ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕ ਰਮਨ ਅਰੋੜਾ ਤੇ ਡੀਸੀਪੀ ਨਰੇਸ਼ ਡੋਗਰਾ ਵਿਵਾਦ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਦਾ ਸੱਚਮੁੱਚ ਮਤਲਬ “ਬਦਲਾਵ” ਸੀ ਤਾਂ ਉਨ੍ਹਾਂ ਨੂੰ ਜਲੰਧਰ ਵਿੱਚ ਜਾਇਦਾਦ ਦੇ ਵਿਵਾਦ ਵਿੱਚ ਡੀਸੀਪੀ ਤੇ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕਰਨ ਲਈ ਆਪਣੇ ਵਿਧਾਇਕ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰ ਉਨ੍ਹਾਂ ਨੇ ਡੀਸੀਪੀ ਨੂੰ ਸਜ਼ਾ ਦੇਣ ਲਈ ਚੁਣਿਆ ਹੈ! ਖਹਿਰਾ ਨੇ ਸਵਾਲ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਇਹ ਕਿਹੜੀ ਵੱਖਰੀ ਕਾਰਵਾਈ ਹੈ? ਉਹ ਸਰਾਰੀ ਮੰਤਰੀ ਬਾਰੇ ਚੁੱਪ ਕਿਉਂ ਹਨ?


 






ਦੱਸ ਦੇਈਏ ਕਿ ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨ ਦੇ ਝਗੜੇ ਨੂੰ ਸੁਲਝਾਉਣ ਲਈ ਡੀਸੀਪੀ ਨਰੇਸ਼ ਡੋਗੜਾ ਅਤੇ ਵਿਧਾਇਕ ਰਮਨ ਅਰੋੜਾ ਪਹੁੰਚੇ ਸਨ। ਇਸ ਦੌਰਾਨ ਐਮ.ਐਲ.ਏ. ਰਮਨ ਅਰੋੜਾ ਅਤੇ ਡੀ.ਸੀ.ਪੀ. ਨਰੇਸ਼ ਡੋਗਰਾ ਵਿੱਚ ਆਪਸੀ ਤਕਰਾਰ ਹੋ ਗਿਆ ਸੀ। ਮਾਮਲਾ ਇਹਨ੍ਹਾਂ ਵੱਧ ਗਿਆ ਕਿ ਦੋਵਾਂ ਧਿਰਾਂ ਵਿੱਚ ਹੱਥੋਪਾਈ ਹੋ ਗਈ। ਉਸ ਵਿੱਚ ਪਹਿਲੇ ਤਾਂ ਕਈ ਵੀਡੀਓ ਸਾਹਮਣੇ ਆਏ ਸੀ। 



ਜ਼ਿਕਰਯੋਗ ਹੈ ਕਿ ਜਲੰਧਰ 'ਚ ਇਕ ਜਾਇਦਾਦ ਨੂੰ ਲੈ ਕੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਅਤੇ 'ਆਪ' ਵਿਧਾਇਕ ਵਿਚਾਲੇ ਝੜਪ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਨਾਲ ਪੰਜਾਬ ਦੀ ਸਿਆਸਤ ’ਚ ਹਲਚਲ ਮਚ ਗਈ ਸੀ। ਇਸ ਵੀਡੀਓ ਨੂੰ ਲੈ ਕੇ ਹਰ ਪਾਸੇ ਹੰਗਾਮਾ ਹੋ ਗਿਆ ਸੀ। ਇਸ ਵੀਡੀਓ ’ਚ ਡੀ. ਸੀ. ਪੀ. ਨੂੰ ਜ਼ਮੀਨ 'ਤੇ ਲੇਟਿਆ ਅਤੇ ਕੁੱਟਿਆ ਹੋਇਆ ਦਿਖਾਇਆ ਗਿਆ ਹੈ।



 

ਇਸ ਦੇ ਬਾਅਦ ਦਬਾਅ ਵਿਚ ਆਈ ਪੁਲਿਸ ਵੱਲੋਂ ਡੀ. ਸੀ. ਪੀ. ਨਰੇਸ਼ ਡੋਗਰਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ ਅਤੇ ਐੱਸਸੀ/ਐੱਸਟੀ ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਗੱਲ ਸਾਹਮਣੇ ਆਈ ਸੀ। ਫਿਲਹਾਲ ਹੁਣ ਅਜੇ ਡੀ.ਸੀ.ਪੀ. ਡੋਗਰਾ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਡੀ.ਸੀ.ਪੀ. ਡੋਗਰਾ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਯੂ-ਟਰਨ ਲੈ ਲਿਆ ਹੈ।