ਕੋਰੋਨਾ ਸੰਕਟ ਦੇ ਵਿਚਕਾਰ Zomato ਦੇ ਕਰਮਚਾਰੀਆਂ ‘ਤੇ ਲਟਕੀ ਤਲਵਾਰ, 13 ਫੀਸਦ ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ
ਏਬੀਪੀ ਸਾਂਝਾ | 15 May 2020 07:10 PM (IST)
ਕੋਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿੱਚ ਲੌਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ। ਆਨਲਾਈਨ ਫੂਡ ਡਿਸਟ੍ਰੀਬਿਉਟਰ ਕੰਪਨੀ Zomato ਨੇ ਸੰਕਟ ਦੇ ਸਮੇਂ ਆਪਣੇ 13 ਪ੍ਰਤੀਸ਼ਤ ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਮਹਾਮਾਰੀ ਕਾਰਨ ਦੇਸ਼ ਭਰ ਵਿੱਚ ਲੌਕਡਾਊਨ (Lockdown) ਦਾ ਤੀਜਾ ਪੜਾਅ ਚੱਲ ਰਿਹਾ ਹੈ। ਆਨਲਾਈਨ ਫੂਡ ਏਗਰਗੇਟਰ ਕੰਪਨੀ Zomato ਨੇ ਸੰਕਟ ਦੇ ਸਮੇਂ ਆਪਣੇ 13 ਪ੍ਰਤੀਸ਼ਤ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਫੈਸਲਾ ਕੀਤਾ ਹੈ। ਜ਼ਮੈਟੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਆਪਣੇ 13 ਪ੍ਰਤੀਸ਼ਤ ਕਰਮਚਾਰੀਆਂ ਨੂੰ ਛੁੱਟੀ ਦੇਵੇਗਾ ਅਤੇ ਜੂਨ ਤੋਂ ਅਗਲੇ ਛੇ ਮਹੀਨਿਆਂ ਲਈ ਕਰਮਚਾਰੀਆਂ ਦੀ ਤਨਖਾਹ ‘ਚ 50 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਜ਼ਮੈਟੋ ਨੇ ਨੌਕਰੀ ਤੋਂ ਕੱਢਣਾ ਅਤੇ ਤਨਖਾਹਾਂ ਵਿਚ ਕਟੌਤੀ ਅਜਿਹੇ ਸਮੇਂ ਕੀਤੀ ਹੈ ਜਦੋਂ ਦੇਸ਼ ਕੋਰੋਨਾਵਾਇਰਸ (Covid-19) ਮਹਾਮਾਰੀ ਨਾਲ ਸੰਕਰਮਣ ਨੂੰ ਰੋਕਣ ਲਈ ਲੌਕਡਾਊਨ ਦੇ ਤੀਜੇ ਪੜਾਅ ਦੇ ਆਖ਼ਰੀ ‘ਚ ਹੈ। ਕੋਵਿਡ-19 ਨੇ ਨਾ ਸਿਰਫ ਭਾਰਤੀ ਆਰਥਿਕਤਾ ‘ਚ ਰੁਕਾਵਟ ਲਿਆਂਦੀ ਬਲਕਿ ਇਸ ਨੂੰ ਪਿੱਛੇ ਧੱਕ ਦਿੱਤਾ। ਨਾਲ ਹੀ ਬਹੁਤ ਸਾਰੇ ਕਾਰੋਬਾਰ ਬੰਦ ਹੋਣ ਲਈ ਮਜਬੂਰ ਹੋਏ। ਸ਼ੁੱਕਰਵਾਰ ਨੂੰ ਜ਼ਮੈਟੋ ਕਰਮਚਾਰੀਆਂ ਨੂੰ ਭੇਜੇ ਇੱਕ ਨੋਟ ਵਿੱਚ ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਲਿਖਿਆ, “ਜਦੋਂ ਅਸੀਂ ਚਾਹੁੰਦੇ ਹਾਂ ਕਿ ਜ਼ੋਮੈਟੋ ਇਸ ਦੇ ਕੰਮ ‘ਤੇ ਵਧੇਰੇ ਧਿਆਨ ਕੇਂਦ੍ਰਤ ਕਰੇ, ਤਾਂ ਸਾਨੂੰ ਪਤਾ ਲੱਗਿਆ ਕਿ ਭਵਿੱਖ ਵਿੱਚ ਸਾਡੇ ਸਾਰੇ ਕਰਮਚਾਰੀਆਂ ਲਈ ਕੰਮ ਨਹੀਂ ਹੋਏਗਾ।“ ਉਸਨੇ ਅੱਗੇ ਕਿਹਾ, "ਸਾਨੂੰ ਆਪਣੇ ਸਾਰੇ ਸਾਥੀਆਂ ਨੂੰ ਚੁਣੌਤੀ ਭਰਪੂਰ ਕਾਰਜ ਵਾਤਾਵਰਣ ਦੇਣਾ ਹੈ, ਪਰ ਅਸੀਂ ਭਵਿੱਖ ਵਿੱਚ ਆਪਣੇ ਕੰਮ ਕਰਨ ਵਾਲੇ ਤਕਰੀਬਨ 13 ਪ੍ਰਤੀਸ਼ਤ ਦੇ ਲਈ ਅਜਿਹਾ ਨਹੀਂ ਕਰ ਸਕਾਂਗੇ..." Zomato ਦੇ ਸਹਿ-ਸੰਸਥਾਪਕ, ਸੀਓਓ ਗੌਰਵ ਗੁਪਤਾ ਅਤੇ ਸੀਈਓ ਫੂਡ ਡਿਲਿਵਰੀ ਬਿਜ਼ਨਸ ਮੋਹਿਤ ਗੁਪਤਾ ਪ੍ਰਭਾਵਿਤ ਕਰਮਚਾਰੀਆਂ ਦੇ ਸੰਪਰਕ ਵਿੱਚ ਰਹਿਣਗੇ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨੌਕਰੀ ਮਿਲ ਸਕੇ। ਗੋਇਲ ਨੇ ਕਿਹਾ, "ਜ਼ੋਮੈਟੋ ਵਿੱਤੀ ਅਤੇ ਭਾਵਨਾਤਮਕ ਤੌਰ ‘ਤੇ ਹਰ ਸੰਭਵ ਮਦਦ ਕਰੇਗਾ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904