Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬ੍ਰਿਟਿਸ਼ ਗਾਇਕ ਸਟਿਫਲਨ ਡੌਨ ਦੇ ਗੀਤ ਨੇ ਇੱਕ ਵਾਰ ਮੁੜ ਤੋਂ ਸੰਗਤ ਜਗਤ 'ਚ ਧੂਮਾਂ ਮਚਾ ਦਿੱਤੀਆਂ ਹਨ। ਮੂਸੇਵਾਲ ਦੀ ਮੌਤ ਤੋਂ ਬਾਅਦ ਇਹ ਉਹਨਾਂ ਦਾ ਸੱਤਵਾਂ ਗੀਤ ਰਿਲੀਜ਼ ਹੋਇਆ ਹੈ। ਸਿੱਧੂ ਦੇ ਪਿਤਾ ਬਲੌਕਰ ਸਿੰਘ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਕਾਫ਼ੀ ਗੀਤ ਰਿਕਾਰਡ ਪਏ ਹਨ ਜਿਹਨਾਂ ਨੂੰ ਘੱਟੋ ਘੱਟ 10 ਸਾਲਾਂ 'ਚ ਵਾਰੀ ਵਾਰੀ ਰਿਲੀਜ਼ ਕੀਤਾ ਜਾਵੇਗਾ। 



ਨਵਾਂ ਗੀਤ 'ਡਿਲੈਮਾ' ਵਿੱਚ ਸਟਿਫਲਨ ਡੌਨ ਮੁੱਖ ਗਾਇਕ ਦੇ ਰੂਪ ਵਿੱਚ ਭੂਮਿਕਾ ਨਿਭਾਅ ਰਹੇ ਹਨ। 1 ਮਿੰਟ 36 ਸੈਕਿੰਡ ਬਾਅਦ ਸਿੱਧੂ ਮੂਸੇਵਾਲਾ ਦੇ ਬੋਲ ਆਉਂਦੇ ਹਨ।  ਇਹ ਸਾਰਾ ਗੀਤ ਪਿੰਡ ਮੂਸੇ ਵਿੱਚ ਫਿਲਮਾਇਆ ਗਿਆ ਹੈ ਜਦੋਂ ਪਿਛਲੇ ਸਾਲ ਗਾਇਕਾ ਸਟੀਫਲੋਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਦੇ ਲਈ ਆਈ ਸੀ। ਗਾਣੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਦੀਪ ਸਿੱਧੂ ਦੇ ਪੋਸਟਰ ਵੀ ਨਜ਼ਰ ਆ ਰਹੇ ਹਨ  ਵੀਡੀਓ ਵਿੱਚ ਸਿੱਧੂ ਦੇ ਲ਼ਈ ਇਨਸਾਫ ਮੰਗਦੀ ਮਾਂ ਅਤੇ ਪਿਤਾ ਕੈਂਡਲ ਮਾਰਚ ਕਰ ਕਰਦੇ ਵਿਖਾਈ ਦਿੰਦੇ ਹਨ। 


 
ਸਟਿਫਲਨ ਅਤੇ ਮੂਸੇਵਾਲਾ ਦੀ ਟੀਮ ਨੇ ਇਸ ਗੀਤ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵੀ ਕੀਤੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਸਟਿਫਲਨ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ।   


ਮੂਸੇਵਾਲਾ 6ਵਾਂ ਗੀਤ 4:10


ਮੂਸੇਵਾਲਾ ਦਾ 6ਵਾਂ ਗੀਤ 4:10 ਦੋ ਮਹੀਨੇ ਪਹਿਲਾਂ 10 ਅਪ੍ਰੈਲ ਨੂੰ ਲਾਂਚ ਹੋਇਆ ਸੀ। ਇਸ ਗੀਤ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਸ ਸਾਲ ਇਹ ਦੂਜੀ ਵੱਡੀ ਖੁਸ਼ਖਬਰੀ ਸੀ। ਇਸ ਸਾਲ ਦੀ ਸ਼ੁਰੂਆਤ 'ਚ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੇ ਭਰਾ ਦੇ ਜਨਮ ਦੀ ਖਬਰ ਮਿਲੀ ਸੀ।  


5ਵਾਂ ਗੀਤ ਵਾਚ-ਆਊਟ 


ਇਸ ਗੀਤ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਿਛਲੇ ਸਾਲ ਨਵੰਬਰ 'ਚ ਦੀਵਾਲੀ 'ਤੇ 'ਵਾਚ-ਆਊਟ' ਰਿਲੀਜ਼ ਕੀਤਾ ਸੀ। ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਸੀ। ਜਿਸ ਨੂੰ ਹੁਣ ਤੱਕ ਯੂਟਿਊਬ 'ਤੇ 3.59 ਕਰੋੜ ਲੋਕ ਦੇਖ ਚੁੱਕੇ ਹਨ।


ਚੌਰਨੀ  5.4 ਕਰੋੜ ਤੋਂ ਵਾਰ ਸੁਣਿਆ


ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਮੂਸੇਵਾਲਾ ਦਾ ਗੀਤ ਮੋਰਨੀ ਰਿਲੀਜ਼ ਤੋਂ ਪਹਿਲਾਂ ਹੀ ਚੋਰੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਖਾਸ ਮੰਨਿਆ ਅਤੇ ਇਸ ਨੂੰ ਬਹੁਤ ਸੁਣਿਆ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿੱਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।


SYL ਗੀਤ 'ਤੇ ਪਾਬੰਦੀ 


SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿੱਚ 2.7 ਕਰੋੜ ਵਿਊਜ਼ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।


ਹਰੀ ਸਿੰਘ ਨਲੂਆ ਦੀ ਵਾਰ 


 ਪਿਛਲੇ ਸਾਲ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵਾਰ ਗੀਤ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅਸਲ ਵਿੱਚ ਇੱਕ 'ਵਾਰ' ਹੈ, ਜੋ ਪੰਜਾਬ ਦੇ ਬਹਾਦਰ ਯੋਧੇ ਨਾਇਕ ਹਰੀ ਸਿੰਘ ਨਲੂਆ ਲਈ ਗਾਇਆ ਗਿਆ ਸੀ। ਜਦਕਿ ਤੀਜਾ ਗੀਤ ਮੇਰਾ ਨਾਮ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਇਨ੍ਹਾਂ ਗੀਤਾਂ ਤੋਂ ਬਾਅਦ ਚੋਰੀ ਅਤੇ ਵਾਚ-ਆਊਟ ਰਿਲੀਜ਼ ਹੋਏ।