ਬੁਲੰਦਸ਼ਹਿਰ: ਉੱਤਰ ਪ੍ਰਦੇਸ਼ ਤੋਂ ਇੱਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਿਸ ਨੇ ਇੱਕ 23 ਸਾਲਾ ਨੌਜਵਾਨ ਨੂੰ ਆਪਣੀ ਮਾਂ ਨਾਲ ਹੀ ਕੁਕਰਮ ਕਰਨ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਹੈ। ਇਹ ਸ਼ਰਮਨਾਕ ਘਟਨਾ 3 ਮਾਰਚ ਦੀ ਦੱਸੀ ਜਾ ਰਹੀ ਹੈ ਪਰ ਪਰਿਵਾਰ ਵਾਲਿਆਂ ਨੇ ਬਦਨਾਮੀ ਦੇ ਡਰ ਤੋਂ ਇਸ ਨੂੰ ਲੁਕਾ ਕਿ ਰੱਖਿਆ। ਹੁਣ ਮਾਮਲੇ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਗ੍ਰਿਫਤ 'ਚ ਲੈ ਲਿਆ ਹੈ।

ਇਹ ਘਟਨਾ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ ਜਿਥੇ 3 ਮਾਰਚ ਦੀ ਰਾਤ ਨੌਜਵਾਨ ਨਸ਼ੇ ਦੀ ਹਾਲਤ 'ਚ ਘਰ ਪਾਹੁੰਚਿਆ। ਨਸ਼ਾ 'ਚ ਇਹ ਉਹ ਆਪਣੀ ਮਾਂ ਦੇ ਕਮਰੇ 'ਚ ਵੜ੍ਹ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਕਈ ਦਿਨਾਂ ਤਕ ਲੋਕ ਲਾਜ ਦੀ ਵਜ੍ਹਾ ਕਾਰਨ ਪਰਿਵਾਰਕ ਮੈਂਬਰ ਚੁੱਪ ਰਹੇ ਪਰ 16 ਮਾਰਚ ਨੂੰ ਲੜਕੇ ਦੇ ਪਿਤਾ ਨੇ ਉਸ ਖਿਲ਼ਾਫ ਮਾਮਲਾ ਦਰਜ ਕਰਵਾਇਆ। ਇਸ ਤੋਂ ਬਾਅਦ ਪੁਲਿਸ ਨੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਮੁਤਾਬਿਕ ਨੌਜਵਾਨ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਸੀ। ਪੁਲਿਸ ਨੇ ਨੌਜਵਾਨ ਖਿਲਾਫ ਆਈਪੀਸੀ ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।