Khadoor Sahib MP Amritpal Singh: 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਅੱਜ ਦੁਪਹਿਰ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਪਰ ਖਡੂਰ ਸਾਹਿਬ ਤੋਂ ਜਿੱਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੋਣ ਕਾਰਨ ਸਹੁੰ ਨਹੀਂ ਚੁੱਕ ਸਕਣਗੇ। ਜੇਕਰ ਕੋਈ ਵਿਅਕਤੀ ਜੇਲ੍ਹ ਵਿੱਚ ਹੈ ਤਾਂ ਲੋਕ ਸਭਾ ਦਾ ਸਪੀਕਰ ਜੇਲ੍ਹ ਪ੍ਰਸ਼ਾਸਨ ਨੂੰ ਸਹੁੰ ਚੁੱਕਣ ਦਾ ਹੁਕਮ ਦਿੰਦਾ ਹੈ। ਇਸ ਦੇ ਲਈ ਸਬੰਧਤ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਗ੍ਰਹਿ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਸਪੀਕਰ ਕੋਲ ਜਮ੍ਹਾਂ ਕਰਵਾਉਣੀ ਪੈਂਦੀ ਹੈ। ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ। 



ਲੋਕਸਭਾ ਦੇ ਸਾਬਕਾ ਸਕੱਤਰ ਜਨਰਲ ਮੁਤਾਬਿਕ ਲੋਕ ਸਭਾ ਦੇ ਜੇਤੂ ਮੈਂਬਰ ਦਾ ਅਧਿਕਾਰ ਹੈ ਕਿ ਉਹ ਸਹੁੰ ਚੁੱਕਣ ਲਈ ਅਦਾਲਤ ਵਿੱਚ ਪੈਰੋਲ ਦੀ ਅਰਜ਼ੀ ਦੇਵੇ । ਜ਼ਿਆਦਾਤਰ ਮਾਮਲਿਆਂ ਵਿੱਚ ਅਦਾਲਤ ਪੈਰੋਲ ਦੇ ਦਿੰਦੀ ਹੈ । ਪਰ ਇਸ ਦੇ ਬਾਅਦ ਐੱਮਪੀ ਨੂੰ ਜੇਲ੍ਹ ਵਿੱਚ ਵਾਪਸ ਆਉਣਾ ਹੁੰਦਾ ਹੈ । ਸਹੁੰ ਚੁੱਕਣ ਤੋਂ ਬਾਅਦ  ਜੇਲ੍ਹ ਵਿੱਚ ਬੰਦ ਐੱਮਪੀ ਨੂੰ ਸੰਵਿਧਾਨ ਦੀ ਧਾਰਾ 101 (4) ਦੇ ਮੁਤਾਬਿਕ ਸਪੀਕਰ ਨੂੰ ਆਪਣੇ ਗੈਰ ਹਾਜ਼ਰ ਰਹਿਣ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ । ਜਿਸ ਨੂੰ ਪਾਰਲੀਮੈਂਟ ਹਾਊਸ ਕਮੇਟੀ ਕੋਲੋ ਭੇਜ ਦਿੱਤਾ ਜਾਂਦਾ ਹੈ । 
 
ਨਿਯਮ ਮੁਤਾਬਿਕ ਜੇਕਰ ਕੋਈ ਜੇਤੂ ਐੱਮਪੀ ਸਹੁੰ ਨਹੀਂ ਚੁੱਕਦਾ ਅਤੇ ਲਗਾਤਾਰ 60 ਦਿਨ ਤੱਕ ਗੈਰ ਹਾਜ਼ਰ ਹੁੰਦਾ ਹੈ ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾਂਦੀ ਹੈ । ਸੰਵਿਧਾਨ ਦੀ ਧਾਰਾ  101(4) ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ ।  ਜੋ ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਤੋਂ ਬਿਨਾਂ ਸੰਸਦ ਮੈਂਬਰਾਂ ਦੇ ਸਦਨ ਤੋਂ ਗੈਰ-ਹਾਜ਼ਰੀ ਨਾਲ ਸੰਬੰਧਿਤ ਹੈ।
 


ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਹੁਣ ਤੱਕ ਅਦਾਲਤ ਨੇ ਸਜ਼ਾ ਨਹੀਂ ਦਿੱਤੀ ਹੈ ਜੇਕਰ ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਮਿਲ ਦੀ ਹੈ ਤਾਂ ਮੈਂਬਰ ਸ਼ਿੱਪ ਰੱਦ ਹੋ ਸਕਦੀ ਹੈ । ਨਿਯਮਾਂ ਮੁਤਾਬਿਕ 5 ਸਾਲ ਤੱਕ ਅਜ਼ਾਦ ਹੋਣ ਦੇ ਬਾਵਜੂਦ ਦੋਵੇ ਐੱਮਪੀ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦੇ ਹਨ,ਜੇਕਰ ਉਹ ਹੁੰਦੇ ਹਨ ਤਾਂ ਪਹਿਲਾਂ ਅਸਤੀਫ਼ਾ ਦੇਣਾ ਹੋਵੇਗਾ ਅਤੇ ਮੁੜ ਤੋਂ ਚੋਣ ਲੜਨੀ ਹੋਵੇਗੀ ।


 


ਇਨ੍ਹਾਂ ’ਤੇ ਲੱਗੀ ਹੈ ਐਨਐਸਏ 


ਅੰਮ੍ਰਿਤਪਾਲ ਸਿੰਘ
ਪੱਪਲਪ੍ਰੀਤ ਸਿੰਘ
ਗੁਰਮੀਤ ਸਿੰਘ ਬੁੱਕਾਵਾਲਾ
ਦਲਜੀਤ ਸਿੰਘ ਕਲਸੀ
ਤੂਫਾਨ ਸਿੰਘ
ਹਰਜੀਤ ਸਿੰਘ
ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ
ਕੁਲਵੰਤ ਸਿੰਘ ਰਾਏਕੇ
ਵਰਿੰਦਰ ਫੌਜੀ
ਬਸੰਤ ਸਿੰਘ 



ਅੰਮ੍ਰਿਤਪਾਲ ਸਿੰਘ ’ਤੇ NSA ਵਧਾਏ ਜਾਣ ਦੀ ਪ੍ਰਕਿਰਿਆ 


13 ਮਾਰਚ 2024 ਨੂੰ ਅੰਮ੍ਰਿਤਸਰ ਦੇ ਡੀਐੱਮ ਵੱਲੋਂ ਪਾਸ ਕੀਤੇ ਗਏ ਆਰਡਰ 
24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਦਿੱਤੀ ਮਾਨਤਾ 
ਅੰਮ੍ਰਿਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ’ਤੇ ਸਬੰਧਿਤ ਰਿਕਾਰਡ NSA  ਐਡਵਾਈਜ਼ਰੀ ਬੋਰਡ ਕੋਲ ਭੇਜੇ ਗਏ
3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ NSA ਸਲਾਹਕਾਰ ਬੋਰਡ ਨੇ ਵਾਧੇ ਦੀ ਸਿਫਾਰਿਸ਼ ਕੀਤੀ
3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ NSA ’ਚ ਇੱਕ ਸਾਲ ਦੇ ਵਾਧੇ ਨੂੰ ਮਨਜ਼ੂਰੀ