ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇਕ ਅੱਧਖੜ ਉਮਰ ਦੇ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਪੁਲਿਸ ਨੂੰ ਅੱਧਖੜ ਉਮਰ ਦੇ ਇਸ ਵਿਅਕਤੀ ਬਾਰੇ ਇੱਕ ਵਿਲੱਖਣ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਹੁਣ ਤਕ ਦਸ ਵਿਆਹ ਕਰਵਾ ਚੁੱਕਾ ਸੀ।ਉਸ ਦੀਆਂ ਤਿੰਨ ਪਤਨੀਆਂ ਕਿਸੇ ਹੋਰ ਨਾਲ ਭੱਜ ਗਈਆਂ ਸੀ। ਜਦਕਿ ਪੰਜ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਹੁਣ ਕਤਲ ਮਾਮਲੇ ਵਿੱਚ ਜਾਇਦਾਦ ਦੇ ਝਗੜੇ ਨੂੰ ਲੈ ਕੇ ਵੀ ਕਤਲ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਲਾਸ਼ ਬੁੱਧਵਾਰ ਨੂੰ ਉਸ ਦੇ ਆਪਣੇ ਖੇਤ ਵਿੱਚ ਮਿਲੀ ਸੀ। ਬਰੇਲੀ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਡਾ ਪਿੰਡ ਦੇ ਵਸਨੀਕ ਜਗਨ ਲਾਲ ਨੇ ਕੁੱਲ੍ਹ ਦਸ ਵਿਆਹ ਕੀਤੇ ਸੀ।ਹਾਲਾਂਕਿ, ਜਗਨ ਲਾਲ ਇਸ ਸਮੇਂ ਦੋ ਪਤਨੀਆਂ ਨਾਲ ਰਹਿੰਦਾ ਸੀ ਅਤੇ ਉਸ ਦੀਆਂ ਦੋਵੇਂ ਪਤਨੀਆਂ ਮੂਲ ਰੂਪ ਵਿੱਚ ਪੱਛਮੀ ਬੰਗਾਲ ਤੋਂ ਹਨ।


ਪਰਿਵਾਰਕ ਮੈਂਬਰਾਂ ਅਨੁਸਾਰ ਉਹ ਮੰਗਲਵਾਰ ਨੂੰ ਖਾਣਾ ਖਾਣ ਤੋਂ ਬਾਅਦ ਘੁਮੰਣ ਲਈ ਘਰ ਤੋਂ ਬਾਹਰ ਗਿਆ ਸੀ, ਪਰ ਉਸ ਦੀ ਭਾਲ ਉਸ ਸਮੇਂ ਸ਼ੁਰੂ ਕੀਤੀ ਗਈ ਜਦੋਂ ਉਹ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ। ਬਾਅਦ ਦੁਪਹਿਰ ਬੁੱਧਵਾਰ ਨੂੰ ਉਸ ਦੀ ਲਾਸ਼ ਖੇਤ ਵਿਚੋਂ ਮਿਲੀ ਅਤੇ ਉਸ ਦੇ ਗਲੇ ਵਿੱਚ ਮਫਲਰ ਦਾ ਕੱਸਿਆ ਹੋਇਆ ਫਾਹਾ ਮਿਲਿਆ ਸੀ। ਸਥਾਨਕ ਥਾਣਾ ਸਿਟੀ ਨੇ ਜਗਨਲਾਲ ਦੇ ਕਤਲ ਦੀ ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਵੀ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ ਮ੍ਰਿਤਕ ਦੇ ਦੋ ਭਰਾ ਸੀ। ਸਾਲ 1999 ਵਿੱਚ, ਮ੍ਰਿਤਕ ਦਾ ਪਿਤਾ ਦੁਬਾਰਾ ਵਿਆਹ ਕਰਨ ਦੇ ਫੈਸਲੇ ਤੋਂ ਨਾਖੁਸ਼ ਸੀ ਅਤੇ ਦੁਬਾਰਾ ਸਾਰੀ ਜ਼ਮੀਨ ਆਪਣੇ ਵੱਡੇ ਬੇਟੇ ਨੂੰ ਦੇ ਦਿੱਤੀ। ਪਰ ਪੰਚਾਇਤ ਦੇ ਦਖਲ ਤੋਂ ਬਾਅਦ ਮ੍ਰਿਤਕਾਂ ਨੂੰ ਸਾਢੇ 8 ਏਕੜ ਦੇ ਕਰੀਬ ਜ਼ਮੀਨ ਦਿੱਤੀ ਗਈ। ਮ੍ਰਿਤਕ ਇਹ ਜ਼ਮੀਨ ਉਸਦੀ ਸੇਵਾ ਕਰਨ ਵਾਲੇ 24 ਸਾਲਾ ਲੜਕੇ ਨੂੰ ਦੇਣਾ ਚਾਹੁੰਦਾ ਸੀ। ਇਸ ਲਈ ਪੁਲਿਸ ਨੂੰ ਸ਼ੱਕ ਹੈ ਕਿ ਜਗਨਲਾਲ ਕਿਸੇ ਜ਼ਮੀਨੀ ਵਿਵਾਦ ਵਿੱਚ ਮਾਰਿਆ ਜਾ ਸਕਦਾ ਹੈ।