Crime News: ਉੱਤਰਾਖੰਡ ਦੇ ਪੰਤਨਗਰ 'ਚ ਏਅਰਪੋਰਟ 'ਤੇ ਕੰਮ ਕਰਨ ਵਾਲੇ ਇਕ ਅਧਿਕਾਰੀ ਨੇ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਔਰਤ ਦੇ ਕੱਪੜਿਆਂ ਵਿੱਚ ਮਿਲੀ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ। ਮੇਕਅਪ ਕਿੱਟ ਅਤੇ ਔਰਤ ਦੇ ਕੱਪੜੇ ਕਿੱਥੋਂ ਆਏ? ਇਹ ਸਾਰਾ ਕੁਝ ਅਧਿਕਾਰੀ ਖੁਦ ਹੀ ਲੈਕੇ ਆਇਆ ਸੀ ਜਾਂ ਫਿਰ ਕਿਸੇ ਕੋਲੋਂ ਮੰਗਵਾਇਆ ਸੀ? ਜਾਂ ਇਸ ਘਟਨਾ ਵਿੱਚ ਕੋਈ ਹੋਰ ਕਿਰਦਾਰ ਵੀ ਸ਼ਾਮਲ ਹੈ? ਪੁਲਿਸ ਨੇ ਸੈਕਸੂਅਲ ਡਿਸਆਰਡਰ, ਬਲੈਕਮੇਲਿੰਗ ਅਤੇ ਆਨਲਾਈਨ ਐਕਟੀਵਿਟੀ ਵਰਗੇ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਜਿਹੇ 'ਚ ਸਵਾਲ ਇਹ ਵੀ ਖੜ੍ਹਾ ਹੋ ਰਿਹਾ ਹੈ ਕਿ ਕੀ ਇਹ ਕਿਸੇ ਡਿਸਆਰਡਰ ਦਾ ਨਤੀਜਾ ਸੀ ਜਾਂ ਕੁਝ ਹੋਰ? ਹੁਣ ਇਨ੍ਹਾਂ ਸਵਾਲਾਂ ਦੇ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕਣਗੇ। ਘਟਨਾ ਐਤਵਾਰ ਅੱਧੀ ਰਾਤ ਨੂੰ ਵਾਪਰੀ। ਪੰਤਨਗਰ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਅਸਿਸਟੈਂਟ ਮੈਨੇਜਰ ਆਸ਼ੀਸ਼ ਚੌਂਸਾਲੀ ਦਾ ਐਤਵਾਰ ਨੂੰ ਵੀ ਵਿਵਹਾਰ ਬਾਕੀ ਦਿਨਾਂ ਵਾਂਗ ਸੀ।
ਦੇਰ ਸ਼ਾਮ ਤੱਕ ਉਨ੍ਹਾਂ ਦੇ ਘਰ ਪਾਰਟੀ ਚੱਲਦੀ ਰਹੀ। ਫਿਰ ਰਾਤ 10:30 ਵਜੇ ਘਰ ਵਿੱਚ ਮੌਜੂਦ ਤਿੰਨੋਂ ਵਿਅਕਤੀ ਸੌਣ ਲਈ ਚਲੇ ਗਏ। ਸੋਮਵਾਰ ਸਵੇਰੇ ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਉੱਥੇ ਦੇ ਹਾਲਾਤ ਦੇਖ ਕੇ ਹੋਸ਼ ਉੱਡ ਗਏ। ਚੁੰਨੀ ਨਾਲ ਲਟਕੇ ਹੋਏ ਆਸ਼ੀਸ਼ ਦਾ ਪੂਰਾ ਪਹਿਰਾਵਾ ਬਦਲਿਆ ਹੋਇਆ ਸੀ। ਉਸ ਦੇ ਚਿਹਰੇ 'ਤੇ ਮੇਕਅੱਪ ਕੀਤਾ ਹੋਇਆ ਸੀ ਪਰ ਉਹ ਹੁਣ ਜ਼ਿੰਦਾ ਨਹੀਂ ਸੀ।
ਇਹ ਵੀ ਪੜ੍ਹੋ: Crime : ਪਹਿਲਾਂ ਪਤੀ ਨੇ ਪਤਨੀ ਦਾ ਕੀਤਾ ਅੰਤਿਮ ਸਸਕਾਰ, ਬਾਅਦ 'ਚ ਜਿਉਂਦੀ ਆਈ ਸਾਹਮਣੇ, ਜਾਣੋ ਪੂਰਾ ਮਾਮਲਾ
ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਸੋਮਵਾਰ ਸਵੇਰੇ ਕਰੀਬ 6 ਵਜੇ ਉਸ ਦੇ ਭਤੀਜੇ ਆਕਾਸ਼ ਨੇ ਆਸ਼ੀਸ਼ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਾ ਮਿਲਿਆ। ਇਸ ਤੋਂ ਬਾਅਦ ਕਰੀਬ ਸਾਢੇ 8 ਵਜੇ ਉਸ ਨੇ ਫਿਰ ਆਸ਼ੀਸ਼ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਫਿਰ ਵੀ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਆਕਾਸ਼ ਅਤੇ ਆਸ਼ੀਸ਼ ਦੇ ਦੋਸਤ ਭਰਤ ਅਤੇ ਗੁਆਂਢੀ ਨੇ ਦਰਵਾਜ਼ਾ ਤੋੜਿਆ ਤਾਂ ਜਦੋਂ ਅੰਦਰ ਦੇਖਿਆ ਤਾਂ ਆਸ਼ੀਸ਼ ਪੱਖੇ ਨਾਲ ਲਟਕ ਰਿਹਾ ਸੀ।
ਚਸ਼ਮਦੀਦਾਂ ਦੇ ਅਨੁਸਾਰ ਆਸ਼ੀਸ਼ ਨੇ ਇੱਕ ਔਰਤ ਦੇ ਕੱਪੜੇ ਪਾਏ ਹੋਏ ਸਨ। ਉਸ ਨੇ ਹੇਠਾਂ ਸਲਵਾਰ, ਉੱਪਰ ਬਲਾਊਜ਼ ਅਤੇ ਉਸ ਦੇ ਉੱਤੇ ਨਾਈਟੀ ਪਾਈ ਹੋਈ ਸੀ। ਉਸਨੇ ਆਪਣੇ ਬੁੱਲ੍ਹਾਂ 'ਤੇ ਲਿਪਸਟਿਕ, ਮੱਥੇ 'ਤੇ ਬਿੰਦੀ ਅਤੇ ਲੰਬੇ ਵਾਲਾਂ ਦੀ ਵਿੱਗ ਲਗਾਈ ਹੋਈ ਸੀ। ਆਸ਼ੀਸ਼ ਦਾ ਭਤੀਜਾ ਆਕਾਸ਼ ਪਿਛਲੇ ਦੋ ਸਾਲਾਂ ਤੋਂ ਉਸ ਦੇ ਨਾਲ ਰਹਿ ਰਿਹਾ ਸੀ। ਉਹ ਇੱਕ ਬੈਂਕ ਵਿੱਚ ਕੰਮ ਕਰਦਾ ਹੈ। ਜਦੋਂਕਿ ਆਸ਼ੀਸ਼ ਦਾ ਦੋਸਤ ਭਰਤ ਦੋ ਦਿਨ ਪਹਿਲਾਂ ਹੀ ਆਇਆ ਸੀ। ਤਿੰਨਾਂ ਨੇ ਰਾਤ ਨੂੰ ਪਾਰਟੀ ਕੀਤੀ। ਪਰ ਅਗਲੇ ਦਿਨ ਆਸ਼ੀਸ਼ ਦੀ ਲਾਸ਼ ਕਮਰੇ ਵਿੱਚ ਲਟਕਦੀ ਮਿਲੀ। ਉਹ ਵੀ ਔਰਤ ਦੇ ਪਹਿਰਾਵੇ ਵਿੱਚ।
ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਵੀ ਮਿਲਿਆ ਹੈ। ਪੁਲਿਸ ਨੇ ਉਸ ਦਾ ਫੋਨ ਜਾਂਚ ਲਈ ਭੇਜ ਦਿੱਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ: Barnala News: ਤਪਾ ਮੰਡੀ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਸੜਕ ਤੋਂ ਮਿਲੀ ਖ਼ੂਨ ਨਾਲ ਲੱਥਪੱਖ ਲਾਸ਼