ਕੋਲਕਾਤਾ: ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ ਅੱਜ ਕੋਲਕਾਤਾ 'ਚ ਸਿਆਸੀ ਹਲਚਲ ਜ਼ੋਰਸ਼ੋਰ ਨਾਲ ਰਹੇਗੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਇਸ ਮੌਕੇ 'ਤੇ ਕੋਲਕਾਤਾ 'ਚ ਪੈਦਲ ਯਾਤਰਾ ਕਰਨ ਵਾਲੇ ਹਨ। ਉੱਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਕਟੋਰੀਆ ਮੈਮੋਰੀਲ 'ਚ ਆਯੋਜਿਤ ਪ੍ਰਰਾਕਰਮ ਦਿਵਸ ਸਮਾਰੋਹ ਨੂੰ ਸੰਬੋਧਨ ਕਰਨਗੇ। ਪੱਛਮੀ ਬੰਗਾਲ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ।


ਮਮਤਾ ਕੱਢੇਗੀ 8 ਕਿਮੀ ਪੈਦਲ ਯਾਤਰਾ


ਅੱਜ ਕੋਲਕਾਤਾ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਮਹੱਤਵਪੂਰਨ ਪ੍ਰੋਗਰਾਮ ਹੈ। ਮਮਤਾ ਬੈਨਰਜੀ ਅੱਜ ਕੋਲਕਾਤਾ 'ਚ ਕਰੀਬ ਅੱਠ ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰਨ ਵਾਲੀ ਹੈ। ਪੀਐਮ ਮੋਦੀ ਅੱਜ ਨੈਸ਼ਨਲ ਲਾਇਬ੍ਰੇਰੀ ਤੇ ਵਿਕਟੋਰੀਆ ਮੈਮੋਰੀਅਲ 'ਚ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਤੇ ਇਸ ਦੌਰਾਨ ਉਨ੍ਹਾਂ ਦਾ ਸੰਬੋਧਨ ਵੀ ਹੋਵੇਗਾ।


ਵਿਕਟੋਰੀਆ ਮੈਮੋਰੀਅਲ 'ਚ ਆਯੋਜਿਤ ਪ੍ਰੋਗਰਾਮ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਨਿਓਤਾ ਦਿੱਤਾ ਗਿਆ ਹੈ। ਫਿਲਹਾਲ ਇਹ ਤੈਅ ਨਹੀਂ ਹੈ ਕਿ ਮਮਤਾ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਜਾਂ ਨਹੀਂ। ਜੇਕਰ ਮਮਤਾ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਤਾਂ ਸ਼ਾਮ 'ਚ ਪੀਐਮ ਮੋਦੀ ਤੇ ਮਮਤਾ ਬੈਨਰਜੀ ਇਕ ਮੰਚ 'ਤੇ ਨਜ਼ਰ ਆ ਸਕਦੇ ਹਨ। ਇਹ ਸਿਆਸਤ ਦੀ ਵੱਡੀ ਤਸਵੀਰ ਹੋਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ