Poveglia : ਉਂਜ ਧਰਤੀ 'ਤੇ ਇਕ ਤੋਂ ਵੱਧ ਕੇ ਇਕ ਖੌਫ਼ਨਾਕ ਤੇ ਭੂਤੀਆ ਥਾਵਾਂ ਹਨ। ਕਈ ਤਾਂ ਇੰਨੇ ਜ਼ਿਆਦਾ ਖ਼ਤਰਨਾਕ ਹਨ ਕਿ ਸਰਕਾਰਾਂ ਵੀ ਉੱਥੇ ਨਾ ਜਾਣ ਦੀ ਸਲਾਹ ਦਿੰਦੀਆਂ ਹਨ। ਇਕ ਅਜਿਹੀ ਜਗ੍ਹਾ ਹੈ, ਜਿੱਥੇ ਤੁਹਾਨੂੰ ਹਰ ਕਦਮ 'ਤੇ ਮਨੁੱਖੀ ਹੱਡੀਆਂ ਦੇਖਣ ਨੂੰ ਮਿਲਣਗੀਆਂ। ਕਿਹਾ ਜਾਂਦਾ ਹੈ ਕਿ ਇੱਥੇ 1 ਲੱਖ 60 ਹਜ਼ਾਰ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।


ਸਰਕਾਰ ਨੇ ਜਾਣ 'ਤੇ ਲਗਾਈ ਪਾਬੰਦੀ


ਇਟਲੀ ਦੇ ਪੋਵੇਗਲੀਆ ਟਾਪੂ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਮੌਤ ਵੱਸਦੀ ਹੈ ਅਤੇ ਜਿਹੜਾ ਵੀ ਸ਼ਖ਼ਸ ਇੱਥੇ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਉਂਜ ਤਾਂ ਦੁਨੀਆ ਭਰ 'ਚ ਭੂਤੀਆ ਥਾਵਾਂ ਨੂੰ ਟੈਸਟ ਕਰਨ ਲਈ ਲੋਕ ਉੱਥੇ ਜਾਂਦੇ ਹਨ, ਪਰ ਕੋਈ ਵੀ ਸ਼ਖ਼ਸ ਇਸ ਟਾਪੂ 'ਤੇ ਜਾਣ ਦੀ ਹਿੰਮਤ ਨਹੀਂ ਕਰ ਸਕਦਾ। ਜਿਹੜੇ ਲੋਕ ਗਏ ਸਨ, ਉਨ੍ਹਾਂ ਵਿੱਚੋਂ ਕੁਝ ਤਾਂ ਵਾਪਸ ਨਹੀਂ ਆ ਸਕੇ ਜਾਂ ਜਿਹੜੇ ਆਏ ਉਨ੍ਹਾਂ ਨੇ ਕਿਹਾ ਕਿ ਇਹ ਟਾਪੂ ਹੁਣ ਸ਼ਰਾਪਿਤ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਅਜੀਬ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇਟਾਲੀਅਨ ਸਰਕਾਰ ਵੀ ਇੱਥੇ ਜਾਣ ਵਾਲੇ ਲੋਕਾਂ ਦੀ ਗਾਰੰਟੀ ਨਹੀਂ ਲੈਂਦੀ।


ਮਿਲਦੇ ਮਨੁੱਖੀ ਅਵਸ਼ੇਸ਼


ਇਟਲੀ ਦੇ ਵੇਨਿਸ ਅਤੇ ਲਿਡੋ ਸ਼ਹਿਰ ਵਿਚਕਾਰ ਸਥਿੱਤ ਇਸ ਟਾਪੂ ਨੂੰ ਵੇਨੇਸ਼ੀਅਨ ਖਾੜੀ ਵੀ ਕਿਹਾ ਜਾਂਦਾ ਹੈ। ਇਹ ਟਾਪੂ ਲਗਭਗ 17 ਏਕੜ ਦੇ ਖੇਤਰ 'ਚ ਫੈਲਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇੱਥੇ ਅੱਧੀ ਜ਼ਮੀਨ ਮਨੁੱਖੀ ਅਵਸ਼ੇਸ਼ਾਂ ਤੋਂ ਬਣੀ ਹੋਈ ਹੈ। ਇਸ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ ਇਟਲੀ 'ਚ ਪਲੇਗ ਦੇ ਪ੍ਰਕੋਪ ਦੌਰਾਨ ਸਰਕਾਰ ਨੇ ਇਸ ਆਈਲੈਂਡ 'ਚ 1 ਲੱਖ 60 ਹਜ਼ਾਰ ਸੰਕਰਮਿਤ ਲੋਕਾਂ ਨੂੰ ਲਿਆਂਦਾ ਅਤੇ ਮਹਾਂਮਾਰੀ ਨੂੰ ਰੋਕਣ ਲਈ ਉਨ੍ਹਾਂ ਨੂੰ ਸਾੜ ਦਿੱਤਾ। ਇਸ ਤੋਂ ਇਲਾਵਾ ਬਲੈਕ ਫੀਵਰ ਦੀ ਬੀਮਾਰੀ ਨਾਲ ਮਰਨ ਵਾਲੇ ਲੋਕਾਂ ਨੂੰ ਵੀ ਇਸ ਟਾਪੂ 'ਤੇ ਦਫਨਾਇਆ ਗਿਆ ਸੀ।


ਆਈਲੈਂਸ ਤੋਂ ਆਉਂਦੀਆਂ ਅਜੀਬ ਆਵਾਜ਼ਾਂ


ਇੱਥੇ ਇੱਕ ਹਸਪਤਾਲ ਵੀ ਸੀ ਪਰ ਉਹ ਵੀ ਜਲਦੀ ਹੀ ਬੰਦ ਹੋ ਗਿਆ। ਇਸ ਤੋਂ ਬਾਅਦ ਸਾਲ 1960 'ਚ ਇਕ ਅਮੀਰ ਵਿਅਕਤੀ ਨੇ ਇਹ ਟਾਪੂ ਖਰੀਦ ਲਿਆ ਪਰ ਉਸ ਦੇ ਪਰਿਵਾਰ ਨਾਲ ਕੁਝ ਹਾਦਸੇ ਵਾਪਰੇ ਅਤੇ ਉਸ ਨੇ ਖੁਦਕੁਸ਼ੀ ਵੀ ਕਰ ਲਈ। ਉਦੋਂ ਤੋਂ ਇਸ ਟਾਪੂ ਨੂੰ ਸ਼ਰਾਪਿਤ ਮੰਨਿਆ ਜਾਂਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।