Aamir Khan Daughter Engaged: ਬਾਲੀਵੁੱਡ ਦੇ ਮਿਸਟਰ ਪਰਫ਼ੈਕਸ਼ਨਿਸਟ ਆਮਿਰ ਖਾਨ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਧੀ ਈਰਾ ਖਾਨ ਨੇ ਆਪਣੇ ਬੁਆਏ ਫ਼ਰੈਂਡ ਨੂਪੁਰ ਸ਼ਿਕਰੇ ਨਾਲ ਮੰਗਣੀ ਕਰ ਲਈ ਹੈ। ਈਰਾ ਨੇ ਖੁਦ ਇਸ ਦਾ ਵੀਡੀਓ ਸ਼ੇਅਰ ਕਰਕੇ ਮੰਗਣੀ ਦਾ ਐਲਾਨ ਕੀਤਾ ਹੈ, ਵੀਡੀਓ ’ਚ ਦੇਖ ਸਕਦੇ ਹੋ ਕਿ ਨੂਪੁਰ ਨੇ ਬਹੁਤ ਹੀ ਰੋਮਾਂਟਿਕ ਅੰਦਾਜ਼ ’ਚ ਇਰਾ ਨੂੰ ਪ੍ਰਪੋਜ਼ ਕੀਤਾ ਹੈ, ਜਿਸ ਦੀ ਇਕ ਝਲਕ ਇਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਈਰਾ ਦੀ ਵੀਡੀਓ ਦੇਖ ਕੇ ਲੱਗਦਾ ਹੈ ਕਿ ਉਹ ਕਿਸੇ ਸਪੋਰਟਸ ਈਵੈਂਟ ’ਚ ਮੌਜੂਦ ਹੈ। ਇਸ ਦੌਰਾਨ ਨੂਪੁਰ ਆਉਂਦੇ ਹਨ ਅਤੇ ਫ਼ਿਲਮੀ ਅੰਦਾਜ਼ ’ਚ ਇਰਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਦੇ ਦਿਖਾਈ ਦਿੰਦੇ ਹਨ। ਜਦੋਂ ਇਰਾ ਹਾਂ ਕਹਿੰਦੀ ਹੈ ਤਾਂ ਉਹ ਉਸਨੂੰ ਇੱਕ ਅੰਗੂਠੀ ਪਾਉਂਦਾ ਹੈ ਅਤੇ ਦੋਵੇਂ ਕਿਸ ਕਰਦੇ ਹਨ।









ਵੀਡੀਓ `ਚ ਨੂਪੁਰ ਗੋਡਿਆਂ ਭਾਰ ਬੈਠ ਕੇ ਈਰਾ ਨੂੰ ਪ੍ਰਪੋਜ਼ ਕਰਦਾ ਨਜ਼ਰ ਆ ਰਿਹਾ ਹੈ। ਈਰਾ ਤੇ ਨੂਪੁਰ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਫ਼ੈਨਜ਼ ਤੇ ਸੈਲੇਬਜ਼ ਇਸ ਵੀਡੀਓ ਤੇ ਕਮੈਂਟ ਕਰ ਜੋੜੇ ਨੂੰ ਵਧਾਈ ਦੇ ਰਹੇ ਹਨ। 




ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਅਕਸਰ ਸੁਰਖੀਆਂ ’ਚ ਰਹਿੰਦੀ ਹੈ। ਇਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਇਰਾ ਸੋਸ਼ਲ ਮੀਡੀਆ ’ਤੇ ਪ੍ਸ਼ੰਸਕਾਂ ਨਾਲ ਵੀਡੀਓ ਅਤੇ  ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਰਾ ਸੋਸ਼ਲ ਮੀਡੀਆ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕਰਨ ’ਚ ਪਿੱਛੇ ਨਹੀਂ ਹਟਦੀ।


ਦੱਸ ਦੇਈਏ ਕਿ ਇਰਾ ਖ਼ਾਨ ਅਤੇ ਨੂਪੁਰ ਸ਼ੇਖਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਇਰਾ ਅਕਸਰ ਸੋਸ਼ਲ ਮੀਡੀਆ ’ਤੇ ਨੂਪੁਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਨੂਪੁਰ ਵੀ ਅਕਸਰ ਇਰਾ ਦੇ ਨਾਲ ਫੈਮਿਲੀ ਫੰਕਸ਼ਨਾਂ ’ਚ ਨਜ਼ਰ ਆਉਂਦੇ ਹੈ।