What is Pay by Car?: ਫਿਨਟੇਕ ਦੀ ਦੁਨੀਆ ਲਗਾਤਾਰ ਬਦਲ ਰਹੀ ਹੈ। ਇਸ ਨੇ ਪਿਛਲੇ ਕੁਝ ਸਾਲਾਂ ਵਿੱਚ ਭੁਗਤਾਨ ਅਤੇ ਲੈਣ-ਦੇਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਲਗਾਤਾਰ ਹੋ ਰਹੇ ਬਦਲਾਅ ਕਰਕੇ ਬਹੁਤ ਸਾਰੇ ਵਿਲੱਖਣ ਪ੍ਰੋਡਕਟਸ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਪ੍ਰੋਡਕਟ ਸਾਹਮਣੇ ਆਇਆ ਹੈ, ਜੋ 'ਪੇ ਬਾਏ ਕਾਰ' ਫੀਚਰ ਆਫਰ ਕਰ ਰਿਹਾ ਹੈ। ਇਸ ਤਹਿਤ ਤੁਹਾਨੂੰ ਆਪਣੀ ਕਾਰ ਵਿਚ ਪੈਟਰੋਲ ਅਤੇ ਡੀਜ਼ਲ ਭਰਵਾਉਣ ਜਾਂ ਫਾਸਟੈਗ ਰਿਚਾਰਜ ਕਰਨ ਲਈ ਕਿਸੇ ਕਾਰਡ ਜਾਂ ਨਕਦੀ ਦੀ ਲੋੜ ਨਹੀਂ ਪਵੇਗੀ, ਸਗੋਂ ਤੁਹਾਡੀ ਕਾਰ ਖੁਦ ਭੁਗਤਾਨ ਕਰੇਗੀ।
ਇਨ੍ਹਾਂ ਕੀਤੀ ਇਸ ਫੀਚਰ ਦੀ ਸ਼ੁਰੂਆਤ
ਇਹ ਅਨੋਖੀ ਪਹਿਲ ਐਮਾਜ਼ੋਨ ਅਤੇ ਟੋਨਟੈਗ ਵਲੋਂ ਪੇਸ਼ ਕੀਤੀ ਗਈ ਹੈ, ਜਿਸ ਨੂੰ Pay by Car ਤਕਨਾਲੌਜੀ ਕਿਹਾ ਜਾ ਰਿਹਾ ਹੈ। ToneTag ਨੂੰ MasterCard ਦੀ ਸਪੋਰਟ ਮਿਲੀ ਹੋਈ ਹੈ। ਇਸ ਪਹਿਲ ਵਿੱਚ UPI ਨੂੰ ਕਾਰ ਦੇ ਇੰਫੋਟੇਨਮੈਂਟ ਸਿਸਟਮ ਨਾਲ ਜੋੜਿਆ ਗਿਆ ਹੈ। ਕਾਰ ਵਿੱਚ ਈਂਧਨ ਭਰਨ ਲਈ ਭੁਗਤਾਨ ਕਰਨਾ ਹੋਵੇ ਜਾਂ ਫਾਸਟੈਗ ਰਿਚਾਰਜ ਕਰਨਾ ਹੋਵੇ, ਇਸ ਰਾਹੀਂ ਭੁਗਤਾਨ ਡਾਇਰੈਕਟ ਕਾਰ ਇੰਫੋਟੇਨਮੈਂਟ ਸਿਸਟਮ ਤੋਂ ਹੋ ਜਾਵੇਗਾ।
ਇਹ ਵੀ ਪੜ੍ਹੋ: RBI ਦੇ ਗਵਰਨਰ ਨੇ UPI Lite X ਨਾਂ ਦਾ ਇਕ ਨਵਾਂ ਫੀਚਰ ਕੀਤਾ ਲਾਂਚ
ਫੀਚਰ ਦਾ ਹੋ ਗਿਆ ਸਫਲ ਟ੍ਰਾਇਲ
ET ਦੀ ਰਿਪੋਰਟ ਦੇ ਅਨੁਸਾਰ MG Hector ਅਤੇ Bharat Petroleum ਨੇ ਮਿਲ ਕੇ ਹਾਲ ਹੀ ਵਿੱਚ ਇਸ ਸਾਲਿਊਸ਼ਨ ਦਾ ਸਫਲ ਟ੍ਰਾਇਲ ਕੀਤਾ ਹੈ। ਟ੍ਰਾਇਲ 'ਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸਮਾਰਟਫੋਨ ਤੋਂ ਬਿਨਾਂ ਵੀ ਡਿਜੀਟਲ ਪੇਮੈਂਟ ਕੀਤੀ ਜਾ ਸਕਦੀ ਹੈ, ਉਹ ਵੀ ਡਾਇਰੈਕਟ ਕਾਰ ਤੋਂ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਸਹੂਲਤ ਆਉਣ ਵਾਲੇ ਦਿਨਾਂ 'ਚ ਡਿਜੀਟਲ ਪੇਮੈਂਟ ਦਾ ਨਵਾਂ ਦੌਰ ਸ਼ੁਰੂ ਕਰਨ ਜਾ ਰਹੀ ਹੈ, ਜਿਸ 'ਚ ਸਮਾਰਟਫੋਨ ਦਾ ਕੰਮ ਸਿੱਧਾ ਕਾਰ ਤੋਂ ਸੰਭਵ ਹੋਵੇਗਾ।
ਕਿਵੇਂ ਕੰਮ ਕਰਦਾ Pay by Car ਫੀਚਰ
ਟੋਨਟੈਗ ਦੀ ਇਸ ਵਿਸ਼ੇਸ਼ਤਾ ਵਿੱਚ ਸਭ ਤੋਂ ਪਹਿਲਾਂ UPI ਨੂੰ ਤੁਹਾਡੀ ਕਾਰ ਦੇ ਇੰਫੋਟੇਨਮੈਂਟ ਸਿਸਟਮ ਨਾਲ ਜੋੜਿਆ ਗਿਆ ਹੈ। ਹੁਣ ਮੰਨ ਲਓ ਕਿ ਤੁਸੀਂ ਆਪਣੀ ਕਾਰ ਵਿੱਚ ਪੈਟਰੋਲ ਭਰਵਾਉਣਾ ਹੈ। ਇਸ ਦੇ ਲਈ ਜਿਵੇਂ ਹੀ ਤੁਸੀਂ ਪੈਟਰੋਲ ਪੰਪ 'ਤੇ ਪਹੁੰਚਦੇ ਹੋ ਤਾਂ ਪੰਪ ਦੇ ਕਰਮਚਾਰੀਆਂ ਨੂੰ ਕਾਰ 'ਚ ਲੱਗੇ ਸਪੀਕਰ ਰਾਹੀਂ ਸੂਚਿਤ ਕੀਤਾ ਜਾਵੇਗਾ ਕਿ ਤੁਹਾਡੀ ਕਾਰ 'ਚ ਪੈਟਰੋਲ ਭਰਨਾ ਹੈ। ਪੰਪ ਦਾ ਕਰਮਚਾਰੀ ਤੈਅ ਮਾਤਰਾ ਵਿੱਚ ਪੈਟਰੋਲ ਭਰਦਾ ਹੈ। ਤੁਸੀਂ ਆਪਣੇ ਇਨਫੋਟੇਨਮੈਂਟ ਸਿਸਟਮ 'ਤੇ ਰਕਮ ਪਾਓਗੇ ਅਤੇ ਇਸ ਤੋਂ ਭੁਗਤਾਨ ਹੋ ਜਾਵੇਗਾ। ਇਸ ਤਰ੍ਹਾਂ ਬਿਨਾਂ ਸੰਪਰਕ ਤੋਂ ਆਸਾਨੀ ਨਾਲ ਭੁਗਤਾਨ ਸੰਭਵ ਹੋ ਜਾਂਦਾ ਹੈ।
ਫਾਸਟੈਗ ਵੀ ਕਰ ਸਕਦੇ ਰਿਚਾਰਜ
ਪੇ ਬਾਏ ਕਾਰ ਦੀਆਂ ਸੁਵਿਧਾਵਾਂ ਸਿਰਫ ਕਾਰ 'ਚ ਡੀਜ਼ਲ-ਪੈਟਰੋਲ ਭਰਵਾਉਣ ਤੱਕ ਹੀ ਸੀਮਤ ਨਹੀਂ ਹਨ। ਇਸ ਨਾਲ ਤੁਸੀਂ ਆਪਣਾ ਫਾਸਟੈਗ ਵੀ ਰਿਚਾਰਜ ਕਰ ਸਕਦੇ ਹੋ। ਤੁਸੀਂ ਕਾਰ ਦੇ ਇਨਫੋਟੇਨਮੈਂਟ ਸਿਸਟਮ ਦੀ ਸਕਰੀਨ 'ਤੇ ਫਾਸਟੈਗ ਵਿਚ ਬਾਕੀ ਬਚੇ ਬੈਲੇਂਸ ਨੂੰ ਚੈੱਕ ਕਰ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਚਾਹੋ, ਤੁਸੀਂ ਰਿਚਾਰਜ ਰਾਹੀਂ ਇਸ ਵਿਚ ਹੋਰ ਪੈਸੇ ਜੋੜ ਸਕਦੇ ਹੋ।
ਇਹ ਵੀ ਪੜ੍ਹੋ: G20 Impact on Business: ਭਾਰਤ 'ਚ 2 ਦਿਨ ਹੋਇਆ ਜੀ-20 ਸੰਮੇਲਨ, ਇਨ੍ਹਾਂ ਲੋਕਾਂ ਦੇ ਰੁਜ਼ਗਾਰ 'ਤੇ ਪਿਆ ਅਸਰ, ਹੋਇਆ ਕਰੋੜਾਂ ਦਾ ਨੁਕਸਾਨ