Wholesale Price Index: ਮਾਰਚ ਵਿਚ ਥੋਕ ਮਹਿੰਗਾਈ ਦਰ ਵਿਚ ਗਿਰਾਵਟ ਦੇਖੀ ਗਈ ਹੈ ਤੇ ਇਹ 2 ਫੀਸਦੀ ਦੇ ਅੰਕੜੇ ਤੋਂ ਹੇਠਾ ਆ ਗਈ ਹੈ। ਥੋਕ ਮੁੱਲ ਸੂਚਕ ਅੰਕ 'ਤੇ ਆਧਾਰਿਤ ਥੋਕ ਮਹਿੰਗਾਈ ਮਾਰਚ 'ਚ 1.34 ਫੀਸਦੀ ਰਹੀ, ਜਦਕਿ ਪਿਛਲੇ ਮਹੀਨੇ ਇਹ 3.85 ਫੀਸਦੀ ਸੀ।
ਕੀ ਸੀ ਫਰਵਰੀ ਤੇ ਜਨਵਰੀ 'ਚ ਥੋਕ ਮਹਿੰਗਾਈ ਦਰ
ਫਰਵਰੀ ਮਹੀਨੇ 'ਚ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ 3.85 ਫੀਸਦੀ ਸੀ ਅਤੇ ਪਿਛਲੇ ਮਹੀਨੇ ਭਾਵ ਜਨਵਰੀ 2023 'ਚ ਥੋਕ ਮਹਿੰਗਾਈ ਦਰ 4.73 ਫੀਸਦੀ ਸੀ।
ਖੁਰਾਕੀ ਮਹਿੰਗਾਈ 'ਚ ਵੱਡੀ ਗਿਰਾਵਟ
ਥੋਕ ਮਹਿੰਗਾਈ ਦਰ ਵਿੱਚ ਇਹ ਗਿਰਾਵਟ ਮੁੱਖ ਤੌਰ 'ਤੇ ਖੁਰਾਕੀ ਵਸਤਾਂ ਦੀ ਘੱਟ ਮਹਿੰਗਾਈ ਦਰ ਕਾਰਨ ਆਈ ਹੈ। ਮਾਰਚ 'ਚ ਖੁਰਾਕੀ ਮਹਿੰਗਾਈ ਦਰ 2.32 ਫੀਸਦੀ 'ਤੇ ਆ ਗਈ ਹੈ। ਇਸ ਦੇ ਪਿਛਲੇ ਮਹੀਨੇ ਭਾਵ ਫਰਵਰੀ 'ਚ ਖੁਰਾਕੀ ਮਹਿੰਗਾਈ ਦਰ 2.76 ਫੀਸਦੀ 'ਤੇ ਸੀ।
ਕੀ ਕਾਰਨ ਹੈ ਥੋਕ ਮਹਿੰਗਾਈ 'ਚ ਗਿਰਾਵਟ ਦਾ
ਬੇਸਿਕ ਧਾਤਾਂ, ਖੁਰਾਕੀ ਵਸਤਾਂ, ਟੈਕਸਟਾਈਲ, ਗੈਰ-ਭੋਜਨ ਵਸਤੂਆਂ, ਖਣਿਜ, ਰਬੜ ਅਤੇ ਪਲਾਸਟਿਕ ਉਤਪਾਦਾਂ, ਕੱਚੇ-ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਨਾਲ-ਨਾਲ ਕਾਗਜ਼ ਅਤੇ ਕਾਗਜ਼ੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਇਸ ਵਾਰ ਥੋਕ ਮਹਿੰਗਾਈ ਦਰ ਵਿੱਚ ਗਿਰਾਵਟ ਆਈ ਹੈ। ਉਦਯੋਗ ਅਤੇ ਵਣਜ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ।
Fuel and Power ਮਹਿੰਗਾਈ ਦਰ
ਈਂਧਨ ਅਤੇ ਬਿਜਲੀ ਦੀ ਮਹਿੰਗਾਈ ਦਰ ਫਰਵਰੀ ਵਿਚ 14.82 ਫੀਸਦੀ ਤੋਂ ਘੱਟ ਕੇ ਮਾਰਚ ਵਿਚ 8.96 ਫੀਸਦੀ ਰਹਿ ਗਈ ਹੈ।
ਨਿਰਮਾਣ ਉਤਪਾਦਾਂ ਦੀ ਮਹਿੰਗਾਈ ਦਰ
ਨਿਰਮਾਣ ਉਤਪਾਦਾਂ ਦੀ ਮਹਿੰਗਾਈ ਫਰਵਰੀ ਵਿਚ 1.94 ਫੀਸਦੀ ਤੋਂ ਘੱਟ ਕੇ ਮਾਰਚ ਵਿਚ 0.77 ਫੀਸਦੀ ਰਹਿ ਗਈ।
ਖੁਰਾਕ ਮਹਿੰਗਾਈ ਦੇ ਤਹਿਤ ਅੰਕੜੇ
ਆਲੂਆਂ ਦੀ ਥੋਕ ਮਹਿੰਗਾਈ ਦਰ ਫਰਵਰੀ 'ਚ -14.30 ਫੀਸਦੀ ਸੀ ਅਤੇ ਮਾਰਚ 2023 'ਚ ਇਹ ਘੱਟ ਕੇ -23.67 ਫੀਸਦੀ 'ਤੇ ਆ ਗਈ ਹੈ।
ਪਿਆਜ਼ ਦੀ ਥੋਕ ਮਹਿੰਗਾਈ ਦਰ ਫਰਵਰੀ 'ਚ -40.14 ਫੀਸਦੀ ਰਹੀ ਅਤੇ ਮਾਰਚ 'ਚ ਇਸ 'ਚ ਵਾਧਾ ਹੋਇਆ ਹੈ। ਮਾਰਚ 'ਚ ਇਸ ਦੀ ਥੋਕ ਮਹਿੰਗਾਈ ਦਰ -36.83 ਫੀਸਦੀ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ