ਪੰਜਾਬ ਦੇ ਲੁਧਿਆਣਾ ਵਿੱਚ ਨੇੜੇ ਪਿੰਡ ਕਿਲਾ ਰਾਇਪੁਰ ਵਿੱਚ 71 ਸਾਲਾ ਅਮਰੀਕੀ ਨਾਗਰਿਕ ਅਤੇ ਭਾਰਤੀ ਮੂਲ ਦੀ ਰੁਪਿੰਦਰ ਕੌਰ ਪੰਧੇਰ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਜੁਲਾਈ ਦੇ ਅੰਤ ਵਿੱਚ ਹੋਈ ਸੀ, ਪਰ ਹਾਲ ਹੀ ਵਿੱਚ ਇਸ ਦਾ ਖੁਲਾਸਾ ਹੋਇਆ। ਪੁਲਿਸ ਨੇ ਮੁੱਖ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਤਲਾਕਸ਼ੁਦਾ ਸੀ ਅਤੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਮਹਿਲਾ ਦੀ ਗਲਾ ਘੋਂਟ ਕੇ ਹੱਤਿਆ ਕੀਤੀ ਗਈ। ਹੱਤਿਆ ਦਾ ਮਾਸਟਰਮਾਈਂਡ ਚਰਨਜੀਤ ਇਸ ਸਮੇਂ ਇੰਗਲੈਂਡ ਵਿੱਚ ਹੈ। ਚਰਨਜੀਤ ਲੰਬੇ ਸਮੇਂ ਤੋਂ ਇਸ ਮਹੀਲਾ ਨਾਲ ਸੰਪਰਕ ਵਿੱਚ ਸੀ। ਬਾਕੀ ਪੁਲਿਸ ਇਸ ਕੇਸ ਵਿੱਚ ਜਲਦੀ ਖੁਲਾਸਾ ਕਰ ਸਕਦੀ ਹੈ।
ਅਸਥੀਆਂ ਦੇ ਅਵਸ਼ੇਸ਼ਾਂ ਲਈ ਪੁਲਿਸ ਸਬੂਤ ਇਕੱਠੇ ਕਰ ਰਹੀ ਹੈ
ਏਸੀਪੀ ਹਰਜਿੰਦਰ ਸਿੰਘ ਗਿੱਲ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਹੋਰ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਸ ਵਿੱਚ ਰੁਪਿੰਦਰ ਕੌਰ ਪੰਧੇਰ ਦੀਆਂ ਅਸਥੀਆਂ ਦੇ ਅਵਸ਼ੇਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਆਰੋਪੀ ਵੱਲੋਂ ਦਿੱਤੀ ਗਈ ਹੈ।
ਮੁੱਖ ਆਰੋਪੀ ਸੁਖਜੀਤ ਸਿੰਘ ਸੋਨੂ, ਜੋ ਮਾਲ੍ਹਾ ਪੱਟੀ, ਕਿਲਾ ਰਾਇਪੁਰ ਦਾ ਨਿਵਾਸੀ ਹੈ, ਨੇ ਪੁਲਿਸ ਸਾਹਮਣੇ ਕਬੂਲਿਆ ਕਿ ਉਸ ਨੇ ਰੁਪਿੰਦਰ ਕੌਰ ਦੀ ਹੱਤਿਆ ਕੀਤੀ। ਇਹ ਸਾਜ਼ਿਸ਼ ਵਿਆਹ ਦੇ ਨਾਂ ਤੇ ਰਚੀ ਗਈ ਸੀ।
ਪੈਸੇ ਹੜਪਣ ਦੀ ਸਾਜ਼ਿਸ਼
ਸੂਤਰਾਂ ਅਨੁਸਾਰ, ਆਰੋਪੀ ਨੇ ਰੁਪਿੰਦਰ ਕੌਰ ਤੋਂ ਲੱਖਾਂ ਰੁਪਏ ਠੱਗਣ ਲਈ ਇਹ ਸਾਜ਼ਿਸ਼ ਰਚੀ ਸੀ। ਰੁਪਿੰਦਰ ਕੌਰ ਨੇ ਆਰੋਪੀ ਸੋਨੂ ਅਤੇ ਉਸਦੇ ਭਰਾ ਦੇ ਖਾਤਿਆਂ ਵਿੱਚ ਵੱਡੀ ਰਕਮ ਟ੍ਰਾਂਸਫਰ ਕੀਤੀ ਸੀ।
ਦੇਹਲੋਂ ਦੇ ਐਸਐਚਓ ਸੁਖਜਿੰਦਰ ਸਿੰਘ ਵੱਲੋਂ ਪੇਸ਼ ਕੀਤੀ ਇੱਕ ਸਟੇਟਸ ਰਿਪੋਰਟ ਮੁਤਾਬਕ, ਸੋਨੂ ਨੇ ਆਪਣੇ ਸਾਥੀ ਚਰਨਜੀਤ ਦੇ ਨਾਲ ਮਿਲ ਕੇ ਹੱਤਿਆ ਦੀ ਸਾਜ਼ਿਸ਼ ਰਚੀ ਅਤੇ ਇਸ ਨੂੰ ਅੰਜਾਮ ਦਿੱਤਾ। ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੋਰ ਆਰੋਪੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।