Gangwar in Punjab: ਰਾਜਸਥਾਨ 'ਚ ਗੈਂਗਸਟਰ ਸੰਦੀਪ ਬਿਸ਼ਨੋਈ ਦੇ ਕਤਲ ਬਾਰੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲੇ ਹਰਿਆਣਾ ਤੇ ਪੰਜਾਬ ਦੇ ਸ਼ਾਰਪ ਸ਼ੂਟਰ ਸਨ। ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਅਦਾਲਤ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਕੇਸ ਦੀ ਜਾਂਚ ਐਸਆਈਟੀ ਨੂੰ ਸੌਂਪ ਦਿੱਤੀ ਗਈ ਹੈ। ਨਾਗੌਰਅਤੇ ਡਿਡਵਾਨਾ ਦੇ ਏਐਸਪੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪਤਾ ਲੱਗਾ ਹੈ ਕਿ ਦਿੱਲੀ ਪੁਲਿਸ ਵੀ ਸੰਦੀਪ ਬਿਸ਼ਨੋਈ ਦੇ ਕਤਲਾਂ ਬਾਰੇ ਵੇਰਵੇ ਲਈ ਨਾਗੌਰ ਪੁਲਿਸ ਨਾਲ ਵਾਰ-ਵਾਰ ਸੰਪਰਕ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉੱਥੇ ਵੀ ਕਿਸੇ ਵਾਰਦਾਤ 'ਚ ਇਨ੍ਹਾਂ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਸਾਫ਼ ਹੈ ਕਿ ਤਿੰਨ ਰਾਜਾਂ ਰਾਜਸਥਾਨ, ਹਰਿਆਣਾ ਤੇ ਦਿੱਲੀ ਦੀ ਪੁਲਿਸ ਨਾਗੌਰ ਵਿੱਚ ਸੰਦੀਪ ਬਿਸ਼ਨੋਈ ਕਤਲ ਕਾਂਡ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਸੰਦੀਪ ਬਿਸ਼ਨੋਈ ਤੇ ਕਾਤਲਾਂ (ਦੀਪਤੀ ਗੈਂਗ) ਵਿਚਾਲੇ ਦੁਸ਼ਮਣੀ ਦਾ ਅਸਲ ਕਾਰਨ ਇੱਕ ਦੂਜੇ ਦੀਆਂ ਗੱਡੀਆਂ ਫੜਾਉਣ ਦੀ ਖੇਡ ਹੀ ਸੀ। ਸੰਦੀਪ 'ਤੇ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ 'ਚੋਂ ਉਹ ਬਰੀ ਹੋ ਗਿਆ ਸੀ। ਹਿਸਾਰ 'ਚ ਸੰਦੀਪ ਆਪਣੇ ਪਿਤਾ ਨਾਲ ਸ਼ਰਾਬ ਦਾ ਠੇਕਾ ਲੈਂਦਾ ਸੀ।
ਦੂਜੇ ਧੜੇ ਨੇ ਸ਼ਰਾਬ ਦੇ ਕਾਰੋਬਾਰ ਕਰਕੇ ਹੀ ਦੁਸ਼ਮਣੀ ਸ਼ੁਰੂ ਕਰ ਦਿੱਤੀ। ਦੁਸ਼ਮਣੀ ਉਸ ਸਮੇਂ ਵਧ ਗਈ ਜਦੋਂ ਦੋ ਨੰਬਰ 'ਚ ਸ਼ਰਾਬ ਹਰਿਆਣਾ ਤੋਂ ਗੁਜਰਾਤ ਲੈ ਕੇ ਜਾਣ ਦਾ ਮੁਕਾਬਲਾ ਸ਼ੁਰੂ ਹੋਇਆ। ਮੁਕਾਬਲਾ ਵੱਧ ਗੱਡੀਆਂ ਭੇਜ ਕੇ ਸ਼ਰਾਬ ਸਪਲਾਈ ਕਰਨ ਦਾ ਨਹੀਂ ਸੀ, ਸਗੋਂ ਇੱਕ-ਦੂਜੇ ਦੀਆਂ ਗੱਡੀਆਂ ਫੜਾਉਣ ਦਾ ਸੀ। ਇਸ ਕਾਰਨ ਸੰਦੀਪ ਬਿਸ਼ਨੋਈ ਤੇ ਦੀਪਤੀ ਗੈਂਗ ਵਿਚਾਲੇ ਦੁਸ਼ਮਣੀ ਵਧ ਗਈ। ਸੰਦੀਪ ਦੇ ਠੇਕੇ ਹਰਿਆਣਾ ਵਿੱਚ ਸਨ, ਇਸ ਲਈ ਉਹ ਉਦੈਪੁਰ ਤੇ ਅਜਮੇਰ ਵਿੱਚ ਮਿਲ ਕੇ ਸ਼ਰਾਬ ਦਾ ਕਾਰੋਬਾਰ ਕਰਦਾ ਸੀ।
ਇਹ ਵੀ ਪੜ੍ਹੋ
IND vs AUS 2nd T20: ਭਾਰਤੀ ਟੀਮ ਲਈ ਅੱਜ ਆਰ-ਪਾਰ ਦੀ ਲੜਾਈ, ਸਟੇਡੀਅਮ ਦਾ ਹੈ ਵੱਖਰਾ ਰਿਕਾਰਡ
Mother Dairy: ਫਿਰ ਵਧਣਗੀਆਂ ਮਦਰ ਡੇਅਰੀ ਦੇ ਦੁੱਧ ਦੀਆਂ ਕੀਮਤਾਂ, ਗਾਹਕਾਂ ਨੂੰ ਲਗੇਗਾ ਝਟਕਾ, ਕੰਪਨੀ ਨੇ ਦਿੱਤੇ ਸੰਕੇਤ