ਊਨਾ: ਮਹਿਲਾ ਨਾਲ ਦੁਰਚਾਰ ਕਰਨ ਦੇ ਇਲਾਜ਼ਮਾਂ ਹੇਠ ਪੁਲਿਸ ਹਿਰਾਸਤ 'ਚ ਮੁਲਜ਼ਮ ਕੋਰੋਨਾ ਨਾਲ ਪੌਜ਼ੇਟਿਵ ਨਿਕਲਿਆ। ਮਾਮਲਾ ਜ਼ਿਲ੍ਹਾ ਊਨਾ ਦੇ ਅੰਬ ਥਾਣੇ ਦਾ ਹੈ ਜਿੱਥੇ ਤਰਨ ਤਾਰਨ ਤੋਂ ਊਨਾ ਲਿਆਂਦੇ ਗਏ ਮੁਲਜ਼ਮ ਨੂੰ ਰੱਖਿਆ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਦੇ ਸੰਪਰਕ 'ਚ ਆਉਣ ਵਾਲੇ 30 ਤੋਂ 40 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ।


ਉਧਰ, ਅੰਬ ਥਾਣੇ ਨੂੰ ਵੀ ਸੀਲ ਕਰਕੇ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਤੇ ਕੁਕਰਮ ਦੇ ਦੋਸ਼ ਉਸ ਦੀ ਹੀ ਪਤਨੀ ਨੇ ਲਾਏ ਹਨ। ਮਹਿਲਾ ਅੰਬ ਸਬ ਡਵੀਜ਼ਨ ਦਾ ਇੱਕ ਪਿੰਡ 'ਚ ਆਪਣੇ ਪੇਕੇ ਘਰ ਰਹਿ ਰਹੀ ਸੀ ਜਿੱਥੇ ਉਸ ਨੇ ਆਪਣੇ ਪਤੀ ਤੇ ਗੈਰ ਕੁਦਰਤੀ ਸੈਕਸ ਕਰਨ ਦੇ ਇਲਜ਼ਾਮਾਂ ਹੇਠ ਥਾਣਾ ਅੰਬ 'ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਕਰਵਾਈ ਕਰਦੇ ਹੋਏ ਮੁਲਜ਼ਮ ਨੂੰ ਜ਼ਿਲ੍ਹਾ ਤਰਨ ਤਾਰਨ ਤੋਂ ਹਿਰਾਸਤ 'ਚ ਲੈ ਲਿਆ।



ਇਸ ਤੋਂ ਬਾਅਦ ਮੁਲਜ਼ਮ ਨੂੰ ਮੈਡੀਕਲ ਜਾਂਚ ਲਈ ਟਾਂਡਾ ਮੈਡੀਕਲ ਕਾਲਜ ਲੈ ਜਾਇਆ ਗਿਆ ਜਿੱਥੇ ਉਸਦਾ ਕੋਵਿਡ-19 ਟੈਸਟ ਕੀਤਾ ਗਿਆ। ਉਸ ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਥਾਣੇ 'ਚ ਭਾਜੜ ਪੈ ਗਈ। ਸਿਹਤ ਵਿਭਾਗ ਨੇ ਮੁਲਜ਼ਮ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਹੈ।