How To Know e-Challan Status : ਭਾਵੇਂ ਤੁਸੀਂ ਜਾਣਬੁੱਝ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਾਂ ਫ਼ਿਰ ਅਣਜਾਣੇ ਵਿੱਚ ਕਿਸੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਈ ਹੈ, ਜੇਕਰ ਤੁਸੀਂ ਸੜਕ 'ਤੇ ਵਾਹਨ ਲੈ ਕੇ ਨਿਕਲਦੇ ਹੋ ਤਾਂ ਕਦੇ ਨਾ ਕਦੇ ਤੁਹਾਡਾ ਚਲਾਨ ਜ਼ਰੂਰ ਕੱਟਿਆ ਹੋਵੇਗਾ। ਹਾਲਾਂਕਿ ਜੇਕਰ ਤੁਹਾਡਾ ਕਦੇ ਵੀ ਚਲਾਨ ਨਹੀਂ ਕੱਟਿਆ ਗਿਆ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ ਪਰ ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਚਲਾਨ ਕੱਟਿਆ ਹੈ ਜਾਂ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਚਲਾਨ ਕੱਟਿਆ ਗਿਆ ਹੈ ਜਾਂ ਨਹੀਂ।ਕਿਵੇਂ ਪਤਾ ਕਰੇ ਚਲਾਨ ਕੱਟਿਆ ਗਿਆ ਜਾਂ ਨਹੀਂ ? https://echallan.parivahan.gov.in ਵੈੱਬਸਾਈਟ 'ਤੇ ਜਾਓ ਤੇ ਚੈਕ ਚਲਾਨ ਸਟੇਟਸ ਦਾ ਵਿਕਲਪ ਚੁਣੋ। ਇਸ ਤੋਂ ਬਾਅਦ ਤੁਹਾਨੂੰ ਸਕਰੀਨ 'ਤੇ ਚਲਾਨ ਨੰਬਰ, ਵਾਹਨ ਨੰਬਰ ਤੇ ਡਰਾਈਵਿੰਗ ਲਾਇਸੈਂਸ ਨੰਬਰ (DL) ਦੇ ਵਿਕਲਪ ਮਿਲਣਗੇ। ਇੱਥੇ ਵਾਹਨ ਨੰਬਰ ਦਾ ਵਿਕਲਪ ਚੁਣੋ ਅਤੇ ਲੋੜੀਂਦੀ ਜਾਣਕਾਰੀ ਭਰੋ ਤੇ 'ਵੇਰਵਾ ਪ੍ਰਾਪਤ ਕਰੋ' 'ਤੇ ਕਲਿੱਕ ਕਰੋ। ਜੇਕਰ ਤੁਹਾਡਾ ਚਲਾਨ ਕੱਟਿਆ ਹੋਵੇਗਾ ਤਾਂ ਇਸ ਦੀ ਜਾਣਕਾਰੀ ਤੁਹਾਡੀ ਸਕਰੀਨ 'ਤੇ ਆ ਜਾਵੇਗੀ ਤੇ ਜੇਕਰ ਚਲਾਨ ਕੱਟਿਆ ਨਹੀਂ ਹੋਵੇਗਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਕੋਈ ਵੀ ਚਲਾਨ ਪੈਂਡਿੰਗ ਨਹੀਂ ਹੈ। ਟ੍ਰੈਫਿਕ ਚਲਾਨ ਕਿਵੇਂ ਭਰਨਾ ਹੈ?https://echallan.parivahan.gov.in/ 'ਤੇ ਜਾਓ ਅਤੇ ਆਪਣੇ ਚਲਾਨ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਅਤੇ ਕੈਪਚਾ ਭਰੋ। ਇਸ ਤੋਂ ਬਾਅਦ Get Details 'ਤੇ ਕਲਿੱਕ ਕਰੋ। ਹੁਣ ਤੁਹਾਡੇ ਚਲਾਨ ਦੀ ਜਾਣਕਾਰੀ ਤੁਹਾਡੇ ਸਾਹਮਣੇ ਇੱਕ ਨਵੇਂ ਪੇਜ 'ਤੇ ਖੁੱਲ ਜਾਵੇਗੀ। ਭੁਗਤਾਨ ਕੀਤੇ ਜਾਣ ਵਾਲੇ ਚਲਾਨ ਦੇ ਨਾਲ ਤੁਹਾਨੂੰ ਔਨਲਾਈਨ ਭੁਗਤਾਨ ਦਾ ਵਿਕਲਪ ਮਿਲੇਗਾ, ਉਸ ਵਿਕਲਪ ਨੂੰ ਚੁਣੋ। ਇੱਥੇ ਭੁਗਤਾਨ ਵੇਰਵੇ ਦਰਜ ਕਰੋ ਤੇ ਪੁਸ਼ਟੀ ਕਰੋ। ਤੁਹਾਡਾ ਚਲਾਨ ਭਰਿਆ ਜਾਵੇਗਾ। ਗਲਤ ਚਲਾਨ ਕੱਟਣ 'ਤੇ ਕੀ ਕਰੀਏ ?ਜੇਕਰ ਟ੍ਰੈਫਿਕ ਪੁਲਿਸ ਨੇ ਤੁਹਾਡਾ ਗਲਤ ਚਲਾਨ ਕੱਟਿਆ ਹੈ ਤਾਂ ਤੁਸੀਂ ਇਸ ਲਈ ਟ੍ਰੈਫਿਕ ਪੁਲਿਸ ਸੈੱਲ ਨਾਲ ਸੰਪਰਕ ਕਰ ਸਕਦੇ ਹੋ। ਇੱਥੇ ਤੁਸੀਂ ਸਬੰਧਤ ਅਧਿਕਾਰੀ ਨਾਲ ਗੱਲ ਕਰਕੇ ਆਪਣਾ ਪੱਖ ਰੱਖ ਸਕਦੇ ਹੋ ਅਤੇ ਜੇਕਰ ਉਹ ਤੁਹਾਡੇ ਤਰਕ ਤੋਂ ਸੰਤੁਸ਼ਟ ਹੁੰਦਾ ਹੈ ਤਾਂ ਤੁਹਾਡਾ ਚਲਾਨ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਉਥੋਂ ਵੀ  ਤੁਹਾਡਾ ਕੰਮ ਨਹੀਂ ਬਣਦਾ ਤਾਂ ਤੁਹਾਡੇ ਕੋਲ ਚਲਾਨ ਨੂੰ ਅਦਾਲਤ 'ਚ ਪੇਸ਼ ਕਰਨ ਦਾ ਵਿਕਲਪ ਵੀ ਹੈ।

 

 

ਇਹ ਵੀ ਪੜ੍ਹੋ : ਜੇਕਰ ਕੋਰੋਨਾ ਕਾਰਨ ਰੱਦ ਹੋਇਆ ਤੁਹਾਡਾ ਵਿਆਹ ਤਾਂ ਤੁਹਾਨੂੰ ਵਾਪਸ ਮਿਲਣਗੇ 10 ਲੱਖ , ਜਾਣੋ ਕਿਵੇਂ ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490