Wedding Insurance Policy : ਇੱਕ ਵਾਰ ਫਿਰ ਭਾਰਤ ਵਿੱਚ Omicron ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ 'ਚ ਵਿਆਹ ਕਰਵਾਉਣ ਵਾਲਿਆਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਕਾਰਨ ਲੋਕਾਂ ਨੂੰ ਆਪਣੇ ਵਿਆਹ ਦੀ ਬੁਕਿੰਗ ਰੱਦ ਕਰਨੀ ਪਈ ਹੈ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਹੁਣ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।

 

ਜੇਕਰ ਤੁਹਾਡਾ ਵਿਆਹ ਕੋਰੋਨਾ ਕਾਰਨ ਰੱਦ ਹੋ ਜਾਂਦਾ ਹੈ ਤਾਂ ਤੁਹਾਨੂੰ ਪਾਸੇ ਵਾਪਸ ਮਿਲ ਸਕਦੇ ਹਨ। ਆਓ ਦੱਸਦੇ ਹਾਂ ਕਿ ਤੁਸੀਂ ਆਪਣੇ ਪੈਸੇ ਕਿਵੇਂ ਵਾਪਸ ਪਾ ਸਕਦੇ ਹੋ। ਇਸ ਸਮੇਂ ਦਿੱਲੀ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਤਹਿਤ ਸਿਰਫ਼ 20 ਲੋਕ ਹੀ ਵਿਆਹ 'ਚ ਸ਼ਾਮਲ ਹੋ ਸਕਦੇ ਹਨ। ਅਜਿਹੇ 'ਚ ਜਨਵਰੀ ਅਤੇ ਫਰਵਰੀ 'ਚ ਵਿਆਹਾਂ ਦੀ ਬੁਕਿੰਗ ਕਰਵਾਉਣ ਵਾਲੇ ਲੋਕਾਂ ਦੀ ਟੈਨਸ਼ਨ ਵੱਧ ਗਈ ਹੈ।

 

ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਬਹੁਤ ਸਾਰੀਆਂ ਕੰਪਨੀਆਂ ਵਿਆਹ ਦਾ ਬੀਮਾ ਕਰਵਾਉਂਦੀਆਂ ਹਨ, ਇਸ ਲਈ ਤੁਸੀਂ ਵਿਆਹ ਰੱਦ ਹੋਣ ਤੋਂ ਬਾਅਦ ਵੀ ਵਿਆਹ ਦਾ ਬੀਮਾ ਕਰਵਾ ਕੇ ਪੈਸੇ ਲੈ ਸਕਦੇ ਹੋ। ਅਸੀਂ ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ ਬੀਮੇ ਦਾ ਉਦੇਸ਼ ਤੁਹਾਡੇ ਵਿਆਹ ਦੇ ਰੱਦ ਹੋਣ ਤੋਂ ਲੈ ਕੇ ਤੁਹਾਡੇ ਗਹਿਣੇ ਚੋਰੀ ਹੋਣ ਤੱਕ ਤੁਹਾਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੁੰਦਾ ਹੈ।

 

ਇਸ ਸਹੂਲਤ ਦਾ ਲਾਭ ਲੈਣ ਲਈ ਤੁਹਾਨੂੰ ਵਿਆਹ ਦਾ ਬੀਮਾ ਕਰਵਾਉਣਾ ਲਾਜ਼ਮੀ ਹੋਵੇਗਾ। ਮੌਜੂਦਾ ਸਮੇਂ 'ਚ ਦੇਸ਼ 'ਚ ਕਈ ਕੰਪਨੀਆਂ ਗਾਹਕਾਂ ਨੂੰ ਇਹ ਸਹੂਲਤ ਦੇ ਰਹੀਆਂ ਹਨ ਪਰ ਇਸ ਦੇ ਲਈ ਵੱਖ-ਵੱਖ ਪੈਕੇਜ ਉਪਲੱਬਧ ਹਨ, ਜਿਸ ਨਾਲ ਤੁਸੀਂ ਇਸ ਨੂੰ ਆਪਣੀ ਜ਼ਰੂਰਤ ਮੁਤਾਬਕ ਲੈ ਸਕਦੇ ਹੋ।

 

ਤੁਸੀਂ ਵਿਆਹ ਲਈ ਬੁੱਕ ਕੀਤੇ ਗਏ ਕਿਸੇ ਵੀ ਹਾਲ ਜਾਂ ਰਿਜ਼ੋਰਟ ਦੇ ਅਡਵਾਂਸ ਪੈਸੇ 'ਤੇ ਇੰਸ਼ੋਰੈਂਸ ਲੈ ਸਕਦੇ ਹੋ। ਇਸ ਤੋਂ ਇਲਾਵਾ ਕੈਟਰਰਾਂ ਨੂੰ ਦਿੱਤੇ ਗਏ ਐਡਵਾਂਸ 'ਤੇ, ਟਰੈਵਲ ਏਜੰਸੀਆਂ ਨੂੰ ਦਿੱਤੇ ਗਏ ਐਡਵਾਂਸ, ਹੋਟਲ ਬੁਕਿੰਗ ਲਈ ਦਿੱਤੇ ਗਏ ਐਡਵਾਂਸ, ਵਿਆਹ ਦੇ ਕਾਰਡ ਛਾਪਣ ਲਈ ਦਿੱਤੇ ਗਏ ਐਡਵਾਂਸ, ਸਜਾਵਟ ਅਤੇ ਸੰਗੀਤ ਲਈ ਦਿੱਤੇ ਗਏ ਐਡਵਾਂਸ ਪੈਸੇ ਤੁਸੀਂ ਬੀਮੇ ਰਾਹੀਂ ਵਾਪਸ ਲੈ ਸਕਦੇ ਹੋ।

 

ਇਸ ਸਮੇਂ ਭਾਰਤ ਵਿੱਚ ਆਈਸੀਆਈਸੀਆਈ ਲੋਂਬਾਰਡ, ਫਿਊਚਰ ਜਨਰਲੀ, ਐਚਡੀਐਫਸੀ ਅਰਗੋ, ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਵਰਗੀਆਂ ਕੰਪਨੀਆਂ ਭਾਰਤ ਵਿੱਚ ਵਿਆਹ ਦੇ ਬੀਮਾ ਦੀ ਪੇਸ਼ਕਸ਼ ਕਰ ਰਹੀਆਂ ਹਨ। ਮੰਨ ਲਓ ਜੇਕਰ ਤੁਸੀਂ 10 ਲੱਖ ਰੁਪਏ ਦਾ ਵਿਆਹ ਬੀਮਾ ਲਿਆ ਹੈ ਤਾਂ ਤੁਹਾਨੂੰ 7,500 ਤੋਂ 15,000 ਰੁਪਏ ਦਾ ਪ੍ਰੀਮੀਅਮ ਦੇਣਾ ਪਵੇਗਾ।  ਯਾਨੀ ਜੇਕਰ ਤੁਹਾਡਾ ਵਿਆਹ ਰੱਦ ਹੋ ਜਾਂਦਾ ਹੈ ਤਾਂ ਤੁਸੀਂ ਸਿਰਫ਼ 15000 ਰੁਪਏ ਦੇ ਕੇ ਪੂਰੇ 10 ਲੱਖ ਰੁਪਏ ਦਾ ਲਾਭ ਪ੍ਰਾਪਤ ਕਰ ਸਕਦੇ ਹੋ।