ਜੂਨ 'ਚ ਘਟ ਕੇ -2.71 ਫੀਸਦੀ 'ਤੇ ਆ ਗਈ, ਜੋ ਮਈ 'ਚ -2.97 ਫੀਸਦੀ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ