ਚੇਨਈ : ਤਾਮਿਲਨਾਡੂ ਦੇ ਪੁਡੂਕੋਟਈ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ( CISF) ਦੀ ਫਾਇਰਿੰਗ ਰੇਂਜ ਦੇ ਕੋਲ ਖੇਡਦੇ ਹੋਏ ਵੀਰਵਾਰ ਨੂੰ ਇੱਕ 11 ਸਾਲ ਦੇ ਲੜਕੇ ਦੇ ਸਿਰ ਵਿੱਚ ਗੋਲੀ ਲੱਗ ਗਈ ਹੈ। ਜਿਸ ਤੋਂ ਬਾਅਦ ਲੜਕੇ ਦਾ ਤੰਜਾਵੁਰ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਜਗ੍ਹਾ 'ਤੇ ਜਵਾਨਾਂ ਨੂੰ ਕੈਂਪਸ ਵਿੱਚ ਸਿਖਲਾਈ ਦਿੱਤੀ ਜਾ ਰਹੀ ਸੀ। 
 
 ਜਾਣਕਾਰੀ ਅਨੁਸਾਰ ਕੈਂਪਸ 'ਚ ਜਦੋਂ ਜਵਾਨਾਂ ਦਾ ਸਿਖਲਾਈ ਸੈਸ਼ਨ ਚੱਲ ਰਿਹਾ ਸੀ ਤਾਂ ਸੀਆਈਐੱਸਐੱਫ ਦੇ ਇਕ ਜਵਾਨ ਦੀ ਰਾਈਫਲ 'ਚੋਂ ਨਿਕਲੀ ਗੋਲੀ ਰੇਂਜ ਤੋਂ ਕੁਝ ਦੂਰ ਖੇਡ ਰਹੇ ਲੜਕੇ ਨੂੰ ਲੱਗ ਗਈ। ਜਿਸ ਤੋਂ ਤੁਰੰਤ ਬਾਅਦ ਜਵਾਨ ਮਦਦ ਲਈ ਪਹੁੰਚੇ ਅਤੇ ਲੜਕੇ ਨੂੰ ਪੁਡੂਕੋਟਈ ਸਰਕਾਰੀ ਹਸਪਤਾਲ ਲੈ ਗਏ ਪਰ ਉਸ ਨੂੰ ਤੰਜਾਵੁਰ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। 
 
ਲੜਕਾ ਇਸ ਸਮੇਂ ਤੰਜਾਵੁਰ ਮੈਡੀਕਲ ਕਾਲਜ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ,ਜਿੱਥੇ ਡਾਕਟਰਾਂ ਨੇ ਗੋਲੀ ਕੱਢਣ ਲਈ ਸਰਜਰੀ ਕਰਨ ਦਾ ਫੈਸਲਾ ਕੀਤਾ ਹੈ। ਲੜਕੇ ਦੀ ਪਛਾਣ ਪੁਡੂਕੋਟਈ ਜ਼ਿਲੇ ਦੇ ਨਰਥਮਲਾਈ ਪਿੰਡ ਦੇ ਪੁਗਾਝੇਂਧੀ ਵਜੋਂ ਹੋਈ ਹੈ। ਉਹ ਜ਼ਿਲ੍ਹੇ ਵਿੱਚ ਆਪਣੇ ਦਾਦੇ ਦੇ ਘਰ ਨੇੜੇ ਖੇਡ ਰਿਹਾ ਸੀ।
ਇਸ ਘਟਨਾ ਤੋਂ ਬਾਅਦ ਪੁਡੂਕੋਟਈ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਸੀਆਈਐਸਐਫ ਸਟਾਫ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਵੀਰਵਾਰ ਨੂੰ ਇਹ ਹਾਦਸਾ ਕਿਵੇਂ ਵਾਪਰਿਆ ਹੈ। ਇਸ ਦੌਰਾਨ ਪੁਡੂਕੋਟਈ ਮੈਡੀਕਲ ਕਾਲਜ ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ, ਜੋ ਲੜਕੇ ਦਾ ਇਲਾਜ ਕਰ ਰਹੇ ਹਨ ,ਨੇ ਕਿਹਾ ਕਿ ਗੋਲੀ ਉਸ ਦੇ ਸਿਰ 'ਤੇ ਲੱਗਣ ਤੋਂ ਬਾਅਦ ਲੜਕਾ ਬੁਰੀ ਤਰ੍ਹਾਂ ਜ਼ਖਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਟੀਮ ਉਸਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
 
 
 
 

ਇਹ ਵੀ ਪੜ੍ਹੋ : Omicron Variant : ਪੰਜਾਬ 'ਚ ਓਮੀਕ੍ਰੋਨ ਦੀ ਐਂਟਰੀ, ਨਵਾਂਸ਼ਹਿਰ 'ਚ ਮਿਲਿਆ ਪਹਿਲਾ ਮਰੀਜ਼

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490